NEET UG 2023 : ਉਮੀਦਵਾਰ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾ ਕੇ ਐਪਲੀਕੇਸ਼ਨ ਪ੍ਰੋਸੈੱਸ ਨੂੰ ਪੂਰਾ ਕਰ ਸਕਦੇ ਹਨ। ਫਿਲਹਾਲ ਬਿਨੈ-ਪੱਤਰ ਦੀ ਰਿਲੀਜ਼ ਦੀ ਸਟੀਕ ਜਾਣਕਾਰੀ ਨਹੀਂ ਦਿੱਤੀ ਗਈ ਹੈ, ਇਸ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : NEET UG 2023 : ਦੇਸ਼ ਭਰ ਦੇ ਮੈਡੀਕਲ ਕਾਲਜਾਂ 'ਚ ਦਾਖ਼ਲੇ ਲਈ ਹੋਣ ਵਾਲੀ NEET UG ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਉਮੀਦ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਜਲਦੀ ਹੀ ਪ੍ਰੀਖਿਆ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਤੋਂ ਬਾਅਦ ਉਮੀਦਵਾਰ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾ ਕੇ ਐਪਲੀਕੇਸ਼ਨ ਪ੍ਰੋਸੈੱਸ ਨੂੰ ਪੂਰਾ ਕਰ ਸਕਦੇ ਹਨ। ਫਿਲਹਾਲ ਬਿਨੈ-ਪੱਤਰ ਦੀ ਰਿਲੀਜ਼ ਦੀ ਸਟੀਕ ਜਾਣਕਾਰੀ ਨਹੀਂ ਦਿੱਤੀ ਗਈ ਹੈ, ਇਸ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਫੀਸ ਬਾਰੇ ਇਹ ਹੈ ਅਪਡੇਟ
ਪਿਛਲੇ ਸਾਲ ਦੀ ਜਾਣਕਾਰੀ ਦੇ ਆਧਾਰ 'ਤੇ ਆਮ ਸ਼੍ਰੇਣੀ ਲਈ NEET UG ਲਈ ਅਰਜ਼ੀ ਫੀਸ 1600 ਰੁਪਏ ਹੋ ਸਕਦੀ ਹੈ। ਜਦੋਂਕਿ EWS/OBC ਸ਼੍ਰੇਣੀ ਲਈ 1500 ਰੁਪਏ ਤੇ SC/ST/PH ਸ਼੍ਰੇਣੀ ਲਈ 900 ਰੁਪਏ ਹੋ ਸਕਦੇ ਹਨ। ਹਾਲਾਂਕਿ, ਇਸ ਸਾਲ ਫੀਸ ਕਿੰਨੀ ਹੋਵੇਗੀ? ਇਸ ਦੀ ਸਹੀ ਜਾਣਕਾਰੀ ਵੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।
NEET UG ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਇੱਥੇ NEET 2023 ਲਈ ਰਜਿਸਟਰ ਕਰਨ ਲਈ ਵਿਦਿਆਰਥੀਆਂ ਨੂੰ ਨਾਮ, ਨਿੱਜੀ ਵੇਰਵੇ, ਮੋਬਾਈਲ ਨੰਬਰ ਤੇ ਈਮੇਲ ਆਈਡੀ ਵਰਗੀ ਜਾਣਕਾਰੀ ਦਰਜ ਕਰਨੀ ਪਵੇਗੀ। ਹੁਣ ਵੇਰਵੇ ਦਾਖਲ ਕਰਨ ਤੋਂ ਬਾਅਦ 2023 ਲਈ NEET ਐਪਲੀਕੇਸ਼ਨ ਨੰਬਰ ਤਿਆਰ ਕਰਨਾ ਹੋਵੇਗਾ।
ਹੁਣ ਅਰਜ਼ੀ ਫਾਰਮ ਭਰਨਾ ਹੋਵੇਗਾ। ਇਕ ਵਾਰ ਉਮੀਦਵਾਰ ਸਫਲਤਾਪੂਰਵਕ ਰਜਿਸਟਰ ਹੋ ਜਾਣ ਤੋਂ ਬਾਅਦ NTA ਵੈੱਬਸਾਈਟ 'ਤੇ ਉਮੀਦਵਾਰ ਦੇ ਲੌਗਇਨ ਰਾਹੀਂ ਲੌਗਇਨ ਕਰਨ। ਹੁਣ ਬਿਨੈ-ਪੱਤਰ 'ਤੇ ਪੁੱਛੀ ਗਈ ਜਾਣਕਾਰੀ, ਜਿਵੇਂਕਿ ਨਿੱਜੀ, ਅਕਾਦਮਿਕ ਤੇ ਹੋਰ ਵੇਰਵੇ ਦਰਜ ਕਰੋ। ਇਸ ਤੋਂ ਬਾਅਦ ਦਸਤਾਵੇਜ਼ ਅਪਲੋਡ ਕਰੋ। ਹੁਣ ਇਸ ਤੋਂ ਬਾਅਦ, NEET 2023 ਬਰੋਸ਼ਰ ਵਿੱਚ ਦਰਸਾਏ ਅਨੁਸਾਰ ਫੋਟੋ ਅਤੇ ਦਸਤਖਤ ਦੀਆਂ ਸਕੈਨ ਕੀਤੀਆਂ ਤਸਵੀਰਾਂ ਨੂੰ ਅਪਲੋਡ ਕਰੋ। ਇਸ ਤੋਂ ਬਾਅਦ ਡੈਬਿਟ/ਕ੍ਰੈਡਿਟ ਕਾਰਡ/ਨੈੱਟਬੈਂਕਿੰਗ/ਯੂਪੀਆਈ ਰਾਹੀਂ NEET 2023 ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ। ਹੁਣ ਕਨਫਰਮੇਸ਼ਨ ਪੇਜ ਨੂੰ ਪ੍ਰਿੰਟ ਕਰੋ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਕਨਫਰਮੇਸ਼ਨ ਪੇਜ ਦੀ ਕਾਪੀ ਆਪਣੇ ਕੋਲ ਰੱਖਣੀ ਪਵੇਗੀ।