CBSE 12ਵੀਂ ਦੇ ਨਤੀਜਿਆਂ ਦਾ ਇੰਤਜ਼ਾਰ ਜਲਦ ਹੋਵੇਗਾ ਖ਼ਤਮ: ਮਈ ਦੇ ਤੀਜੇ ਹਫ਼ਤੇ ਆ ਸਕਦਾ ਹੈ ਰਿਜ਼ਲਟ!
ਸੀਬੀਐੱਸਈ ਨੇ 12ਵੀਂ ਕਲਾਸ ਦੀਆਂ ਆਂਸਰ ਸ਼ੀਟਾਂ ਦੇ ਮੁਲਾਂਕਣ ’ਚ ਤਕਨੀਕੀ ਖਾਮੀਆਂ ਤੇ ਦੇਰੀ ਨਾਲ ਸਬੰਧਤ ਕੁਝ ਸਮਾਚਾਰ ਪੋਰਟਲ ਦੀਆਂ ਰਿਪੋਰਟਾਂ ਨੂੰ ਗਲਤ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਤਹਿਤ ਮੁਲਾਂਕਣ ਪ੍ਰਕਿਰਿਆ ਤੈਣ ਸਮੇਂ ਦੇ ਮੁਤਾਬਕ ਅੱਗੇ ਵੱਧ ਰਹੀ ਹੈ।
Publish Date: Thu, 30 Apr 2026 08:45 AM (IST)
Updated Date: Thu, 30 Apr 2026 08:48 AM (IST)
ਨਵੀਂ ਦਿੱਲੀ : ਸੀਬੀਐੱਸਈ ਨੇ ਕਿਹਾ ਹੈ ਕਿ 12ਵੀਂ ਕਲਾਸ ਦਾ ਨਤੀਜਾ ਮਈ ਦੇ ਤੀਜੇ ਹਫਤੇ ’ਚ ਐਲਾਨੇ ਜਾਣ ਦੀ ਉਮੀਦ ਹੈ। ਸੀਬੀਐੱਸਈ ਨੇ 12ਵੀਂ ਕਲਾਸ ਦੀਆਂ ਆਂਸਰ ਸ਼ੀਟਾਂ ਦੇ ਮੁਲਾਂਕਣ ’ਚ ਤਕਨੀਕੀ ਖਾਮੀਆਂ ਤੇ ਦੇਰੀ ਨਾਲ ਸਬੰਧਤ ਕੁਝ ਸਮਾਚਾਰ ਪੋਰਟਲ ਦੀਆਂ ਰਿਪੋਰਟਾਂ ਨੂੰ ਗਲਤ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਤਹਿਤ ਮੁਲਾਂਕਣ ਪ੍ਰਕਿਰਿਆ ਤੈਣ ਸਮੇਂ ਦੇ ਮੁਤਾਬਕ ਅੱਗੇ ਵੱਧ ਰਹੀ ਹੈ।