CBSE Parenting Calendar: ਸੀਬੀਐੱਸਈ ਨੇ ਵਿੱਦਿਅਕ ਸੈਸ਼ਨ 2026-27 ਲਈ ਜਾਰੀ ਕੀਤਾ ਪੇਰੈਂਟਿੰਗ ਕੈਲੰਡਰ, ਵਿਦਿਆਰਥੀਆਂ ਦਾ ਵਿਕਾਸ ਕਰਨਾ ਹੈ ਮਕਸਦ
ਸੀਬੀਐੱਸਈ ਨੇ ਦੱਸਿਆ ਕਿ ਪਿਛਲੇ ਸੈਸ਼ਨ ਵਿਚ ਇਸ ਪਹਿਲ ਨੂੰ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਸੀ। ਇਸੇ ਨੂੰ ਅੱਗੇ ਵਧਾਉਂਦਿਆਂ ਨਵੇਂ ਕੈਲੰਡਰ ਵਿਚ ਕਈ ਜ਼ਰੂਰੀ ਸੁਧਾਰ ਕੀਤੇ ਗਏ ਹਨ।
Publish Date: Thu, 30 Apr 2026 08:48 AM (IST)
Updated Date: Thu, 30 Apr 2026 08:51 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਸੀਬੀਐੱਸਈ ਨੇ ਬੁੱਧਵਾਰ ਨੂੰ ਵਿੱਦਿਅਕ ਸੈਸ਼ਨ 2026-27 ਲਈ ਪੇਰੈਂਟਿੰਗ ਕੈਲੰਡਰ ਜਾਰੀ ਕੀਤਾ ਹੈ। ਸੀਬੀਐੱਸਈ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ ਰਾਹੀਂ ਲਾਈਵ ਪ੍ਰੋਗਰਾਮ ਵਿਚ ਇਸ ਨੂੰ ਲਾਂਚ ਕੀਤਾ। ਬੋਰਡ ਅਨੁਸਾਰ, ਇਹ ਪਹਿਲ ਐੱਨਈਪੀ-2020 ਦੇ ਵਿਜ਼ਨ ਦੇ ਅਨੁਕੂਲ ਹੈ, ਜਿਸ ਦਾ ਮਕਸਦ ਸਕੂਲ ਅਤੇ ਮਾਪਿਆਂ ਵਿਚਾਲੇ ਭਾਈਵਾਲੀ ਨੂੰ ਮਜ਼ਬੂਤ ਕਰਦਿਆਂ ਵਿਦਿਆਰਥੀਆਂ ਦਾ ਵਿਕਾਸ ਕਰਨਾ ਹੈ।
ਸੀਬੀਐੱਸਈ ਨੇ ਦੱਸਿਆ ਕਿ ਪਿਛਲੇ ਸੈਸ਼ਨ ਵਿਚ ਇਸ ਪਹਿਲ ਨੂੰ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਸੀ। ਇਸੇ ਨੂੰ ਅੱਗੇ ਵਧਾਉਂਦਿਆਂ ਨਵੇਂ ਕੈਲੰਡਰ ਵਿਚ ਕਈ ਜ਼ਰੂਰੀ ਸੁਧਾਰ ਕੀਤੇ ਗਏ ਹਨ। ਇਸ ਵਿਚ ਰਲੇਵੇਂ ਤੇ ਬਦਲਾਅ ਦਾ ਸਾਹਮਣਾ ਕਰਨ ਵਰਗੇ ਨਵੇਂ ਵਿਸ਼ੇ ਸ਼ਾਮਲ ਕੀਤੇ ਗਏ ਹਨ, ਜੋ ਵਿਦਿਆਰਥੀਆਂ ਲਈ ਸੰਵੇਦਨਸ਼ੀਲਤਾ ਵਧਾਉਣ ਅਤੇ ਬਦਲਦੇ ਵਿੱਦਿਅਕ ਮਾਹੌਲ ਵਿਚ ਢਲਣ ’ਚ ਮਦਦ ਕਰਨਗੇ। ਇਸ ਤੋਂ ਇਲਾਵਾ ਪੇਰੈਂਟਿੰਗ ਵਰਕਸ਼ਾਪ ਨੂੰ ਵੀ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ ਤਾਂ ਜੋ ਮਾਪੇ ਆਪਣੇ ਬੱਚਿਆਂ ਦੇ ਭਾਵਨਾਤਮਕ, ਸਮਾਜਿਕ ਅਤੇ ਵਿੱਦਿਅਕ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਅ ਸਕਣ। ਸੀਬੀਐੱਸਈ ਨੇ ਸਾਰੇ ਸੰਬੰਧਿਤ ਸਕੂਲਾਂ ਨੂੰ ਇਸ ਕੈਲੰਡਰ ਨੂੰ ਅਪਣਾਉਣ ਅਤੇ ਲਾਗੂ ਕਰਨ ਦੀ ਅਪੀਲ ਕੀਤੀ ਹੈ।