CSAB Special Round Result 2020 : ਅੱਜ ਜਾਰੀ ਕੀਤਾ ਜਾਣਾ ਹੈ ਸਪੈਸ਼ਲ ਰਾਊਂਡ ਸੀਟ ਅਲਾਟਮੈਂਟ ਰਿਜ਼ਲਟ, ਦੇਰੀ ਹੋਣ ਦੀ ਸੰਭਾਵਨਾ
ਸਪੈਸ਼ਲ ਰਾਊਂਡ ਸੀਟ ਅਲਾਟਮੈਂਟ ਰਿਜ਼ਲਟ ਦਾ ਲਿੰਕ ਆਫ਼ੀਸ਼ੀਅਲ ਵੈਬਸਾਈਟ, csab.nic.in 'ਤੇ ਉਪਲੱਬਧ ਹੋਵੇਗਾ। ਉਮੀਦਵਾਰ ਆਪਣੇ ਜੇਈਈ ਮੇਨ 2020 ਐਪਲੀਕੇਸ਼ਨ ਨੰਬਰ ਤੇ ਪਾਸਵਰਡ ਦਾ ਉਪਯੋਗ ਕਰਕੇ ਸੀਐੱਸਏਬੀ ਸਪੈਸ਼ਲ ਰਾਊਂਡ ਸੀਟ ਰਿਜ਼ਲਟ ਚੈੱਕ ਕਰ ਸਕਣਗੇ।
Publish Date: Fri, 20 Nov 2020 04:32 PM (IST)
Updated Date: Sat, 21 Nov 2020 10:14 AM (IST)
ਜੇਐੱਨਐੱਨ, ਨਵੀਂ ਦਿੱਲੀ : CSAB Special Round Result 2020 : IIITs, NITs ਤੇ GFTIs 'ਚ ਐਂਟਰੀ ਲਈ ਸੈਂਟਰਲ ਸੀਟ ਐਲੋਕੇਸ਼ਨ ਬੋਰਡ (CSAB) ਦੁਆਰਾ ਸਪੈਸ਼ਲ ਰਾਊਂਡ ਕਾਊਂਸਲਿੰਗ ਦਾ ਸੀਟ ਅਲਾਟਮੈਂਟ ਰਿਜ਼ਲਟ ਅੱਜ ਜਾਰੀ ਕੀਤਾ ਜਾਣਾ ਹੈ। ਸਪੈਸ਼ਲ ਰਾਊਂਡ ਸੀਟ ਅਲਾਟਮੈਂਟ ਰਿਜ਼ਲਟ ਦਾ ਲਿੰਕ ਆਫ਼ੀਸ਼ੀਅਲ ਵੈਬਸਾਈਟ, csab.nic.in 'ਤੇ ਉਪਲੱਬਧ ਹੋਵੇਗਾ। ਉਮੀਦਵਾਰ ਆਪਣੇ ਜੇਈਈ ਮੇਨ 2020 ਐਪਲੀਕੇਸ਼ਨ ਨੰਬਰ ਤੇ ਪਾਸਵਰਡ ਦਾ ਉਪਯੋਗ ਕਰਕੇ ਸੀਐੱਸਏਬੀ ਸਪੈਸ਼ਲ ਰਾਊਂਡ ਸੀਟ ਰਿਜ਼ਲਟ ਚੈੱਕ ਕਰ ਸਕਣਗੇ।
ਦੱਸ ਦੇਈਏ ਕਿ ਆਫ਼ੀਸ਼ੀਅਲ ਵੈਬਸਾਈਟ 'ਤੇ ਜਾਰੀ ਸ਼ਿਡਿਊਲ ਅਨੁਸਾਰ, ਸੀਟ ਅਲਾਟਮੈਂਟ ਰਿਜ਼ਲਟ ਜਾਰੀ ਹੋਣ ਦਾ ਸਮਾਂ ਅੱਜ ਸ਼ਾਮ 5 ਵਜੇ ਨਿਰਧਾਰਿਤ ਹੈ। ਹਾਲਾਂਕਿ, ਪੂਰੀ ਸੰਭਾਵਨਾ ਹੈ ਕਿ ਰਿਜ਼ਲਟ ਜਾਰੀ ਕਰਨ 'ਚ ਦੇਰੀ ਹੋ ਸਕਦੀ ਹੈ, ਕਿਉਂਕਿ ਸਪੈਸ਼ਲ ਰਾਊਂਡ ਲਈ ਰਜਿਸਟ੍ਰੇਸ਼ਨ, ਫ਼ੀਸ ਦਾ ਭੁਗਤਾਨ ਤੇ ਵਿਕੱਲਪ ਭਰਨ ਦੀ ਆਖ਼ਰੀ ਤਰੀਕ ਨੂੰ 20 ਨਵੰਬਰ ਤਕ ਵਧਾਇਆ ਗਿਆ ਹੈ। ਜਦਕਿ, ਪਹਿਲਾਂ ਆਖ਼ਰੀ ਤਰੀਕ 19 ਨਵੰਬਰ ਨਿਰਧਾਰਿਤ ਸੀ। ਉਥੇ ਹੀ, ਨਵੇਂ ਸ਼ਿਡਿਊਲ ਅਨੁਸਾਰ, ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਤੇ ਫ਼ੀਸ ਦਾ ਭੁਗਤਾਨ ਕਰਨ ਲਈ 20 ਨਵੰਬਰ, ਸ਼ਾਮ 4 ਵਜੇ ਤਕ ਤੇ ਵਿਕੱਲਪ ਭਰਨ ਲਈ ਸ਼ਾਮ 5 ਵਜੇ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਸੀਟ ਵੰਡ ਨਤੀਜੇ ਜਾਰੀ ਕਰਨ 'ਚ ਨਿਰਧਾਰਿਤ ਸਮੇਂ ਤੋਂ ਦੇਰੀ ਹੋ ਸਕਦੀ ਹੈ।
ਇਨ੍ਹਾਂ ਸਟੈੱਪਸ ਰਾਹੀਂ ਚੈੱਕ ਕਰ ਸਕੋਗੇ ਸੀਟ ਅਲਾਟਮੈਂਟ ਰਿਜ਼ਲਟ
ਸੀਟ ਅਲਾਟਮੈਂਟ ਰਿਜ਼ਲਟ ਚੈੱਕ ਕਰਨ ਲਈ ਉਮੀਦਵਾਰ, ਆਫ਼ੀਸ਼ੀਅਲ ਵੈਬਸਾਈਟ, Csab.nic.in 'ਤੇ ਜਾਣ। ਹੋਮ ਪੇਜ਼ 'ਤੇ CSAB 2020 ਸਪੈਸ਼ਲ ਰਾਊਂਡ 1 ਸੀਟ ਅਲਾਟਮੈਂਟ ਰਿਜ਼ਲਟ ਲਿੰਕ 'ਤੇ ਕਲਿੱਕ ਕਰੋ। ਹੁਣ ਆਪਣੇ ਜੇਈਈ ਮੇਨ ਐਪਲੀਕੇਸ਼ਨ ਨੰਬਰ ਤੇ ਪਾਸਵਰਡ ਦਾ ਉਪਯੋਗ ਕਰਕੇ ਲਾਗਇਨ ਕਰੋ। ਹੁਣ CSAB ਸਪੈਸ਼ਲ ਰਾਊਂਡ 2020 ਦਾ ਸੀਟ ਅਲਾਟਮੈਂਟ ਰਿਜ਼ਲਟ ਸਕਰੀਨ 'ਤੇ ਪ੍ਰਦਰਸ਼ਿਤ ਹੋ ਜਾਵੇਗਾ।
ਦੱਸ ਦੇਈਏ ਕਿ ਵੈਬਸਾਈਟ 'ਤੇ ਜਾਰੀ ਸ਼ਿਡਿਊਲ ਅਨੁਸਾਰ, ਸੀਟ ਅਲਾਟਮੈਂਟ ਰਿਜ਼ਲਟ ਜਾਰੀ ਹੋ ਜਾਣ ਤੋਂ ਬਾਅਦ, ਉਮੀਦਵਾਰਾਂ ਨੂੰ 23 ਨਵੰਬਰ ਤਕ ਸੀਟ ਸਵੀਕਾਰ ਕਰਨੀ ਹੋਵੇਗੀ। ਉਥੇ ਹੀ 24 ਨਵੰਬਰ ਨੂੰ ਸਪੈਸ਼ਲ ਰਾਊਂਡ 2 ਸੀਟ ਅਲਾਟਮੈਂਟ ਰਿਜ਼ਲਟ ਜਾਰੀ ਕੀਤਾ ਜਾਵੇਗਾ। ਸੰਸਥਾਨਾਂ 'ਚ ਰਿਪੋਰਟ ਕਰਨ ਦੀ ਤਰੀਕ 25 ਨਵੰਬਰ ਤੋਂ 30 ਨਵੰਬਰ ਨਿਰਧਾਰਿਤ ਹੈ। ਵੱਧ ਜਾਣਕਾਰੀ ਲਈ ਵੈਬਸਾਈਟ 'ਤੇ ਜਾ ਕੇ ਸ਼ਿਡਿਊਲ ਚੈੱਕ ਕਰ ਸਕਦੇ ਹਨ।