NCERT ਵੱਲੋਂ ਨੌਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਦੀ ਛਪਾਈ ਜੰਗੀ ਪੱਧਰ 'ਤੇ ਜਾਰੀ; ਜਲਦ ਦੂਰ ਹੋਵੇਗੀ ਕਿਤਾਬਾਂ ਦੀ ਘਾਟ
ਇਸ ਤੋਂ ਦੋ ਹਫ਼ਤੇ ਪਹਿਲਾਂ ਹੀ ਉਸ ਨੇ ਆਪਣੀ ਵੈੱਬਸਾਈਟ ’ਤੇ ਨੌਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਦੇ ਡਿਜੀਟਲ ਐਡੀਸ਼ਨ ਮੁਫ਼ਤ ਵਿਚ ਉਪਲਬਧ ਕਰਵਾ ਦਿੱਤੇ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕਿਤਾਬਾਂ ਦੀ ਛਪਾਈ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਪੂਰੇ ਦੇਸ਼ ਵਿਚ ਵੰਡਿਆ ਜਾ ਰਿਹਾ ਹੈ।
Publish Date: Sat, 02 May 2026 09:05 AM (IST)
Updated Date: Sat, 02 May 2026 09:06 AM (IST)
ਨਵੀਂ ਦਿੱਲੀ : ਐੱਨਸੀਈਆਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨੌਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਦੀ ਛਪਾਈ ਜੰਗੀ ਪੱਧਰ ’ਤੇ ਕਰ ਰਿਹਾ ਹੈ ਅਤੇ ਸਪਲਾਈ ਆਮ ਕੀਤੀ ਜਾ ਰਹੀ ਹੈ। ਐੱਨਸੀਈਆਰਟੀ ਨੇ ਦੱਸਿਆ ਕਿ ਉਸ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਆਧਾਰ ’ਤੇ ਨੌਵੀਂ ਜਮਾਤ ਦੀਆਂ ਕਿਤਾਬਾਂ ਦਾ ਇਕ ਨਵਾਂ ਸੈੱਟ ਜਾਰੀ ਕੀਤਾ ਹੈ। ਇਸ ਤੋਂ ਦੋ ਹਫ਼ਤੇ ਪਹਿਲਾਂ ਹੀ ਉਸ ਨੇ ਆਪਣੀ ਵੈੱਬਸਾਈਟ ’ਤੇ ਨੌਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਦੇ ਡਿਜੀਟਲ ਐਡੀਸ਼ਨ ਮੁਫ਼ਤ ਵਿਚ ਉਪਲਬਧ ਕਰਵਾ ਦਿੱਤੇ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕਿਤਾਬਾਂ ਦੀ ਛਪਾਈ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਪੂਰੇ ਦੇਸ਼ ਵਿਚ ਵੰਡਿਆ ਜਾ ਰਿਹਾ ਹੈ। ਕਿਤਾਬਾਂ ਦੀ ਬਹੁਤ ਵੱਡੀ ਗਿਣਤੀ ਦੀ ਲੋੜ ਕਾਰਨ ਸਪਲਾਈ ਅਤੇ ਮੰਗ ਵਿਚ ਅਸਥਾਈ ਅੰਤਰ ਹੈ। ਐੱਨਸੀਈਆਰਟੀ ਇਸ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਇਸ ਘਾਟ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ ਹੈ।