ਸੀਬੀਐੱਸਈ ਦਾ ਵੱਡਾ ਫੈਸਲਾ: ਨੌਵੀਂ ਜਮਾਤ ਤੋਂ ਤਿੰਨ ਭਾਸ਼ਾਵਾਂ ਪੜ੍ਹਨਾ ਹੋਇਆ ਲਾਜ਼ਮੀ; ਦੋ ਭਾਰਤੀ ਭਾਸ਼ਾਵਾਂ ਹੋਣਗੀਆਂ ਜ਼ਰੂਰੀ
ਇਸ ਲਈ 2026-27 ਐਡੀਸ਼ਨ ਦੀ ਛੇਵੀਂ ਦੀਆਂ ਆਰ3 ਕਿਤਾਬਾਂ ਦੀ ਵਰਤੋਂ ਕੀਤੀ ਜਾਏਗੀ। ਨਾਲ ਹੀ ਸਕੂਲਾਂ ਨੂੰ ਸਥਾਨਕ ਸਾਹਿਤ, ਕਹਾਣੀਆਂ, ਕਵਿਤਾਵਾਂ ਤੇ ਗੈਰ-ਕਾਲਪਨਿਕ ਸਮੱਗਰੀ ਜੋੜਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ 15 ਜੂਨ, 2026 ਤੱਕ ਜਾਰੀ ਕੀਤੇ ਜਾਣਗੇ। ਹਾਲੇ ਤੱਕ ਨੌਵੀਂ ’ਚ ਤਿੰਨ ਭਾਸ਼ਾ ਨੀਤੀ ਲਾਜ਼ਮੀ ਨਹੀਂ ਸੀ।
Publish Date: Sun, 17 May 2026 10:38 AM (IST)
Updated Date: Sun, 17 May 2026 10:39 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਸੀਬੀਐੱਸਈ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਤੇ ਰਾਸ਼ਟਰੀ ਕੋਰਸਾਂ ਦੀ ਰੂਪਰੇਖਾ (ਐੱਨਸੀਐੱਫ-ਐੱਸਈ) 2023 ਤਹਿਤ ਨੌਂਵੀਂ ਤੇ 10ਵੀਂ ਕਲਾਸ ਦੀ ਭਾਸ਼ਾ ਅਧਿਐਨ ਵਿਵਸਥਾ ’ਚ ਵੱਡਾ ਬਦਲਾਅ ਕੀਤਾ ਹੈ। ਬੋਰਡ ਨੇ ਕਿਹਾ ਕਿ ਇਕ ਜੁਲਾਈ 2026 ਤੋਂ ਨੌਵੀਂ ’ਚ ਤਿੰਨ ਭਾਸ਼ਾਵਾਂ (ਆਰ1, ਆਰ2, ਆਰ3) ਦਾ ਅਧਿਐਨ ਲਾਜ਼ਮੀ ਹੋਵੇਗਾ, ਜਿਨ੍ਹਾਂ ’ਚ ਘੱਟੋ-ਘੱਟ ਦੋ ਭਾਸ਼ਾਵਾਂ ਭਾਰਤੀ ਮੂਲ ਦੀਆਂ ਹੋਣੀਆਂ ਚਾਹੀਦੀਆਂ ਹਨ। ਸੀਬੀਐੱਸਈ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਦਿਆਰਥੀ ਵਿਦੇਸ਼ੀ ਭਾਸ਼ਾ ਪੜ੍ਹਨੀ ਚਾਹੁੰਦਾ ਹੈ ਤਾਂ ਉਸ ਨੂੰ ਤੀਜੀ ਭਾਸ਼ਾ ਦੇ ਰੂਪ ’ਚ ਉਦੋਂ ਹੀ ਚੁਣਿਆ ਜਾ ਸਕੇਗਾ, ਜਦੋਂ ਬਾਕੀ ਦੋ ਭਾਸ਼ਾਵਾਂ ਭਾਰਤੀ ਹੋਣ। ਨਹੀਂ ਤਾਂ ਵਿਦੇਸ਼ੀ ਭਾਸ਼ਾ ਨੂੰ ਵਾਧੂ ਚੌਥੀ ਭਾਸ਼ਾ ਦੇ ਰੂਪ ’ਚ ਪੜ੍ਹਨਾ ਪਵੇਗਾ। ਇਹ ਵਿਵਸਥਾ 2026-27 ਸੈਸ਼ਨ ਤੋਂ ਲਾਗੂ ਹੋਵੇਗੀ।
ਬੋਰਡ ਮੁਤਾਬਕ ਐੱਨਸੀਈਆਰਟੀ ਵੱਲੋਂ ਜਾਰੀ ਨਵੇਂ ਕੋਰਸ ਮੁਤਾਬਕ ਇਹ ਬਦਲਾਅ ਕੀਤਾ ਜਾ ਰਿਹਾ ਹੈ। ਸੀਬੀਐੱਸਈ ਨੇ ਕਿਹਾ ਕਿ ਨੌਵੀਂ ਦੇ ਵਿਦਿਆਰਥੀਆਂ ਲਈ ਫਿਲਹਾਲ ਆਰ3 ਦੀਆਂ ਪਾਠ-ਪੁਸਤਕਾਂ ਉਪਲਬਧ ਨਹੀਂ ਹਨ, ਇਸ ਲਈ 2026-27 ਐਡੀਸ਼ਨ ਦੀ ਛੇਵੀਂ ਦੀਆਂ ਆਰ3 ਕਿਤਾਬਾਂ ਦੀ ਵਰਤੋਂ ਕੀਤੀ ਜਾਏਗੀ। ਨਾਲ ਹੀ ਸਕੂਲਾਂ ਨੂੰ ਸਥਾਨਕ ਸਾਹਿਤ, ਕਹਾਣੀਆਂ, ਕਵਿਤਾਵਾਂ ਤੇ ਗੈਰ-ਕਾਲਪਨਿਕ ਸਮੱਗਰੀ ਜੋੜਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ 15 ਜੂਨ, 2026 ਤੱਕ ਜਾਰੀ ਕੀਤੇ ਜਾਣਗੇ। ਹਾਲੇ ਤੱਕ ਨੌਵੀਂ ’ਚ ਤਿੰਨ ਭਾਸ਼ਾ ਨੀਤੀ ਲਾਜ਼ਮੀ ਨਹੀਂ ਸੀ।