ਸੱਤਵੀਂ ਜਮਾਤ ਦੀ ਐੱਨਸੀਈਆਰਟੀ ਦੀ ਨਵੀਂ ਸਮਾਜਿਕ ਵਿਗਿਆਨ ਦੀ ਕਿਤਾਬ ’ਚ ਗਜ਼ਨਵੀਆਂ ’ਤੇ ਇਕ ਵਿਸਥਾਰ ਅਧਿਆਏ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਮੌਜੂਦ ਗਜ਼ਨੀ ਵੱਲੋਂ ਭਾਰਤੀ ਸ਼ਹਿਰਾਂ ਦੀ ਲੁੱਟ ਤੇ ਹਿੰਦੂਆਂ, ਬੌਧੀਆਂ, ਜੈਨੀਆਂ ਤੇ ਇਥੋਂ ਤੱਕ ਕਿ ਮੁਕਾਬਲੇਬਾਜ਼ ਇਸਲਾਮੀ ਫਿਰਕਿਆਂ ਸਮੇਤ ‘ਕਾਫਿਰਾਂ’ ਦੇ ਕਤਲ ਦਾ ਵੇਰਵਾ ਦਿੱਤਾ ਗਿਆ ਹੈ।

ਨਵੀਂ ਦਿੱਲੀ (ਏਐੱਨਆਈ) : ਸੱਤਵੀਂ ਜਮਾਤ ਦੀ ਐੱਨਸੀਈਆਰਟੀ ਦੀ ਨਵੀਂ ਸਮਾਜਿਕ ਵਿਗਿਆਨ ਦੀ ਕਿਤਾਬ ’ਚ ਗਜ਼ਨਵੀਆਂ ’ਤੇ ਇਕ ਵਿਸਥਾਰ ਅਧਿਆਏ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਮੌਜੂਦ ਗਜ਼ਨੀ ਵੱਲੋਂ ਭਾਰਤੀ ਸ਼ਹਿਰਾਂ ਦੀ ਲੁੱਟ ਤੇ ਹਿੰਦੂਆਂ, ਬੌਧੀਆਂ, ਜੈਨੀਆਂ ਤੇ ਇਥੋਂ ਤੱਕ ਕਿ ਮੁਕਾਬਲੇਬਾਜ਼ ਇਸਲਾਮੀ ਫਿਰਕਿਆਂ ਸਮੇਤ ‘ਕਾਫਿਰਾਂ’ ਦੇ ਕਤਲ ਦਾ ਵੇਰਵਾ ਦਿੱਤਾ ਗਿਆ ਹੈ। ‘ਗਜ਼ਨਵੀ ਹਮਲਾ’ ਸਿਰਲੇਖ ਵਾਲੇ ਛੇ ਸਫ਼ਿਆਂ ਦੇ ਅਧਿਆਏ ’ਚ ਦੱਸਿਆ ਗਿਆ ਹੈ ਕਿ ਮਹਿਮੂਦ ਗਜ਼ਨੀ ਨੇ ਭਾਰਤ ’ਤੇ 17 ਵਾਰ ਹਮਲੇ ਕੀਤੇ ਤੇ ਹਰ ਵਾਰ ਭਾਰੀ ਮਾਤਰਾ ’ਚ ਖ਼ਜ਼ਾਨਾ ਲੁੱਟ ਲਿਆਈ। ਐੱਨਸੀਈਆਰਟੀ ਦੀ ਸੱਤਵੀਂ ਜਮਾਤ ਦੀ ਇਤਿਹਾਸ ਦੀ ਪੁਰਾਣੀ ਕਿਤਾਬ ’ਚ ਮਹਿਮੂਦ ਗਜ਼ਨੀ ਦੇ ਸਬੰਧ ’ਚ ਸਿਰਫ ਇਕ ਪੈਰਾ ਸੀ।
ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਐਕਸਪਲੋਰਿੰਗ ਸੁਸਾਇਟੀਜ਼ : ਇੰਡੀਆ ਐਂਡ ਬਿਆਂਡ ਨਾਮੀ ਨਵੀਂ ਕਿਤਾਬ ’ਚ ਮਥੁਰਾ ਤੇ ਸੋਮਨਾਥ ਵਰਗੇ ਸ਼ਹਿਰਾਂ ਦੀ ਲੁੱਟ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। ਮਹਿਮੂਦ ਗਜ਼ਨੀ ਨੇ 11ਵੀਂ ਸ਼ਤਾਬਦੀ ’ਚ ਜੈਪਾਲ ਨੂੰ ਹਰਾ ਕੇ ਤੇ 1008 ’ਚ ਇਕ ਲੰਬੀ ਜੰਗ ਤੋਂ ਬਾਅਦ ਜੈਪਾਲ ਦੇ ਪੁੱਤਰ ਨੂੰ ਹਰਾ ਕੇ ਭਾਰਤ ਦੇ ਕੁਝ ਹਿੱਸਿਆਂ ’ਤੇ ਜਿੱਤ ਹਾਸਲ ਕੀਤੀ ਸੀ। ਕਿਤਾਬ ’ਚ ਕਿਹਾ ਗਿਆ ਹੈ, ‘ਉਸਦੇ ਹਮਲਿਆਂ ’ਚ ਨਾ ਸਿਰਫ ਨਾਗਰਿਕਾਂ ਦਾ ਕਤਲ ਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬੰਦੀ ਬਣਾਉਣਾ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਮੱਧ ਏਸ਼ੀਆ ਦੇ ਗ਼ੁਲਾਮਾਂ ਦੇ ਬਾਜ਼ਾਰਾਂ ’ਚ ਵੇਚਣ ਲਈ ਲਿਜਾਇਆ ਗਿਆ ਸੀ।
ਕਿਤਾਬ ’ਚ ਜ਼ਿਕਰ ਕੀਤਾ ਗਿਆ ਹੈ ਕਿ ਮਹਿਮੂਦ ਗਜ਼ਨੀ ਦੇ ਜੀਵਨੀਕਾਰਾਂ ਨੇ ਉਸ ਨੂੰ ਇਕ ਤਾਕਤਵਰ, ਕਰੂਰ ਤੇ ਬੇਦਰਦ ਸੈਨਾਪਤੀ ਦੇ ਤੌਰ ’ਤੇ ਚਿਤਰਤ ਕੀਤਾ ਹੈ, ਜੋ ਨਾ ਸਿਰਫ ਕਾਫਿਰਾਂ (ਭਾਵ ਹਿੰਦੂਆਂ, ਬੌਧੀਆਂ ਜਾਂ ਜੈਨੀਆਂ) ਦਾ ਕਤਲ ਕਰਨ ਜਾਂ ਉਨ੍ਹਾਂ ਨੂੰ ਗ਼ੁਲਾਮ ਬਣਾਉਣ ਲਈ, ਬਲਕਿ ਇਸਲਾਮ ਦੇ ਮੁਕਾਬਲੇਬਾਜ਼ ਫਿਰਕਿਆਂ ਦੇ ਪੈਰੋਕਾਰਾਂ ਨੂੰ ਵੀ ਮਾਰਨ ਲਈ ਦ੍ਰਿੜ੍ਹ ਸੰਕਲਪ ਰੱਖਦਾ ਸੀ। ਕੁੱਲ ਮਿਲਾ ਕੇ ਉਸਨੇ 17 ਵਾਰ ਹਮਲੇ ਕੀਤੇ। ਹਰ ਹਮਲੇ ਤੋਂ ਬਾਅਦ ਉਹ ਭਾਰੀ ਮਾਤਰਾ ’ਚ ਲੁੱਟ ਦੇ ਖ਼ਜ਼ਾਨੇ ਨਾਲ ਗਜ਼ਨੀ ਪਰਤਿਆ। ਇਸ ਅਧਿਆਏ ’ਚ ਲਿਖਿਆ ਹੈ, ‘ਹਾਲਾਂਕਿ ਉਸ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਖ਼ਾਸ ਕਰਕੇ ਮੱਧ ਭਾਰਤ ਦੇ ਚੰਦੇਲਾਂ ਤੋਂ...ਤੇ ਕਈ ਮੌਕਿਆਂ ’ਤੇ ਤਾਂ ਉਹ ਹਾਰ ਟਾਲ਼ਣ ’ਚ ਸਫਲ ਰਿਹਾ। ਤੇਜ਼ ਰਫ਼ਤਾਰ ਨਾਲ ਅੱਗੇ ਵਧਦੀ ਉਸਦੀ ਵਿਸ਼ਾਲ ਫ਼ੌਜ ਤੇ ਉਸਦੇ ਘੁੜਸਵਾਰ ਤੀਰਅੰਦਾਜ਼ਾਂ ਦੇ ਹਮਲੇ ਅਖ਼ੀਰ ਫ਼ੈਸਲਾਕੁੰਨ ਸਾਬਿਤ ਹੋਏ।
ਕਿਤਾਬ ’ਚ ਮਹਿਮੂਦ ਗਜ਼ਨੀ ਵੱਲੋਂ ਮਥੁਰਾ ਦੀ ਲੁੱਟ ’ਤੇ ਰੋਸ਼ਨੀ ਪਾਈ ਗਈ ਹੈ। ਮਥੁਰਾ ਨੂੰ ਬੇਸ਼•ੁਮਾਰ ਦੌਲਤ-ਜਾਇਦਾਦ ਨਾਲ ਭਰਪੂਰ ਇਕ ਨਗਰ ਦੱਸਿਆ ਗਿਆ ਹੈ ਕਿ ਜਿਥੇ ਇਕ ਸ਼ਾਨਦਾਰ ਮੰਦਰ ਸਥਿਤ ਹੈ। ਇਸ ਵਿਚ ਕਿਹਗਾ ਗਿਆ ਹੈ ਕਿ ਮਹਿਮੂਦ ਨੇ ਮੰਦਰ ਨੂੰ ਤਬਾਹ ਕਰ ਦਿੱਤਾ ਤੇ ਉਸਦੇ ਖ਼ਜ਼ਾਨੇ ’ਤੇ ਕਬਜ਼ਾ ਕਰ ਲਿਆ। ਕੰਨੌਜ ਜਾਣ ਤੋਂ ਪਹਿਲਾਂ ਉਸਨੇ ਆਖ਼ਰੀ ਪ੍ਰਤੀਹਾਰ ਸ਼ਾਸਕਾਂ ’ਚੋਂ ਇਕ ਨੂੰ ਹੈਰਾਨ ਕਰਦੇ ਹੋਏ ਕਈ ਮੰਦਰਾਂ ਨੂੰ ਲੁੱਟਿਆ ਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਕੁਝ ਸਾਲਾਂ ਬਾਅਦ ਉਸਨੇ ਗੁਜਰਾਤ ਤੇ ਸੋਮਨਾਥ (ਮੌਜੂਦਾ ਸੌਰਾਸ਼ਟਰ) ਦੇ ਬੰਦਰਗਾਹ ਦਾ ਰੁਖ਼ ਕੀਤਾ। ਸਥਾਨਕ ਪੱਧਰ ’ਤੇ ਸਖ਼ਤ ਵਿਰੋਧ ਤੇ ਆਪਣੀ ਫ਼ੌਜ ਨੂੰ ਭਾਰੀ ਨੁਕਸਾਨ ਦੇ ਬਾਵਜੂਦ ਮਹਿਮੂਦ ਗਜ਼ਨੀ ਅਖ਼ੀਰ ਕਈ ਦਿਨਾਂ ਦੀ ਜੰਗ ਤੋਂ ਬਾਅਦ ਜਿੱਤਿਆ ਪਰ ਉਸਨੇ ਸੋਮਨਾਥ ਸ਼ਿਵ ਮੰਦਰ ਨੂੰ ਤਬਾਹ ਕਰ ਦਿੱਤਾ ਤੇ ਉਸਦੇ ਵਿਸ਼ਾਲ ਖ਼ਜ਼ਾਨੇ ਨੂੰ ਲੁੱਟ ਕੇ ਲੈ ਗਿਆ।