ਸੀਬੀਐਸਈ ਵੱਲੋਂ ਡਿਜੀਲੌਕਰ 'ਤੇ CBSE Class 12th Results 2026 Coming Soon ਲਿਖਿਆ ਆ ਰਿਹਾ ਹੈ। ਡਿਜੀਲੌਕਰ 'ਤੇ ਇਹ ਜਾਣਕਾਰੀ ਆਉਣ ਦਾ ਮਤਲਬ ਹੈ ਕਿ ਹੁਣ ਬੋਰਡ ਵੱਲੋਂ ਕਿਸੇ ਵੀ ਵੇਲੇ ਨਤੀਜਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਸੀਬੀਐਸਈ 12ਵੀਂ ਬੋਰਡ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਡਿਜੀਲੌਕਰ (DigiLocker) 'ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, CBSE 12th Result 2026 ਦੀ ਘੋਸ਼ਣਾ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਅੰਦਾਜ਼ੇ ਮੁਤਾਬਕ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਕੱਲ੍ਹ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਹਾਲਾਂਕਿ, ਅਜੇ ਤੱਕ ਅਧਿਕਾਰਤ ਤਰੀਕ ਅਤੇ ਸਮੇਂ ਬਾਰੇ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸੀਬੀਐਸਈ ਵੱਲੋਂ ਡਿਜੀਲੌਕਰ 'ਤੇ CBSE Class 12th Results 2026 Coming Soon ਲਿਖਿਆ ਆ ਰਿਹਾ ਹੈ। ਡਿਜੀਲੌਕਰ 'ਤੇ ਇਹ ਜਾਣਕਾਰੀ ਆਉਣ ਦਾ ਮਤਲਬ ਹੈ ਕਿ ਹੁਣ ਬੋਰਡ ਵੱਲੋਂ ਕਿਸੇ ਵੀ ਵੇਲੇ ਨਤੀਜਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਸਾਰੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਸੀਬੀਐਸਈ ਵੱਲੋਂ ਨਤੀਜਾ ਜਾਰੀ ਹੁੰਦੇ ਹੀ ਡਾਇਰੈਕਟ ਲਿੰਕ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ਦੇ ਨਾਲ-ਨਾਲ ਡਿਜੀਲੌਕਰ ਦੀ ਸਾਈਟ digilocker.gov.in 'ਤੇ ਵੀ ਉਪਲਬਧ ਕਰਵਾਇਆ ਜਾਵੇਗਾ। ਵਿਦਿਆਰਥੀ ਆਪਣਾ ਰੋਲ ਨੰਬਰ/ਜਨਮ ਤਰੀਕ ਅਤੇ ਹੋਰ ਵੇਰਵੇ ਦਰਜ ਕਰਕੇ ਨਤੀਜਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਡਿਜੀਟਲ ਮਾਰਕਸ਼ੀਟ ਵੀ ਡਾਊਨਲੋਡ ਕਰ ਸਕਣਗੇ।
ਅਧਿਕਾਰਤ ਵੈੱਬਸਾਈਟ ਤੋਂ ਇਲਾਵਾ, ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਉਮੰਗ ਐਪ (Umang App) ਅਤੇ ਐਸਐਮਐਸ (SMS) ਰਾਹੀਂ ਵੀ ਨਤੀਜਾ ਚੈੱਕ ਕਰ ਸਕਣਗੇ। SMS ਰਾਹੀਂ ਨਤੀਜਾ ਦੇਖਣ ਲਈ, ਮੈਸੇਜ ਬਾਕਸ ਵਿੱਚ "cbse12 <ਰੋਲ ਨੰਬਰ> <ਸਕੂਲ ਨੰਬਰ> <ਸੈਂਟਰ ਨੰਬਰ>" ਲਿਖ ਕੇ 7738299899 'ਤੇ ਭੇਜਣਾ ਹੋਵੇਗਾ। ਇਸ ਤੋਂ ਇਲਾਵਾ IVRS ਰਾਹੀਂ: ਦਿੱਲੀ ਦੇ ਵਿਦਿਆਰਥੀਆਂ ਲਈ ਨੰਬਰ 24300699 ਅਤੇ ਦਿੱਲੀ ਤੋਂ ਬਾਹਰ ਦੇ ਵਿਦਿਆਰਥੀਆਂ ਲਈ 011-24300699 ਨੰਬਰ 'ਤੇ ਫ਼ੋਨ ਕਰਕੇ ਵੀ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਜੇਕਰ ਕੋਈ ਵਿਦਿਆਰਥੀ ਸੀਬੀਐਸਈ ਬੋਰਡ ਪ੍ਰੀਖਿਆ ਵਿੱਚ ਇੱਕ ਜਾਂ ਦੋ ਵਿਸ਼ਿਆਂ 'ਚ ਫੇਲ੍ਹ ਹੋ ਜਾਂਦਾ ਹੈ ਤਾਂ ਉਹ ਕੰਪਾਰਟਮੈਂਟ ਪ੍ਰੀਖਿਆ (Compartment Exam) ਵਿੱਚ ਬੈਠ ਕੇ ਪਾਸ ਹੋ ਸਕਦਾ ਹੈ। ਕੰਪਾਰਟਮੈਂਟ ਪ੍ਰੀਖਿਆ ਲਈ ਅਰਜ਼ੀਆਂ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਲਈਆਂ ਜਾਣਗੀਆਂ। ਪਾਸ ਹੋਣ ਲਈ ਸਾਰੇ ਵਿਸ਼ਿਆਂ ਵਿੱਚ ਵੱਖੋ-ਵੱਖਰੇ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।