ਚਾਹਵਾਨ ਉਮੀਦਵਾਰ ਜਿਹੜੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ rrcpryj.org 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਇਨ੍ਹਾਂ ਅਹੁਦਿਆਂ ਲਈ ਅਪਲਾਈ ਪ੍ਰਕਿਰਿਆ 2 ਅਗਸਤ 2021 ਤੋਂ ਆਰੰਭ ਕੀਤੀ ਜਾ ਰਹੀ ਹੈ।

Indian Railway Recruitment 2021 : ਭਾਰਤੀ ਰੇਲਵੇ 'ਚ ਜਾਣ ਦਾ ਸੁਪਨਾ ਦੇਸ਼ ਦੇ ਜ਼ਿਆਦਾਤਰ ਲੋਕ ਦੇਖਦੇ ਹਨ, ਪਰ ਪ੍ਰੀਖਿਆ 'ਚ ਸ਼ਾਮਲ ਹੋਣ ਤੋਂ ਬਾਅਦ ਕੁਝ ਹੀ ਲੋਕ ਇਸ ਵਿਚ ਪਾਸ ਹੋ ਪਾਉਂਦੇ ਹਨ। ਜੇਕਰ ਤੁਸੀਂ ਵੀ ਰੇਲਵੇ 'ਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਸ ਵਾਰ ਰੇਲਵੇ ਵਿਭਾਗ ਨੇ ਬਿਨਾਂ ਪ੍ਰੀਖਿਆ ਦੇ ਹੀ ਨੌਕਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਜੀ ਹਾਂ, ਉੱਤਰ ਮੱਧ ਰੇਲਵੇ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਤਹਿਤ ਅਪ੍ਰੇਂਟਿਸ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਚਾਹਵਾਨ ਉਮੀਦਵਾਰ ਜਿਹੜੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ rrcpryj.org 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਇਨ੍ਹਾਂ ਅਹੁਦਿਆਂ ਲਈ ਅਪਲਾਈ ਪ੍ਰਕਿਰਿਆ 2 ਅਗਸਤ 2021 ਤੋਂ ਆਰੰਭ ਕੀਤੀ ਜਾ ਰਹੀ ਹੈ।
ਉਮੀਦਵਾਰਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਸਿੱਧੇ ਇਸ ਲਿੰਕ https://rrcpryj.org/Apprentice.php 'ਤੇ ਕਲਿੱਕ ਕਰ ਕੇ ਵੀ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਭਾਰਤੀ ਰੇਲਵੇ ਵੱਲੋਂ ਕੱਢੇ ਗਏ ਅਪਰੇਂਟਿਸ ਭਰਤੀਆਂ ਦੇ ਨੋਟੀਫਿਕੇਸ਼ਨ ਬਾਰੇ ਜਾਣਨਾ ਚਾਹੁੰਦੇ ਹੋ ਤਾਂ https://rrcpryj.org/Downloads/Notification-Act-Apprentice-English.pdg ਇਸ ਲਿੰਕ 'ਤੇ ਕਲਿੱਕ ਕਰ ਕੇ ਤੁਸੀਂ ਇਸ ਦਾ ਨੋਟੀਫਿਕੇਸ਼ਨ ਦੇਖ ਸਕਦੇ ਹੋ। ਰੇਲਵੇ ਵੱਲੋਂ ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 1664 ਅਹੁਦਿਆਂ 'ਤੇ ਅਪ੍ਰੇਂਟਿਸ ਭਰਤੀਆਂ ਕੱਢੀਆਂ ਗਈਆਂ ਹਨ।
ਭਾਰਤੀ ਰੇਲਵੇ ਵੱਲੋਣ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਤਹਿਤ ਅਪ੍ਰੇਂਟਿਸ ਦੀਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਅਸਾਮੀਆਂ ਦੀ ਗਿਣਤੀ 1664 ਹੈ ਜਿਸ ਤਹਿਤ 5 ਥਾਵਾਂ 'ਤੇ ਇਨ੍ਹਾਂ ਭਰਤੀਆਂ ਨੂੰ ਭਰਿਆ ਜਾਵੇਗਾ। ਆਓ ਵਿਸਥਾਰ ਨਾਲ ਸਮਝਦੇ ਹਾਂ...
ਪ੍ਰਯਾਗਰਾਜ ਮਕੈਨੀਕਲ ਡਿਪਾਰਟਮੈਂਟ : 364
ਪ੍ਰਯਾਗਰਾਜ ਇਲੈਕਟ੍ਰੀਕਲ ਡਿਪਾਰਟਮੈਂਟ : 339
ਝਾਂਸੀ ਮੰਡਲ - 480
ਵਰਕਸ਼ਾਪ ਝਾਂਸੀ : 185
ਆਗਰਾ ਮੰਡਲ : 296