NIOS ਵਿਦਿਆਰਥੀਆਂ ਦੇ ਦਾਖ਼ਲੇ ਬਾਰੇ UGC-AICTE ਦੀ ਸਖ਼ਤ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ ?
UGC ਤੇ AICTE ਨੇ ਇੰਜੀਨੀਅਰਿੰਗ ਸਮੇਤ ਦੇਸ਼ ਭਰ ਦੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਇਹ ਨਿਰਦੇਸ਼ ਉਦੋਂ ਦਿੱਤਾ ਹੈ ਜਦੋਂ ਕੋਲਕਾਤਾ ਦੇ ਇਕ ਇੰਜੀਨੀਅਰਿੰਗ ਅਦਾਰੇ ਨੇ ਇਕ ਵਿਦਿਆਰਥੀ ਨੂੰ ਸਿਰਫ਼ ਇਸ ਆਧਾਰ ’ਤੇ ਦਾਖ਼ਲਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਉਹ ਐੱਨਆਈਓਐੱਸ ਤੋਂ ਪੜ੍ਹ ਕੇ ਆਇਆ ਹੈ।
Publish Date: Sat, 11 Oct 2025 09:33 AM (IST)
Updated Date: Sat, 11 Oct 2025 09:36 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ (NIOS) ਤੋਂ ਪੜ੍ਹੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਨਾਂਹ-ਨੁੱਕਰ ਕਰਨ ਵਾਲੇ ਇੰਜੀਨੀਅਰਿੰਗ ਸਮੇਤ ਦੇਸ਼ ਦੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (UGC) ਤੇ ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਕੌਂਸਲ (AICTE) ਨੇ ਝਾੜ ਪਾਈ ਹੈ। ਕਿਹਾ ਕਿ ਉਹ ਐੱਨਆਈਓਐੱਸ ਤੋਂ ਦਸਵੀਂ ਤੇ ਬਾਰ੍ਹਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਨਹੀਂ ਕਰ ਸਕਦੇ। ਸੀਬੀਐੱਸਈ, ਆਈਸੀਐੱਸਈ ਵਾਂਗ ਸਿੱਖਿਆ ਮੰਤਰਾਲੇ ਨਾਲ ਜੁੜਿਆ ਇਹ ਵੀ ਇਕ ਖੁਦਮੁਖਤਾਰ ਸਕੂਲੀ ਬੋਰਡ ਹੈ। ਇਸ ਦੇ ਕੋਰਸ ਤੇ ਸਰਟੀਫਿਕੇਟ ਪੂਰੀ ਤਰ੍ਹਾਂ ਪ੍ਰਮਾਣਿਤ ਤੇ ਜਾਇਜ਼ ਹਨ।
ਯੂਜੀਸੀ ਤੇ ਏਆਈਸੀਟੀਈ ਨੇ ਇੰਜੀਨੀਅਰਿੰਗ ਸਮੇਤ ਦੇਸ਼ ਭਰ ਦੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਇਹ ਨਿਰਦੇਸ਼ ਉਦੋਂ ਦਿੱਤਾ ਹੈ ਜਦੋਂ ਕੋਲਕਾਤਾ ਦੇ ਇਕ ਇੰਜੀਨੀਅਰਿੰਗ ਅਦਾਰੇ ਨੇ ਇਕ ਵਿਦਿਆਰਥੀ ਨੂੰ ਸਿਰਫ਼ ਇਸ ਆਧਾਰ ’ਤੇ ਦਾਖ਼ਲਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਉਹ ਐੱਨਆਈਓਐੱਸ ਤੋਂ ਪੜ੍ਹ ਕੇ ਆਇਆ ਹੈ। ਵਿਦਿਆਰਥੀ ਨੇ ਅਦਾਰੇ ਦੇ ਇਸ ਰਵੱਈਏ ਖਿਲਾਫ਼ ਏਆਈਸੀਟੀਈ ਨੂੰ ਸ਼ਿਕਾਇਤ ਕੀਤੀ ਤੇ ਇਨਸਾਫ ਦੀ ਮੰਗ ਕੀਤੀ। ਇਸ ਤੋਂ ਬਾਅਦ ਏਆਈਸੀਟੀਈ ਨੇ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਸਬੰਧਤ ਅਦਾਰੇ ਨੂੰ ਦਾਖਲਾ ਦੇਣ ਦਾ ਨਿਰਦੇਸ਼ ਦਿੱਤਾ। ਨਾਲ ਹੀ ਯੂਜੀਸੀ ਤੇ ਏਆਈਸੀਟੀਈ ਨੇ ਦੇਸ਼ ਭਰ ਦੇ ਸਾਰੇ ਇੰਜੀਨੀਅਰਿੰਗ ਸਮੇਤ ਉੱਚ ਵਿੱਦਿਅਕ ਅਦਾਰਿਆਂ ਨੂੰ ਐੱਨਆਈਓਐੱਸ ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਨਾ ਕਰਨ ਦੇ ਨਿਰਦੇਸ਼ ਦਿੱਤੇ।