CBSE ਬੋਰਡ ਵੱਲੋਂ ਜਾਰੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਸਕੂਲਾਂ ਤੇ ਵਿਦਿਆਰਥੀਆਂ ਦੋਵਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਨੋਟਿਸ ਅਨੁਸਾਰ ਸਕੂਲਾਂ ਨੂੰ UFM ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨ ਲਈ ਕਿਹਾ ਗਿਆ ਹੈ।
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : CBSE ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ 2025 ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਸਮੇਂ ਬੋਰਡ ਤੇ ਸਕੂਲ ਪੱਧਰ 'ਤੇ ਪ੍ਰੀਖਿਆ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਸਿਲਸਿਲੇ 'ਚ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਬੋਰਡ ਵੱਲੋਂ ਜਾਰੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਸਕੂਲਾਂ ਤੇ ਵਿਦਿਆਰਥੀਆਂ ਦੋਵਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਨੋਟਿਸ ਅਨੁਸਾਰ ਸਕੂਲਾਂ ਨੂੰ UFM ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨ ਲਈ ਕਿਹਾ ਗਿਆ ਹੈ। ਨਾਲ ਹੀ, ਵਿਦਿਆਰਥੀਆਂ ਤੇ ਮਾਪਿਆਂ ਨੂੰ ਪ੍ਰੀਖਿਆ ਦੇ ਨਿਯਮਾਂ ਬਾਰੇ ਸੂਚਿਤ ਜਾਣਕਾਰੀ ਦਿਉ। ਉਨ੍ਹਾਂ ਨੂੰ ਅਫ਼ਵਾਹਾਂ 'ਚ ਵਿਸ਼ਵਾਸ ਨਾ ਕਰਨ ਲਈ ਸਮਝਾਓ। ਨਾ ਹੀ ਅਫਵਾਹਾਂ ਫੈਲਾਉਣ ਵਾਲਿਆਂ 'ਚ ਸ਼ਾਮਲ ਹੋਣ। ਨਾਲ ਹੀ, ਵਿਦਿਆਰਥੀਆਂ ਨੂੰ ਇਸ ਬਾਰੇ ਯਾਦ ਦਿਵਾਓ ਕਿ ਉਹ ਪ੍ਰੀਖਿਆ ਕੇਂਦਰ 'ਚ ਕੋਈ ਵੀ ਪਾਬੰਦੀਸ਼ੁਦਾ ਚੀਜ਼ ਨਾ ਲੈ ਕੇ ਜਾਣ।
ਵਿਦਿਆਰਥੀਆਂ ਲਈ ਬੋਰਡ ਨੇ ਪ੍ਰੀਖਿਆਵਾਂ 'ਚ ਬੈਨ ਅਤੇ ਪਰਮਿਟ ਚੀਜ਼ਾਂ ਦੀ ਡਿਟੇਲ ਦੇਣ ਦੇ ਨਾਲ-ਨਾਲ ਕਿਹਾ ਹੈ ਕਿ ਜੇਕਰ ਬੋਰਡ ਨੂੰ ਕਿਸੇ ਵਿਦਿਆਰਥੀ ਕੋਲ ਇਲੈਕਟ੍ਰੌਨਿਕ ਡਿਵਾਈਸ ਵਰਗੀ ਕੋਈ ਪਾਬੰਦੀਸ਼ੁਦਾ ਚੀਜ਼ ਮਿਲਦੀ ਹੈ ਜਾਂ ਜੇ ਕੋਈ ਉਮੀਦਵਾਰ ਪ੍ਰੀਖਿਆ ਬਾਰੇ ਅਫਵਾਹ ਫੈਲਾਉਂਦਾ ਹੈ ਤਾਂ ਉਸਦੀ ਮੌਜੂਦਾ ਤੇ ਅਗਲੇ ਸਾਲ ਦੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ।
ਐਡਮਿਟ ਕਾਰਡ ਤੇ ਸਕੂਲ ਪਛਾਣ ਪੱਤਰ (ਰੈਗੂਲਰ ਵਿਦਿਆਰਥੀਆਂ ਲਈ)
ਐਡਮਿਟ ਕਾਰਡ ਤੇ ਵੈਲਿਡ ਆਈਡੀ ਪਰੂਫ਼ (ਪ੍ਰਾਈਵੇਟ ਵਿਦਿਆਰਥੀਆਂ ਲਈ)
ਸਟੇਸ਼ਨਰੀ ਆਇਟਮਜ਼ ਜਿਵੇਂ- ਟ੍ਰਾਂਸਪੇਰੇਂਟ ਪਾਉਚ, ਜਿਓਮੈਟਰੀ/ਪੈਨਸਿਲ ਬਾਕਸ, ਨੀਲਾ/ਰਾਇਲ ਬਲੂ ਇੰਕ/ਬਾਲ ਪੁਆਇੰਟ/ਜੈੱਲ ਪੈੱਨ, ਸਕੇਲ, ਇਰੇਜ਼ਰ,
ਐਨਾਲਾਗ ਘੜੀ,
ਪਾਰਦਰਸ਼ੀ ਪਾਣੀ ਦੀ ਬੋਤਲ
ਮੈਟਰੋ ਕਾਰਡ, ਬੱਸ ਪਾਸ ਅਤੇ ਪੈਸੇ
- ਸਟੇਸ਼ਨਰੀ ਆਇਟਮ, ਜਿਵੇਂ ਕਿ ਸਟੱਡੀ ਮੈਟੀਰੀਅਲ (ਪ੍ਰਿੰਟਿਡ ਜਾਂ ਲਿਖਤ), ਕਾਗਜ਼ ਦੇ ਟੁਕੜੇ, ਕੈਲਕੁਲੇਟਰ, ਪੈੱਨ ਡਰਾਈਵ, ਸਕੈਨਰ ਆਦਿ।.
ਇਲੈਕਟ੍ਰਾਨਿਕ ਡਿਵਾਈਸ - ਮੋਬਾਈਲ ਫੋਨ, ਬਲੂਟੁੱਥ, ਮਾਈਕ੍ਰੋਫੋਨ, ਪੇਜਰ, ਹੈਲਥ ਬੈਂਡ, ਸਮਾਰਟ ਵਾਚ, ਕੈਮਰਾ, ਆਦਿ।
ਹੋਰ ਚੀਜ਼ਾਂ-ਬਟੂਆ, ਚਸ਼ਮਾ, ਹੈਂਡਬੈਗ, ਪਾਉਚ ਆਦਿ।
ਡਾਇਬਿਟੀਜ਼ ਦੇ ਵਿਦਿਆਰਥੀਆਂ ਨੂੰ ਛੱਡ ਕੇ ਕੋਈ ਵੀ ਖਾਣ ਯੋਗ ਚੀਜ਼ (ਖੁੱਲ੍ਹੀ ਜਾਂ ਪੈਕਡ)
ਸੀਬੀਐਸਈ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਲਈ ਐਡਮਿਟ ਕਾਰਡ ਜਾਰੀ ਜਲਦ ਜਾਰੀ ਕੀਤੀ ਜਾਣਗੇ। ਇਹ ਅਧਿਕਾਰਤ ਵੈੱਬਸਾਈਟ 'ਤੇ ਰਿਲੀਜ਼ ਹੋਣਗੇ।