IBPS Clerk 2021 : ਆਈਬੀਪੀਐੱਸ ਨੇ ਕਲਰਕ ਭਰਤੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ’ਤੇ ਲਾਈ ਰੋਕ, 5830 ਅਹੁਦਿਆਂ ’ਤੇ ਹੋਣੀਆਂ ਹਨ ਭਰਤੀਆਂ
ਮੀਡੀਆ ਰਿਪੋਰਟ ਅਨੁਸਾਰ, ਵਿੱਤ ਮੰਤਰਾਲੇ ਨੇ ਇਕ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਕੰਨੜ ਨੂੰ ਇਕ ਭਾਸ਼ਾ ਦੇ ਰੂਪ ’ਚ ਨਾ ਰੱਖਣ ਕਾਰਨ ਕਰਨਾਟਕ ਤੋਂ ਉਤਪੰਨ ਭਾਸ਼ਾ ਵਿਵਾਦ ਦੇ ਚੱਲਦਿਆਂ ਆਈਬੀਪੀਐੱਸ ਕਲਰਕ ਭਰਤੀ 2021 ਦੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ।
Publish Date: Thu, 15 Jul 2021 11:21 AM (IST)
Updated Date: Thu, 15 Jul 2021 11:39 AM (IST)
IBPS Clerk 2021 : ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ (Institute of Banking Personnel, IBPS) ਨੇ ਕਲਰਕ ਦੇ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਅਸਥਾਈ ਰੂਪ ਨਾਲ ਰੋਕ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ, ਵਿੱਤ ਮੰਤਰਾਲੇ ਨੇ ਇਕ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਕੰਨੜ ਨੂੰ ਇਕ ਭਾਸ਼ਾ ਦੇ ਰੂਪ ’ਚ ਨਾ ਰੱਖਣ ਕਾਰਨ ਕਰਨਾਟਕ ਤੋਂ ਉਤਪੰਨ ਭਾਸ਼ਾ ਵਿਵਾਦ ਦੇ ਚੱਲਦਿਆਂ ਆਈਬੀਪੀਐੱਸ ਕਲਰਕ ਭਰਤੀ 2021 ਦੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ। ਇਸ ਲਈ ਬੈਂਕ ਨੇ ਕੁਝ ਸਮੇਂ ਲਈ ਭਰਤੀ ਨੂੰ ਕੁਝ ਸਮੇਂ ਤਕ ਰੋਕਣ ਦਾ ਫ਼ੈਸਲਾ ਕੀਤਾ।
ਉਥੇ ਹੀ ਇਸ ਸਬੰਧੀ ਅਧਿਕਾਰਿਤ ਵੈਬਸਾਈਟ ’ਚ ਲਿਖਿਆ ਗਿਆ ਹੈ ਕਿ 'CRP-CLERKS-XI ਅਪਲਾਈ ਲਿੰਕ ਲਈ ਭਰਤੀ ਪ੍ਰਕਿਰਿਆ ਅਸਥਾਈ ਰੂਪ ਨਾਲ ਰੋਕ ਦਿੱਤੀ ਗਈ ਹੈ। ਅਜਿਹੇ ’ਚ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਦੇ ਲਿੰਕ ’ਚ ਲੇਟੈਸਟ ਅਪਡੇਟ ਲਈ ਅਧਿਕਾਰਿਤ ਵੈਬਸਾਈਟ ਭਾਵ ibps in ’ਤੇ ਨਜ਼ਰ ਰੱਖਣ। ਦੱਸ ਦੇਈਏ ਕਿ ਆਈਬੀਪੀਐੱਸ ਕਲਰਕ 2021 ਅਪਲਾਈ ‘ਕਾਮਨ ਰਿਕਰੂਟਮੈਂਟ ਪ੍ਰੋਸੈੱਸ (ਸੀਆਰਪੀ ਕਲਰਕ XI) ਦੇ ਮਾਧਿਅਮ ਨਾਲ 01 ਅਗਸਤ 2021 ਨੂੰ ਜਾਂ ਉਸਤੋਂ ਪਹਿਲਾਂ ibpsonline.ibps.in ’ਤੇ ਸੱਦੇ ਗਏ ਸਨ।
ਉਥੇ ਹੀ ਆਈਬੀਪੀਐੱਸ ਕਲਰਕ ਭਰਤੀ 2021 ਸੂਚਨਾ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 20 ਤੋਂ 28 ਸਾਲ ’ਚ ਹੋਣੀ ਚਾਹੀਦੀ ਹੈ। ਉਥੇ ਹੀ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਆਈਬੀਪੀਐੱਸ ਕਲਰਕ ਚੋਣ ਸੀਆਰਪੀ ਆਨਲਾਈਨ ਪ੍ਰੀਖਿਆ ’ਤੇ ਆਧਾਰਿਤ ਹੋਵੇਗੀ, ਜੋ ਦੋ ਪੜਾਵਾਂ ’ਚ ਕਰਵਾਈ ਜਾਵੇਗੀ।