ਕੰਪਾਰਟਮੈਂਟ ਪ੍ਰੀਖਿਆ ਲਈ ਅਰਜ਼ੀਆਂ ਨਤੀਜਾ ਜਾਰੀ ਹੋਣ ਤੋਂ ਬਾਅਦ ਲਈਆਂ ਜਾਣਗੀਆਂ। ਪਾਸ ਹੋਣ ਲਈ ਸਾਰੇ ਵਿਸ਼ਿਆਂ ਵਿੱਚ ਵੱਖੋ-ਵੱਖਰੇ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: CBSE 12ਵੀਂ ਬੋਰਡ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਡਿਜੀਲੌਕਰ (DigiLocker) 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, CBSE 12th Result 2026 ਦੀ ਘੋਸ਼ਣਾ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਅੰਦਾਜ਼ੇ ਮੁਤਾਬਕ ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਵੱਲੋਂ ਅੱਜ ਨਤੀਜਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਅਜੇ ਤੱਕ ਅਧਿਕਾਰਤ ਤਰੀਕ ਅਤੇ ਸਮੇਂ ਦੀ ਪੁਸ਼ਟੀ ਨਹੀਂ ਹੋਈ ਹੈ।
ਡਿਜੀਲੌਕਰ 'ਤੇ ਲਿਖਿਆ 'Coming soon'
ਸੀ.ਬੀ.ਐੱਸ.ਈ. ਵੱਲੋਂ ਡਿਜੀਲੌਕਰ 'ਤੇ "CBSE Class 12th Results 2026 Coming soon" ਲਿਖਿਆ ਆ ਰਿਹਾ ਹੈ। ਡਿਜੀਲੌਕਰ 'ਤੇ ਇਹ ਜਾਣਕਾਰੀ ਆਉਣ ਦਾ ਮਤਲਬ ਹੈ ਕਿ ਹੁਣ ਬੋਰਡ ਵੱਲੋਂ ਕਿਸੇ ਵੀ ਵੇਲੇ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ।
ਵੈੱਬਸਾਈਟ ਦੇ ਨਾਲ-ਨਾਲ ਡਿਜੀਲੌਕਰ 'ਤੇ ਵੀ ਚੈੱਕ ਹੋ ਸਕੇਗਾ ਨਤੀਜਾ
ਵਿਦਿਆਰਥੀਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਨਤੀਜਾ ਜਾਰੀ ਹੁੰਦੇ ਹੀ ਡਾਇਰੈਕਟ ਲਿੰਕ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ਦੇ ਨਾਲ-ਨਾਲ ਡਿਜੀਲੌਕਰ ਦੀ ਸਾਈਟ digilocker.gov.in 'ਤੇ ਵੀ ਉਪਲਬਧ ਕਰਵਾਇਆ ਜਾਵੇਗਾ। ਵਿਦਿਆਰਥੀ ਆਪਣਾ ਰੋਲ ਨੰਬਰ, ਜਨਮ ਤਰੀਕ ਅਤੇ ਹੋਰ ਵੇਰਵੇ ਦਰਜ ਕਰਕੇ ਨਤੀਜਾ ਦੇਖਣ ਦੇ ਨਾਲ-ਨਾਲ ਡਿਜੀਟਲ ਮਾਰਕਸ਼ੀਟ ਵੀ ਡਾਊਨਲੋਡ ਕਰ ਸਕਣਗੇ।
SMS ਜਾਂ ਫ਼ੋਨ ਰਾਹੀਂ ਵੀ ਜਾਣ ਸਕੋਗੇ ਨਤੀਜਾ
ਵੈੱਬਸਾਈਟ ਤੋਂ ਇਲਾਵਾ ਵਿਦਿਆਰਥੀ ਜਾਂ ਮਾਪੇ ਉਮੰਗ ਐਪ (Umang App) ਅਤੇ SMS ਰਾਹੀਂ ਵੀ ਨਤੀਜਾ ਚੈੱਕ ਕਰ ਸਕਦੇ ਹਨ। SMS ਰਾਹੀਂ ਨਤੀਜਾ ਦੇਖਣ ਲਈ ਮੈਸੇਜ ਬਾਕਸ ਵਿੱਚ cbse12 <ਰੋਲ ਨੰਬਰ> <ਸਕੂਲ ਨੰਬਰ> <ਸੈਂਟਰ ਨੰਬਰ> ਲਿਖ ਕੇ 7738299899 'ਤੇ ਭੇਜਣਾ ਹੋਵੇਗਾ। ਇਸ ਤੋਂ ਇਲਾਵਾ IVRS ਰਾਹੀਂ: ਦਿੱਲੀ ਦੇ ਵਿਦਿਆਰਥੀਆਂ ਲਈ 24300699 ਅਤੇ ਦਿੱਲੀ ਤੋਂ ਬਾਹਰ ਦੇ ਵਿਦਿਆਰਥੀਆਂ ਲਈ 011-24300699 'ਤੇ ਫ਼ੋਨ ਕਰਕੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਫੇਲ੍ਹ ਹੋਣ ਵਾਲੇ ਵਿਦਿਆਰਥੀ ਇਸ ਤਰ੍ਹਾਂ ਹੋ ਸਕਣਗੇ ਪਾਸ
ਜੇਕਰ ਕੋਈ ਵਿਦਿਆਰਥੀ ਬੋਰਡ ਪ੍ਰੀਖਿਆ ਵਿੱਚ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ੍ਹ੍ ਹੋ ਜਾਂਦਾ ਹੈ, ਤਾਂ ਉਹ ਕੰਪਾਰਟਮੈਂਟ ਪ੍ਰੀਖਿਆ (Compartment Exam) ਵਿੱਚ ਹਿੱਸਾ ਲੈ ਕੇ ਪਾਸ ਹੋ ਸਕਦਾ ਹੈ। ਕੰਪਾਰਟਮੈਂਟ ਪ੍ਰੀਖਿਆ ਲਈ ਅਰਜ਼ੀਆਂ ਨਤੀਜਾ ਜਾਰੀ ਹੋਣ ਤੋਂ ਬਾਅਦ ਲਈਆਂ ਜਾਣਗੀਆਂ। ਪਾਸ ਹੋਣ ਲਈ ਸਾਰੇ ਵਿਸ਼ਿਆਂ ਵਿੱਚ ਵੱਖੋ-ਵੱਖਰੇ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।