ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਉੱਚ ਵਿੱਦਿਅਕ ਅਦਾਰਿਆਂ ਦੀ ਇੰਡੀਆ ਰੈਂਕਿੰਗ-2025 ਦਾ ਐਲਾਨ ਕੀਤਾ। ਇਸ ਵਾਰ ਇਹ ਰੈਂਕਿੰਗ 17 ਕੈਟੇਗਰੀ ਵਿਚ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿਚ ਨਵੀਂ ਕੈਟੇਗਰੀ ਲਗਾਤਾਰ ਵਿਕਾਸ ਟੀਚੇ ਦੀ ਬਣਾਈ ਗਈ ਹੈ।
ਜਾਗਰਣ ਬਿਊਰੋ, ਨਵੀਂ ਦਿੱਲੀ : ਵਿਦਿਆਰਥੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫ੍ਰੇਮਵਰਕ (ਐੱਨਆਈਆਰਐੱਫ) ਦੀ ਇੰਡੀਆ ਰੈਂਕਿੰਗ-2025 ਵਿਚ ਆਈਆਈਟੀ ਮਦਰਾਸ ਇਕ ਵਾਰ ਮੁੜ ਦੇਸ਼ ਦਾ ਸਰਬੋਤਮ ਉੱਚ ਵਿੱਦਿਅਕ ਅਦਾਰਾ ਚੁਣਿਆ ਗਿਆ ਹੈ। ਅਦਾਰੇ ਨੇ ਲਗਾਤਾਰ ਸੱਤਵੇਂ ਸਾਲ ਇਸ ਸੂਚੀ ਵਿਚ ਜਗ੍ਹਾ ਬਣਾਈ ਹੈ। ਉੱਥੇ ਦੇਸ਼ ਭਰ ਦੇ ਉੱਚ ਵਿੱਦਿਅਕ ਅਦਾਰਿਆਂ ਦੀ ਓਵਰਆਲ ਕੈਟੇਗਰੀ ਵਿਚ ਆਈਆਈਐੱਸਸੀ ਬੈਂਗਲੁਰੂ ਦੂਜੇ ਅਤੇ ਆਈਆਈਟੀ ਬਾਂਬੇ ਤੀਜੇ ਸਥਾਨ ’ਤੇ ਰਹੇ ਹਨ। ਓਵਰਆਲ ਕੈਟੇਗਰੀ ਦੇ ਟਾਪ-10 ਵਿਚ ਛੇ ਅਦਾਰੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਨ। ਇਨ੍ਹਾਂ ਵਿਚ ਆਈਆਈਟੀ ਦਿੱਲੀ (ਚੌਥਾ), ਆਈਆਈਟੀ ਕਾਨਪੁਰ (ਪੰਜਵਾਂ), ਆਈਆਈਟੀ ਰੁੜਕੀ (ਸੱਤਵਾਂ), ਏਮਜ਼ ਦਿੱਲੀ (ਅੱਠਵਾਂ), ਜੇਐੱਨਯੂ (ਨੌਂਵਾਂ) ਤੇ ਬੀਐੱਚਯੂ (ਦਸਵਾਂ) ਸ਼ਾਮਲ ਹਨ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਉੱਚ ਵਿੱਦਿਅਕ ਅਦਾਰਿਆਂ ਦੀ ਇੰਡੀਆ ਰੈਂਕਿੰਗ-2025 ਦਾ ਐਲਾਨ ਕੀਤਾ। ਇਸ ਵਾਰ ਇਹ ਰੈਂਕਿੰਗ 17 ਕੈਟੇਗਰੀ ਵਿਚ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿਚ ਨਵੀਂ ਕੈਟੇਗਰੀ ਲਗਾਤਾਰ ਵਿਕਾਸ ਟੀਚੇ ਦੀ ਬਣਾਈ ਗਈ ਹੈ। ਰੈਂਕਿੰਗ ਵਿਚ ਇਸ ਵਾਰ ਦੇਸ਼ ਦੇ 14,163 ਉੱਚ ਵਿੱਦਿਅਕ ਅਦਾਰਿਆਂ ਨੇ ਹਿੱਸਿਆ ਲਿਆ। ਇਨ੍ਹਾਂ ਵਿਚ ਸਭ ਤੋਂ ਵੱਧ 5,268 ਅਦਾਰੇ ਦੱਖਣ ਭਾਰਤ ਤੋਂ ਸਨ। ਪੱਛਮੀ ਭਾਰਤ ਦੇ 4,702, ਉੱਤਰ ਭਾਰਤ ਦੇ 2,304 ਜਦਕਿ ਪੂਰਬੀ ਭਾਰਤ ਦੇ 1889 ਅਦਾਰੇ ਸ਼ਾਮਲ ਸਨ। ਪ੍ਰਧਾਨ ਨੇ ਐੱਨਆਈਆਰਐੱਫ ਦੀ ਇੰਡੀਆ ਰੈਂਕਿੰਗ-2025 ਜਾਰੀ ਕਰਨ ਦੇ ਦੌਰਾਨ ਇਨ੍ਹਾਂ ਵਿਚ ਉੱਚ ਵਿੱਦਿਅਕ ਅਦਾਰਿਆਂ ਦੀ ਹੋਰ ਭਾਈਵਾਲੀ ਨੂੰ ਵਧਾਉਣ ਦਾ ਸੁਝਾਅ ਅਤੇ ਇਸਨੂੰ ਅਗਲੇ ਸਾਲ ਤੱਕ 15 ਹਜ਼ਾਰ ਤੱਕ ਪਹੁੰਚਾਉਣ ਦਾ ਟੀਚਾ ਦਿੱਤਾ।
ਜ਼ਿਕਰਯੋਗ ਹੈ ਕਿ ਉੱਚ ਵਿੱਦਿਅਕ ਅਦਾਰਿਆਂ ਦੀ ਇਸ ਰੈਂਕਿੰਗ ਦੇ ਪਿੱਛੇ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦਾਖ਼ਲੇ ਦੌਰਾਨ ਕਿਸੇ ਤਰ੍ਹਾਂ ਦੇ ਭਟਕਾਅ ਤੋਂ ਬਚਾਉਣਾ ਹੈ। ਨਾਲ ਹੀ ਅਦਾਰਿਆਂ ਵਿਚਾਲੇ ਇਕ ਮੁਕਾਬਲੇਬਾਜ਼ੀ ਦਾ ਮਾਹੌਲ ਵੀ ਬਣਦਾ ਹੈ। ਉੱਚ ਵਿੱਦਿਅਕ ਅਦਾਰਿਆਂ ਦੀ ਇਸ ਰੈਂਕਿੰਗ ਦੀ ਸ਼ੁਰੂਆਤ ਸਾਲ 2016 ਵਿਚ ਕੀਤੀ ਗਈ ਸੀ। ਸ਼ੁਰੂਆਤ ਵਿਚ ਇਸ ਦੀ ਸਿਰਫ਼ ਚਾਰ ਕੈਟੇਗਰੀਆਂ ਹੀ ਸਨ। ਉਸ ਸਮੇਂ ਕਰੀਬ ਸਾਢੇ ਤਿੰਨ ਹਜ਼ਾਰ ਅਦਾਰਿਆਂ ਨੇ ਹਿੱਸਾ ਲਿਆ ਸੀ।
----
ਇਸ ਵਾਰ ਇਨ੍ਹਾਂ 17 ਕੈਟੇਗਰੀ ’ਚ ਜਾਰੀ ਕੀਤੀ ਗਈ ਰੈਂਕਿੰਗ
ਓਵਰਆਲ, ਯੂਨੀਵਰਸਿਟੀ, ਕਾਲਜ, ਖੋਜ ਅਦਾਰੇ, ਇਨੋਵੇਸ਼ਨ, ਸਟੇਟ ਯੂਨੀਵਰਸਿਟੀਆਂ, ਓਪਨ ਯੂਨੀਵਰਸਿਟੀਆਂ, ਕੌਸ਼ਲ ਵਿਕਾਸ ਯੂਨੀਵਰਸਿਟੀਆਂ, ਲਗਾਤਾਰ ਵਿਕਾਸ ਟੀਚਾ (ਐੱਸਡੀਜੀ), ਇੰਜੀਨੀਅਰਿੰਗ, ਮੈਨੇਜਮੈਂਟ, ਫਾਰਮੇਸੀ, ਕਾਨੂੰਨ, ਮੈਡੀਕਲ, ਡੈਂਟਲ, ਆਰਕੀਟੈਕਟ ਐਂਡ ਪਲਾਨਿੰਗ ਤੇ ਐਗਰੀਕਲਚਰ ਐਂਡ ਅਲਾਈਡ ਸੈਕਟਰ।
----
ਇਨ੍ਹਾਂ ਮਾਪਦੰਡਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਰੈਂਕਿੰਗ
ਵਿਦਿਆਰਥੀਆਂ ਦੀ ਗਿਣਤੀ, ਅਧਿਆਪਕ-ਵਿਦਿਆਰਥੀ ਅਨੁਪਾਤ, ਪੀਐੱਚਡੀ ਵਾਲੇ ਅਧਿਆਪਕਾਂ ਦੀ ਗਿਣਤੀ, ਵਿੱਤੀ ਅਦਾਰੇ, ਆਨਲਾਈਨ ਸਿੱਖਿਆ, ਐੱਨਈਪੀ ਦੀਆਂ ਸਿਫ਼ਾਰਸ਼ਾਂ ਨੂੰ ਅਪਣਾਉਣਾ (ਜਿਨ੍ਹਾਂ ਵਿਚ ਕਦੀ ਵੀ ਵਿਚਾਲੇ ਪੜ੍ਹਾਈ ਛੱਡਣ ਤੇ ਸ਼ਾਮਲ ਹੋਣ ਦੀ ਸਹੂਲਤ, ਭਾਰਤ ਗਿਆਨ ਪਰੰਪਰਾ ਤੇ ਭਾਰਤੀ ਭਾਸ਼ਾ ਵਿਚ ਸਿੱਖਿਆ), ਖੋਜ ਪੱਤਰਾਂ ਦਾ ਪ੍ਰਕਾਸ਼ਨ, ਖੋਜ ਪ੍ਰੋਜੈਕਟ, ਪੇਟੈਂਟ, ਪਲੇਸਮੈਂਟ, ਪ੍ਰੀਖਿਆ ਪੈਟਰਨ, ਪੀਐੱਚਡੀ ਵਿਦਿਆਰਥੀਆਂ ਦੀ ਗਿਣਤੀ, ਵਿਭਿੰਨਤਾਵਾਂ ਨੂੰ ਹੱਲਾਸ਼ੇਰੀ (ਔਰਤਾਂ ਨੂੰ ਪੜ੍ਹਾਉਣ ’ਚ ਤਰਜੀਹ, ਦਿਵਿਆਂਗਾਂ ਲਈ ਜ਼ਰੂਰੀ ਸਹੂਲਤਾਂ, ਪੱਛੜੇ ਤੇ ਗ਼ਰੀਬ ਬੱਚਿਆਂ ਨੂੰ ਉਤਸ਼ਾਹਤ ਕਰਨਾ) ਅਤੇ ਅਦਾਰਿਆਂ ਨੂੰ ਲੈ ਕੇ ਆਮ ਧਾਰਨਾ।
----
ਓਵਰਆਲ ਕੈਟੇਗਰੀ - ਟਾਪ-10
1- ਆਈਆਈਟੀ, ਮਦਰਾਸ
2- ਆਈਆਈਐੱਸਸੀ, ਬੈਂਗਲੁਰੂ
3- ਆਈਆਈਟੀ, ਬਾਂਬੇ
4- ਆਈਆਈਟੀ, ਦਿੱਲੀ
5- ਆਈਆਈਟੀ, ਕਾਨਪੁਰ
6- ਆਈਆਈਟੀ, ਖੜਗਪੁਰ
7- ਆਈਆਈਟੀ, ਰੁੜਕੀ
8- ਏਮਜ਼, ਦਿੱਲੀ
9-ਜੇਐੱਨਯੂ
10-ਬੀਐੱਚਯੂ
ਯੂਨੀਵਰਸਿਟੀ ਕੈਟੇਗਰੀ - ਟਾਪ-10
1- ਆਈਆਈਐੱਸਸੀ, ਬੈਂਗਲੁਰੂ
2- ਜੇਐੱਨਯੂ, ਦਿੱਲੀ
3- ਮਨੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ, ਮਨੀਪਾਲ
4- ਜਾਮੀਆ ਮਿਲੀਆ ਇਸਲਾਮੀਆ, ਦਿੱਲੀ
5- ਦਿੱਲੀ ਯੂਨੀਵਰਸਿਟੀ, ਦਿੱਲੀ
6- ਬੀਐੱਚਯੂ, ਵਾਰਾਨਸੀ
7- ਬਿੜਲਾ ਇੰਸਟੀਚਿਊਟ ਆਫ ਟੈਕਨੋਲੌਜੀ, ਪਿਲਾਨੀ
8- ਅੰਮ੍ਰਿਤਾ ਵਿਸ਼ਵ ਵਿੱਦਿਆਪੀਠਮ, ਕੋਇੰਬਟੂਰ
9- ਜਾਧਵਪੁਰ ਯੂਨੀਵਰਸਿਟੀ, ਕੋਲਕਾਤਾ
10-ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
ਇੰਜੀਨੀਅਰਿੰਗ ਕੈਟੇਗਰੀ - ਟਾਪ-10
ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਆਈਆਈਟੀ ਬਾਂਬੇ, ਆਈਆਈਟੀ ਕਾਨਪੁਰ, ਆਈਆਈਟੀ ਖੜਗਪੁਰ, ਆਈਆਈਟੀ ਰੁੜਕੀ, ਆਈਆਈਟੀ ਹੈਦਰਾਬਾਦ, ਆਈਆਈਟੀ ਗੁਹਾਟੀ, ਆਈਆਈਟੀ ਤ੍ਰਿੁਚਿਰਾਪੱਲੀ, ਆਈਆਈਟੀ ਬੀਐੱਚਯੂ ਵਾਰਾਨਸੀ।
ਕਾਲਜ ਕੈਟੇਗਰੀ - ਟਾਪ-10
ਹਿੰਦੂ ਕਾਲਜ, ਮਿਰਾਂਡਾ ਕਾਲਜ, ਹੰਸ ਰਾਜ ਕਾਲਜ, ਸੇਂਟ ਸਟੀਫੈਂਸ ਕਾਲਜ (ਸਾਰੇ ਦਿੱਲੀ), ਰਾਮ ਕ੍ਰਿਸ਼ਣ ਮਿਸ਼ਨ ਕਾਲਜ ਕੋਲਕਾਤਾ, ਆਤਮਾਰਾਮ ਸਨਾਤਨ ਧਰਮ ਕਾਲਜ ਦਿੱਲੀ, ਸੈਂਟ ਜੇਵੀਅਰ ਕਾਲਜ ਕੋਲਕਾਤਾ, ਪੀਐੱਚਜੀਆਰ ਕ੍ਰਿਸ਼ਣਾਮੱਲ ਵੂਮੈਨ ਕਾਲਜ ਕੋਇੰਬਟੂਰ, ਪੀਐੱਸਜੀ ਕਾਲਜ ਆਫ ਆਰਟ ਐਂਡ ਸਾਇੰਸ ਕੋਇੰਬਟੂਰ।
ਮੈਨੇਜਮੈਂਟ ਕੈਟੇਗਰੀ - ਟਾਪ-5
ਆਈਆਈਐੱਮ ਅਹਿਮਦਾਬਾਦ, ਆਈਆਈਐੱਮ ਬੈਂਗਲੁਰੂ, ਆਈਆਈਐੱਮ ਕੋਝੀਕੋਡ, ਆਈਆਈਟੀ ਦਿੱਲੀ, ਆਈਆਈਐੱਮ ਲਖਨਊ।
ਓਪਨ ਯੂਨੀਵਰਸਿਟੀ ਕੈਟੇਗਰੀ
1-ਇਗਨੂ ਦਿੱਲੀ, 2- ਕਰਨਾਟਕ ਸਟੇਟ ਓਪਨ ਯੂਨੀਵਰਸਿਟੀ ਮੈਸੂਰ, 3-ਯੂਪੀ ਰਾਜਰਿਸ਼ੀ ਓਪਨ ਯੂਨੀਵਰਸਿਟੀ ਪ੍ਰਯਾਗਰਾਜ।
ਐੱਸਡੀਜੀ ਇੰਸਟੀਚਿਊਟ ਕੈਟੇਗਰੀ
1-ਆਈਆਈਟੀ ਮਦਰਾਸ, 2 - ਇੰਡੀਅਨ ਐਗਰੀਕਲਚਰ ਰਿਸਚਰਚ ਇੰਸਟੀਚਿਊਟ ਦਿੱਲੀ, 3. ਜਾਮੀਆ ਮਿਲੀਆ ਇਸਲਾਮੀਆ ਦਿੱਲੀ।