ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ ! ਗ੍ਰਾਮੀਣ ਬੈਂਕਾਂ 'ਚ ਕਰੀਬ 10 ਹਜ਼ਾਰ ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ
ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਵੱਲੋਂ ਅੱਜ ਯਾਨੀ ਸ਼ੁੱਕਰਵਾਰ, 7 ਜੂਨ ਨੂੰ ਜਾਰੀ ਨੋਟੀਫਿਕੇਸ਼ਨ (IBPS RRB Notification 2024) ਅਨੁਸਾਰ, ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅੱਜ ਤੋਂ ਹੀ ਆਪਣੀਆਂ ਅਰਜ਼ੀਆਂ ਆਨਲਾਈਨ ਮੋਡ ਵਿੱਚ ਜਮ੍ਹਾਂ ਕਰ ਸਕਦੇ ਹਨ।
Publish Date: Fri, 07 Jun 2024 10:34 AM (IST)
Updated Date: Sat, 08 Jun 2024 05:05 PM (IST)
IBPS RRB Notification 2024 : ਜੌਬ ਡੈਸਕ, ਨਵੀਂ ਦਿੱਲੀ : ਪੇਂਡੂ ਬੈਂਕਾਂ 'ਚ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਖੇਤਰੀ ਪੇਂਡੂ ਬੈਂਕਾਂ (RRB) ਵਿੱਚ ਦਫ਼ਤਰ ਸਹਾਇਕ ਅਤੇ ਅਫ਼ਸਰ (ਸਕੇਲ 1, 2 ਅਤੇ 3) ਦੀਆਂ ਕੁੱਲ 10 ਹਜ਼ਾਰ ਅਸਾਮੀਆਂ ਲਈ ਭਰਤੀ (RRB CRP XIII) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇੰਸਟੀਚਿਊਟ ਦੁਆਰਾ ਅੱਜ ਯਾਨੀ ਸ਼ੁੱਕਰਵਾਰ, 7 ਜੂਨ ਨੂੰ ਜਾਰੀ ਨੋਟੀਫਿਕੇਸ਼ਨ (IBPS RRB Notification 2024) ਅਨੁਸਾਰ, ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅੱਜ ਤੋਂ ਹੀ ਆਪਣੀਆਂ ਅਰਜ਼ੀਆਂ ਆਨਲਾਈਨ ਮੋਡ ਵਿੱਚ ਜਮ੍ਹਾਂ ਕਰ ਸਕਦੇ ਹਨ।ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ 2024 ਰੱਖੀ ਗਈ ਹੈ।
ਕਿੱਥੇ ਤੇ ਕਿਵੇਂ ਕਰੀਏ ਅਪਲਾਈ ?
ਅਜਿਹੇ 'ਚ ਜਿਹੜੇ ਉਮੀਦਵਾਰ ਖੇਤਰੀ ਗ੍ਰਾਮੀਣ ਬੈਂਕਾਂ 'ਚ ਆਫਿਸ ਅਸਿਸਟੈਂਟ ਤੇ ਅਫਸਰ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ IBPS ਦੀ ਅਧਿਕਾਰਤ ਵੈੱਬਸਾਈਟ ibps.in 'ਚ ਵਿਜ਼ਿਟ ਕਰਨ ਅਤੇ ਫਿਰ RRB ਤੇ ਉਸ ਤੋਂ ਬਾਅਦ RRB CRP XIII ਸੈਕਸ਼ਨ 'ਚ ਜਾਣ। ਉਮੀਦਵਾਰ ਭਰਤੀ (IBPS RRB Notification 2024) ਨੋਟੀਫਿਕੇਸ਼ਨ ਨੂੰ ਇਸ ਸੈਕਸ਼ਨ 'ਚ ਐਕਟਿਵ ਲਿੰਕ ਜਾਂ ਹੇਠਾਂ ਦਿੱਤੇ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ ਤੇ ਦੂਜੇ ਲਿੰਕ ਨਾਲ ਸੰਬੰਧਿਤ ਐਪਲੀਕੇਸ਼ਨ ਪੇਜ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਬਿਨੈ-ਪੱਤਰ ਦੌਰਾਨ ਉਨ੍ਹਾਂ ਨੂੰ ਇਸ ਭਰਤੀ ਲਈ 850 ਰੁਪਏ ਦੀ ਨਿਰਧਾਰਤ ਫੀਸ ਆਨਲਾਈਨ ਮੋਡ ਰਾਹੀਂ ਅਦਾ ਕਰਨੀ ਪਵੇਗੀ। ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਅਪਾਹਜ ਉਮੀਦਵਾਰਾਂ ਲਈ ਫੀਸ ਸਿਰਫ 175 ਰੁਪਏ ਹੈ। ਉਮੀਦਵਾਰਾਂ ਨੂੰ ਅਰਜ਼ੀ ਦੀ ਮਿਤੀ 'ਤੇ ਹੀ ਫੀਸ ਅਦਾ ਕਰਨੀ ਪਵੇਗੀ ਭਾਵ ਇਸ ਲਈ ਕੋਈ ਵੱਖਰਾ ਸਮਾਂ ਨਹੀਂ ਦਿੱਤਾ ਜਾਵੇਗਾ। ਬਿਨੈ-ਪੱਤਰ ਜਮ੍ਹਾ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਇਸ ਦੀ ਸਾਫਟ ਕਾਪੀ ਨੂੰ ਡਾਊਨਲੋਡ ਅਤੇ ਸੁਰੱਖਿਅਤ ਕਰਨਾ ਚਾਹੀਦਾ ਹੈ।