NEET Result 2022: ਮੁਹਾਲੀ ਦੇ ਅਰਪਿਤ ਨਾਰੰਗ ਟ੍ਰਾਈਸਿਟੀ ਟਾਪਰ, ਕੁੱਲ ਮਿਲਾ ਕੇ ਪ੍ਰਾਪਤ ਕੀਤਾ 7ਵਾਂ ਸਥਾਨ
ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) ਦਾ ਨਤੀਜਾ ਐਲਾਨਿਆ ਗਿਆ ਹੈ। NEET UG 2022 ਲਈ ਸਕੋਰ ਕਾਰਡ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਕਾਰਜਕ੍ਰਮ ਦੇ ਅਨੁਸਾਰ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਰੀ ਕੀਤਾ ਗਿਆ ਹੈ। ਇਹ ਪ੍ਰੀਖਿਆ 17 ਜੁਲਾਈ ਨੂੰ ਹੋਈ ਸੀ।
Publish Date: Thu, 08 Sep 2022 07:58 AM (IST)
Updated Date: Thu, 08 Sep 2022 08:21 AM (IST)
ਜਾ.ਸ. ਚੰਡੀਗੜ੍ਹ: ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) ਦਾ ਨਤੀਜਾ ਐਲਾਨਿਆ ਗਿਆ ਹੈ। NEET UG 2022 ਲਈ ਸਕੋਰ ਕਾਰਡ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਕਾਰਜਕ੍ਰਮ ਦੇ ਅਨੁਸਾਰ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਰੀ ਕੀਤਾ ਗਿਆ ਹੈ। ਇਹ ਪ੍ਰੀਖਿਆ 17 ਜੁਲਾਈ ਨੂੰ ਹੋਈ ਸੀ। ਇਸ ਵਾਰ ਲਗਪਗ 18.72 ਲੱਖ ਉਮੀਦਵਾਰਾਂ ਨੇ NEET ਪ੍ਰੀਖਿਆ ਲਈ ਰਜਿਸਟਰ ਕੀਤਾ ਸੀ।NEET ਪ੍ਰੀਖਿਆ ਦੇ ਨਤੀਜੇ ਵਿੱਚ ਦੀਕਸ਼ਾਂਤ ਇੰਟਰਨੈਸ਼ਨਲ ਸਕੂਲ, ਮੁਹਾਲੀ ਦੇ ਅਰਪਿਤ ਨਾਰੰਗ ਨੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੁਹਾਲੀ) ਦੇ ਟਾਪਰਾਂ ਵਿੱਚ ਜਿੱਤ ਦਰਜ ਕੀਤੀ ਹੈ। ਅਰਪਿਤ ਨਾਰੰਗ ਨੇ ਆਲਓਵਰ ਟੌਪ-10 ਵਿੱਚ ਥਾਂ ਬਣਾਈ ਹੈ, ਉਨ੍ਹਾਂ ਨੂੰ 7ਵਾਂ ਸਥਾਨ ਮਿਲਿਆ ਹੈ। ਇਸ ਵਾਰ ਟ੍ਰਾਈਸਿਟੀ ਤੋਂ ਅਰਪਿਤ ਨਾਰੰਗ ਟਾਪਰ ਬਣੇ ਹਨ।
ਦੱਸ ਦੇਈਏ ਕਿ NEET ਪ੍ਰੀਖਿਆ ਦਾ ਨਤੀਜਾ 11.25 ਵਜੇ ਜਾਰੀ ਕੀਤਾ ਗਿਆ ਹੈ। ਮੈਡੀਕਲ ਦਾਖਲਾ ਪ੍ਰੀਖਿਆ ਭਾਰਤ ਦੇ 497 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਦੇ 3,570 ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। NTA ਨੇ 31 ਅਗਸਤ ਨੂੰ ਸਾਰੇ ਕੋਡਾਂ ਲਈ NEET ਦੀਆਂ ਅਧਿਕਾਰਤ ਆਂਸਰ ਕੀ ਜਾਰੀ ਕੀਤੀਆਂ ਸਨ। ਉਮੀਦਵਾਰਾਂ ਨੂੰ ਆਂਸਰ ਕੀ ਵਿੱਚ ਦਿੱਤੇ ਗਏ ਕਿਸੇ ਵੀ ਜਵਾਬ ਨੂੰ ਚੁਣੌਤੀ ਦੇਣ ਲਈ 2 ਸਤੰਬਰ ਤਕ ਦਾ ਸਮਾਂ ਦਿੱਤਾ ਗਿਆ ਸੀ।