ਇਸ ਤਰੀਕ ਤਕ ਜਾਰੀ ਹੋਵੇਗਾ CBSE 12ਵੀਂ ਦਾ ਰਿਜ਼ਲਟ, ਇਨ੍ਹਾਂ 5 ਤਰੀਕਿਆਂ ਨਾਲ ਕਰ ਸਕੋਗੇ ਨਤੀਜੇ ਚੈੱਕ
ਜਮਾਤ ਬਾਰ੍ਹਵੀਂ ਦਾ ਰਿਜ਼ਲਟ ਮਈ ਮਹੀਨੇ ਦੇ ਤੀਜੇ ਹਫ਼ਤੇ 'ਚ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲੌਗਿਨ ਕ੍ਰੇਡੇਨਸ਼ੀਅਲ (Login Credentials) ਨੂੰ ਸੰਭਾਲ ਕੇ ਰੱਖਣ।
Publish Date: Tue, 05 May 2026 03:49 PM (IST)
Updated Date: Tue, 05 May 2026 03:52 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸੀਬੀਐਸਈ (CBSE) ਜਮਾਤ ਬਾਰ੍ਹਵੀਂ ਦੀ ਪ੍ਰੀਖਿਆ 'ਚ ਹਾਜ਼ਰ ਹੋਣ ਵਾਲੇ ਲਗਪਗ 18 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਉਡੀਕ ਹੁਣ ਜਲਦੀ ਹੀ ਖ਼ਤਮ ਹੋਣ ਵਾਲੀ ਹੈ। ਅਸਲ ਵਿਚ ਹਾਲ ਹੀ 'ਚ PTI ਨਾਲ ਗੱਲਬਾਤ ਕਰਦਿਆਂ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਸੀ ਕਿ CBSE 12ਵੀਂ ਦੇ ਨਤੀਜੇ ਮਈ ਮਹੀਨੇ ਦੇ ਤੀਜੇ ਹਫ਼ਤੇ 'ਚ ਜਾਰੀ ਕੀਤੇ ਜਾ ਸਕਦੇ ਹਨ। ਅਜਿਹੀ ਸਥਿਤੀ 'ਚ ਜੋ ਵਿਦਿਆਰਥੀ ਇਸ ਸਾਲ ਸੀਬੀਐਸਈ ਜਮਾਤ ਬਾਰ੍ਹਵੀਂ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਸਨ, ਉਹ CBSE Board 12th Result 2026 ਜਲਦੀ ਹੀ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਡਿਜੀਲੌਕਰ (Digilocker) ਅਤੇ SMS ਰਾਹੀਂ ਵੀ ਦੇਖ ਸਕਣਗੇ।
ਜਮਾਤ ਬਾਰ੍ਹਵੀਂ ਦਾ ਰਿਜ਼ਲਟ ਮਈ ਮਹੀਨੇ ਦੇ ਤੀਜੇ ਹਫ਼ਤੇ 'ਚ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲੌਗਿਨ ਕ੍ਰੇਡੇਨਸ਼ੀਅਲ (Login Credentials) ਨੂੰ ਸੰਭਾਲ ਕੇ ਰੱਖਣ।
CBSE Board 12th Result 2026: ਇਨ੍ਹਾਂ ਵੈੱਬਸਾਈਟਾਂ ਤੋਂ ਕਰ ਸਕਦੇ ਹੋ ਰਿਜ਼ਲਟ ਚੈੱਕ
ਸੀਬੀਐਸਈ ਜਮਾਤ ਬਾਰ੍ਹਵੀਂ ਦੀ ਪ੍ਰੀਖਿਆ ਦਾ ਰਿਜ਼ਲਟ ਵਿਦਿਆਰਥੀ ਇਨ੍ਹਾਂ ਵੈੱਬਸਾਈਟਾਂ cbse.gov.in ਜਾਂ results.cbse.nic.in ਤੋਂ ਇਲਾਵਾ ਡਿਜੀਲੌਕਰ ਅਤੇ ਉਮੰਗ (Umang) ਐਪ ਤੋਂ ਵੀ ਡਾਊਨਲੋਡ ਕਰ ਸਕਦੇ ਹਨ।
CBSE 12th Result 2026: SMS ਰਾਹੀਂ ਕਿਵੇਂ ਕਰੀਏ ਰਿਜ਼ਲਟ ਚੈੱਕ?
ਜਮਾਤ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ SMS ਦੇ ਜ਼ਰੀਏ ਵੀ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। SMS ਰਾਹੀਂ ਰਿਜ਼ਲਟ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਮੈਸੇਜ ਬਾਕਸ ਵਿੱਚ cbse12 <ਰੋਲ ਨੰਬਰ> <ਸਕੂਲ ਨੰਬਰ> <ਸੈਂਟਰ ਨੰਬਰ> ਲਿਖ ਕੇ ਇਸ ਨੂੰ 7738299899 ਨੰਬਰ 'ਤੇ ਭੇਜਣਾ ਹੋਵੇਗਾ। ਇਸ ਤੋਂ ਕੁਝ ਦੇਰ ਬਾਅਦ ਤੁਹਾਡੇ ਇਨਬਾਕਸ ਵਿੱਚ ਰਿਜ਼ਲਟ ਭੇਜ ਦਿੱਤਾ ਜਾਵੇਗਾ।
ਕਦੋਂ ਜਾਰੀ ਹੋਵੇਗਾ ਸੀਬੀਐਸਈ ਜਮਾਤ ਬਾਰ੍ਹਵੀਂ ਪ੍ਰੀਖਿਆ ਦਾ ਰਿਜ਼ਲਟ?
ਸੀਬੀਐਸਈ ਜਮਾਤ ਬਾਰ੍ਹਵੀਂ ਪ੍ਰੀਖਿਆ ਦਾ ਰਿਜ਼ਲਟ ਮਈ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਜਾਰੀ ਕੀਤਾ ਜਾ ਸਕਦਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਹਿਲਾਂ ਹੀ ਆਪਣੇ ਰੋਲ ਨੰਬਰ ਤਿਆਰ ਰੱਖਣ।