Bank Jobs : ਉਮੀਦਵਾਰ ਦਾ ਜਨਮ 2 ਅਗਸਤ 1995 ਤੋਂ 1 ਅਗਸਤ 2005 ਦੇ ਵਿਚਕਾਰ ਹੋਣਾ ਚਾਹੀਦਾ ਹੈ। ਰਾਖਵੇਂ ਗਰੁੱਪਾਂ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉੱਪਰੀ ਉਮਰ 'ਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 18 ਅਗਸਤ 2025 ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਵੇਗੀ।

ਜੌਬ ਡੈਸਕ, ਨਵੀਂ ਦਿੱਲੀ : ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਐਂਡ ਸਿੰਡ ਬੈਂਕ ਵੱਲੋਂ ਲੋਕਲ ਬੈਂਕ ਅਧਿਕਾਰੀ (LBO) ਦੀਆਂ ਖਾਲੀ ਪੋਸਟਾਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਅੱਜ, 20 ਅਗਸਤ 2025 ਤੋਂ ਸ਼ੁਰੂ ਹੋ ਗਈ ਹੈ ਜੋ ਨਿਰਧਾਰਤ ਆਖ਼ਰੀ ਤਰੀਕ 4 ਸਤੰਬਰ 2025 ਤੱਕ ਜਾਰੀ ਰਹੇਗੀ। ਜੋ ਵੀ ਉਮੀਦਵਾਰ ਇਸ ਭਰਤੀ ਲਈ ਯੋਗਤਾ ਰੱਖਦੇ ਹਨ, ਉਹ ਆਨਲਾਈਨ ਮੋਡ ਰਾਹੀਂ PSB ਦੀ ਅਧਿਕਾਰਤ ਵੈਬਸਾਈਟ punjabandsindbank.co.in 'ਤੇ ਜਾ ਕੇ ਫਾਰਮ ਭਰ ਸਕਦੇ ਹਨ।
ਇਸ ਭਰਤੀ 'ਚ ਅਰਜ਼ੀ ਦੇਣ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਅਦਾਰੇ ਤੋਂ ਕਿਸੇ ਵੀ ਸਟ੍ਰੀਮ 'ਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕਿਸੇ ਵੀ ਪਬਲਿਕ ਸੈਕਟਰ/ਬੈਂਕ/ਰੀਜਨਲ ਰੂਰਲ ਬੈਂਕ 'ਚ ਅਧਿਕਾਰੀ ਕੈਡਰ ਵਿਚ 18 ਮਹੀਨੇ ਦਾ ਅਨੁਭਵ ਹੋਣਾ ਚਾਹੀਦਾ ਹੈ।
ਇਸ ਭਰਤੀ 'ਚ ਸ਼ਾਮਲ ਹੋਣ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਅਰਥਾਤ ਉਮੀਦਵਾਰ ਦਾ ਜਨਮ 2 ਅਗਸਤ 1995 ਤੋਂ 1 ਅਗਸਤ 2005 ਦੇ ਵਿਚਕਾਰ ਹੋਣਾ ਚਾਹੀਦਾ ਹੈ। ਰਾਖਵੇਂ ਗਰੁੱਪਾਂ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉੱਪਰੀ ਉਮਰ 'ਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 18 ਅਗਸਤ 2025 ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਵੇਗੀ।
ਇਸ ਭਰਤੀ 'ਚ ਸ਼ਾਮਲ ਹੋਣ ਲਈ ਉਮੀਦਵਾਰ ਖ਼ੁਦ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਹੇਠਾਂ ਦਿੱਤੇ ਸਟੈੱਪ ਫਾਲੋ ਕਰੋ...
1. ਅਰਜ਼ੀ ਫਾਰਮ ਭਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਪੋਰਟਲ ibpsonline.ibps.in/psbaug25 'ਤੇ ਜਾਓ।
2. ਹੋਮ ਪੇਜ 'ਤੇ "Click here for New Registration" 'ਤੇ ਕਲਿੱਕ ਕਰੋ ਅਤੇ ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟਰ ਕਰੋ।
3. ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਉਮੀਦਵਾਰ ਹੋਰ ਜਾਣਕਾਰੀ ਭਰ ਕੇ ਅਰਜ਼ੀ ਪ੍ਰਕਿਰਿਆ ਪੂਰੀ ਕਰਨ।
4. ਇਸ ਤੋਂ ਬਾਅਦ ਹਸਤਾਖਰ ਤੇ ਫੋਟੋ ਅਪਲੋਡ ਕਰਨ।
5. ਨਿਰਧਾਰਤ ਫੀਸ ਜਮ੍ਹਾਂ ਕਰੋ ਅਤੇ ਫਾਰਮ ਨੂੰ ਸਬਮਿਟ ਕਰਨ ਤੋਂ ਬਾਅਦ ਇਕ ਪ੍ਰਿੰਟਆਉਟ ਕੱਢ ਕੇ ਸੁਰੱਖਿਅਤ ਰੱਖੋ।
ਅਰਜ਼ੀ ਦੇ ਨਾਲ ਉਮੀਦਵਾਰਾਂ ਨੂੰ ਨਿਰਧਾਰਤ ਫੀਸ ਜਮ੍ਹਾਂ ਕਰਨਾ ਲਾਜ਼ਮੀ ਹੈ, ਨਹੀਂ ਤਾਂ ਤੁਹਾਡਾ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਅਰਜ਼ੀ ਫੀਸ ਜਨਰਲ, ਓਬੀਸੀ ਤੇ ਈਡਬਲਯੂਐਸ ਵਰਗ ਲਈ 850 ਰੁਪਏ (+ ਟੈਕਸ ਅਤੇ ਪੇਮੈਂਟ ਗੇਟਵੇ ਚਾਰਜ) ਅਤੇ ਐਸਸੀ, ਐਸਟੀ, ਪੀਡਬਲਯੂਡੀ ਵਰਗ ਦੇ ਉਮੀਦਵਾਰਾਂ ਲਈ 100 ਰੁਪਏ (+ ਟੈਕਸ ਅਤੇ ਪੇਮੈਂਟ ਗੇਟਵੇ ਚਾਰਜ) ਜਮ੍ਹਾਂ ਕਰਨਾ ਹੋਵੇਗਾ।