ਅੱਜ ਦੇ ਡਿਜੀਟਲ ਯੱੁਗ ’ਚ ਕਿਸੇ ਵੀ ਖੇਤਰ ਵਿਚ ਕਰੀਅਰ ਬਣਾਉਣ ਲਈ ਸਿਰਫ਼ ਪੜ੍ਹਾਈ ਹੀ ਜ਼ਰੂਰੀ ਨਹੀਂ, ਬਲਕਿ ਚੋਣਕਰਤਾ ਨੌਕਰੀ ਦਿੰਦੇ ਸਮੇਂ ਉਮੀਦਵਾਰ ’ਚ ਨਵੀਂ ਤਕਨੀਕ ਨਾਲ ਅਪਡੇਟ ਰਹਿਣ ਵਾਲੇ ਹੁਨਰ ਦੇਖਣਾ ਪਸੰਦ ਕਰਦੇ ਹਨ। ਅਜਿਹੇ ’ਚ ਨੌਜਵਾਨਾਂ ਨੂੰ ਡਿਜੀਟਲ ਹੁਨਰ ਦੇ ਸਮਰੱਥ ਹੋਣਾ ਜ਼ਰੂਰੀ ਹੈ। ਇਹ ਹੁਨਰ ਉਨ੍ਹਾਂ ਦਾ ਭਵਿੱਖ ਤਿਆਰ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਜਿਹੇ ’ਚ ਤੁਸੀਂ ਵੀ ਆਪਣਾ ਹੁਨਰ ਨਿਖ਼ਾਰ ਕੇ ਆਪਣੇ ਕਰੀਅਰ ’ਚ ਅੱਗੇ ਵੱਧ ਸਕਦੇ ਹੋ।

ਰੱਖੋ ਹਾਰਡਵੇਅਰ ਦੀ ਸਮਝ

ਇਨ੍ਹੀਂ ਦਿਨੀਂ ਕਾਲਜਾਂ ਵੱਲੋਂ ਵਿਦਿਆਰਥੀਆਂ ਲਈ ਸਮਾਰਟ ਕਲਾਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕਲਾਸਾਂ ’ਚ ਲੈਪਟਾਪ, ਟੈਬਲਟ, ਸਮਾਰਟਫੋਨ ਅਤੇ ਏ-ਆਈ ਨਾਲ ਚੱਲ ਰਹੇ ਸਪਿੱਕਰਾਂ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ’ਚ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਹਾਰਡਵੇਅਰ ਦੀ ਬੇਸਿਕ ਜਾਣਕਾਰੀ ਰੱਖਣ। ਉਨ੍ਹਾਂ ਨੂੰ ਪੜ੍ਹਾਈ ਦੌਰਾਨ ਤਕਨਾਲੋਜੀ ਨਾਲ ਸਬੰਧਤ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਆਉਣਾ ਚਾਹੀਦਾ ਹੈ, ਫਿਰ ਉਹ ਸਮੱਸਿਆ ਚਾਹੇ ਹਾਰਡਵੇਅਰ ਨਾਲ ਸਬੰਧਤ ਹੋਵੇ ਜਾਂ ਫਿਰ ਪ੍ਰੋਸੈਸਰ ’ਚ ਆਈ ਕਿਸੇ ਸਮੱਸਿਆ ਨਾਲ ਸਬੰਧਤ ਹੋਵੇ।

ਕੰਟੈਂਟ ਦੀ ਸਮਝ

ਇੰਟਰਨੈੱਟ ਇਕ ਅਜਿਹਾ ਪਲੈਟਫਾਰਮ ਹੈ, ਜਿਥੇ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਨ ਲਈ ਵੱਖ-ਵੱਖ ਤਰ੍ਹਾਂ ਦੀ ਪੜ੍ਹਾਈ ਸਬੰਧੀ ਸਮੱਗਰੀ ਮਿਲ ਜਾਂਦੀ ਹੈ। ਇਹ ਵਿਦਿਆਰਥੀ ਨੂੰ ਹੀ ਸਮਝਣਾ ਹੋਵੇਗਾ ਕਿ ਜੋ ਕੰਟੈਂਟ ਉਹ ਪੜ੍ਹ ਰਿਹਾ ਹੈ, ਉਹ ਉਸ ਦੇ ਕੰਮ ਦਾ ਹੈ ਜਾਂ ਨਹੀਂ। ਕੀ ਉਸ ਨੂੰ ਡੰੂਘੀ ਜਾਣਕਾਰੀ ਦੇਣ ਵਾਲਾ ਕੰਟੈਂਟ ਮਿਲ ਗਿਆ ਹੈ। ਵਿਦਿਆਰਥੀ ਨੂੰ ਆਪਣੀ ਸੂਝ-ਬੂਝ ਨਾਲ ਆਪਣੇ ਕੰਮ ਦੇ ਕੰਟੈਂਟ ਤਕ ਪਹੰੁਚਣ ਦਾ ਹੁਨਰ ਵਿਕਸਿਤ ਕਰਨਾ ਪਵੇਗਾ।

ਕਮਿਊਨੀਕੇਸ਼ਨ ਤੇ ਕੋਲੈਬੋਰੇਸ਼ਨ ਸਕਿੱਲਜ਼

ਅੱਜ 21ਵੀਂ ਸਦੀ ’ਚ ਕਮਿਊਨੀਕੇਸ਼ਨ ਪ੍ਰਕਿਰਿਆ ਓਨੀ ਰਸਮੀ ਨਹੀਂ ਰਹੀ, ਜਿੰਨੀ ਪਹਿਲਾਂ ਹੰੁਦੀ ਸੀ। ਇਨ੍ਹਾਂ ਤਬਦੀਲੀਆਂ ’ਚ ਆਪਣੀ ਬੋਲਚਾਲ ਦੇ ਤਰੀਕਿਆਂ ਨੂੰ ਢਾਲਦਿਆਂ ਵਿਦਿਆਰਥੀਆਂ ਨੂੰ ਪ੍ਰਭਾਵੀ ਕਮਿਊਨੀਕੇਸ਼ਨ ਸਕਿੱਲਜ਼ ਵਿਕਸਿਤ ਕਰਨਾ ਹੋਵੇਗਾ। ਖ਼ਾਸ ਤੌਰ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਹੋਰ ਪਲੈਟਫਾਰਮਾਂ ’ਤੇ ਪ੍ਰਭਾਵੀ ਢੰਗ ਨਾਲ ਸੰਵਾਦ ਕਰਨਾ ਸਮਝਣਾ ਹੋਵੇਗਾ। ਚੰਗੀ ਕਮਿਊਨੀਕੇਸ਼ਨ ਸਕਿੱਲ ਤੇ ਟੀਮ ਦੀ ਭਾਵਨਾ ਤੁਹਾਡੇ ਕੋਲੈਬੋਰੇਟਿਵ ਹੁਨਰ ਨੂੰ ਵਧਾਉਂਦੀ ਹੈ, ਜਿਸ ਨਾਲ ਸਾਥੀਆਂ ’ਚ ਇਕ-ਦੂਸਰੇ ਪ੍ਰਤੀ ਵਿਸ਼ਵਾਸ ਪੈਦਾ ਹੰੁਦਾ ਹੈ।

ਸੋਸ਼ਲ ਮੀਡੀਆ ਸਕਿੱਲ

ਸੋਸ਼ਲ ਮੀਡੀਆ ਅਤੇ ਆਨਲਾਈਨ ਪ੍ਰਤੀਕਿਰਿਆਵਾਂ ਨਵੇਂ ਜ਼ਮਾਨੇ ’ਚ ਉਮੀਦਵਾਰ ਦੇ ਰਜ਼ਿਊਮ ਦਾ ਹਿੱਸਾ ਬਣ ਗਈਆਂ ਹਨ। ਇਨ੍ਹੀਂ ਦਿਨੀਂ ਰਕਿਊਟਰ ਹਾਇਰਿੰਗ ਦੌਰਾਨ ਉਮੀਦਵਾਰ ਦੇ ਗਿਅਨ ਦੇ ਨਾਲ-ਨਾਲ ਉਨ੍ਹਾਂ ਦੀ ਸੋਸ਼ਲ ਮੀਡੀਆ ਪ੍ਰਤੀ ਸਰਗਰਮੀ ਨੂੰ ਵੀ ਮਹੱਤਵ ਦਿੰਦੇ ਹਨ। ਅੱਜ-ਕੱਲ੍ਹ ਕੰਪਨੀਆਂ ਸੰਭਾਵਿਤ ਉਮੀਦਵਾਰਾਂ ਦਾ ਮੁਲਾਂਕਣ ਉਨ੍ਹਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਮਾਧਿਅਮ ਨਾਲ ਕਰ ਸਕਦੇ ਹਨ।

ਇਸ ਤੋਂ ਇਲਾਵਾ ਲਿੰਕਡਇਨ ਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਲੋਕਾਂ ਲਈ ਨਵੀਂ ਨੌਕਰੀ ਦੀ ਭਾਲ ਕਰਨ ਦਾ ਜ਼ਰੀਆ ਬਣ ਗਈਆਂ ਹਨ। ਅਜਿਹੇ ’ਚ ਤੁਹਾਡੇ ਲਈ ਚੰਗੀਆਂ ਆਨਲਾਈਨ ਸਰਗਰਮੀਆਂ ਰੱਖਣੀਆਂ ਜ਼ਰੂਰੀ ਹੋ ਗਈਆਂ ਹਨ।

ਸਿੱਖੋ ਤਕਨੀਕੀ ਭਾਸ਼ਾ

ਵਿਦਿਆਰਥੀਆਂ ਨੂੰ ਵੱਖ-ਵੱਖ ਡਿਜੀਟਲ ਯੰਤਰਾਂ ਤੇ ਪਲੈਟਫਾਰਮਾਂ ਲਈ ਵਰਤੋਂ ਕੀਤੀ ਜਾਣ ਵਾਲੀ ਤਕਨੀਕੀ ਭਾਸ਼ਾ ਨੂੰ ਸਮਝਣਾ ਆਉਣਾ ਚਾਹੀਦਾ ਹੈ, ਤਾਂ ਕਿ ਉਹ ਆਸਾਨੀ ਨਾਲ ਉਸ ਦੇ ਮਾਧਿਅਮ ਨਾਲ ਨੈਵੀਗੇਟ ਕਰ ਸਕਣ। ਉਦਾਹਰਣ ਵਜੋਂ ਉਨ੍ਹਾਂ ਨੂੰ ਐੱਚਟੀਐੱਮਐੱਲ, ਡੋਮੇਨ, ਵੈੱਬ ਸਰਵਰ ਅਤੇ ਯੂਆਰਐੱਲ ਜਿਹੇ ਸ਼ਬਦਾਂ ਦੀ ਸਮਝ ਹੋਣੀ ਜ਼ਰੂਰੀ ਹੈ, ਜਿਸ ਨਾਲ ਉਹ ਇਹ ਸਮਝ ਸਕਣ ਕਿ ਵੱਖ-ਵੱਖ ਵੈੱਬਸਾਈਟਾਂ ਕਿਵੇਂ ਕੰਮ ਕਰਦੀਆਂ ਹਨ।

ਕੰਟੈਂਟ ਕਿ੍ਰਏਸ਼ਨ

ਆਨਲਾਈਨ ਪਲੈਟਫਾਰਮ ’ਚ ਅਜਿਹੇ ਕਈ ਕੰਟੈਂਟ ਿਏਸ਼ਨ ਟੂਲਜ਼ ਮੁਹੱਈਆ ਹਨ, ਜਿਨ੍ਹਾਂ ਨੂੰ ਵਿਦਿਆਰਥੀ ਆਪਣੀ ਅਸਾਈਨਮੈਂਟ ਨੂੰ ਪੂਰਾ ਕਰਨ ਲਈ ਵਰਤੋਂ ’ਚ ਲਿਆ ਸਕਦੇ ਹਨ। ਇਸ ਜ਼ਰੀਏ ਉਹ ਡਾਕਿਊਮੈਂਟਸ, ਸਪਰੈੱਡਸ਼ੀਟ, ਪੀਪੀਟੀ, ਇਨਫੋਗ੍ਰਾਫਿਕਸ, ਆਡੀਓ ਤੇ ਵੀਡੀਓ ਆਦਿ ਤਿਆਰ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਡਾਟਾ ਇਕੱਠਾ ਕਰਨਾ ਤੇ ਸਹੀ ਤਰੀਕੇ ਨਾਲ ਪੇਸ਼ ਕਰਨਾ ਸਿੱਖਣਾ ਹੋਵੇਗਾ।

Posted By: Harjinder Sodhi