ਇਸੇ ਦੇ ਨਾਲ ਹੀ ਸੰਸਦ ਮੈਂਬਰਾਂ, ਵਿਧਾਇਕਾਂ, ਹੋਰ ਲੋਕ ਨੁਮਾਇੰਦਿਆਂ ਅਤੇ ਨੌਕਰਸ਼ਾਹਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਕਿਫ਼ਾਇਤ ਦਾ ਸਬੂਤ ਦੇਣਾ ਕਿਸੇ ਸਰਕਾਰ ਜਾਂ ਪਾਰਟੀ ਵਿਸ਼ੇਸ਼ ਦਾ ਵਿਸ਼ਾ ਨਹੀਂ, ਸਗੋਂ ਇਹ ਇਕ ਕੌਮੀ ਜ਼ਰੂਰਤ ਹੈ ਅਤੇ ਸਿਰਫ਼ ਵਰਤਮਾਨ ਦੀ ਹੀ ਨਹੀਂ।

ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੀਆਂ ਕਾਰਾਂ ਦੇ ਕਾਫ਼ਲੇ ਵਿਚ ਕਟੌਤੀ ਕਰ ਕੇ ਇਹ ਮਿਸਾਲ ਪੇਸ਼ ਕੀਤੀ ਹੈ ਕਿ ਉਹ ਜੋ ਕੁਝ ਹੋਰਾਂ ਨੂੰ ਕਰਨ ਲਈ ਕਹਿ ਰਹੇ ਹਨ, ਉਸ ’ਤੇ ਖ਼ੁਦ ਵੀ ਅਮਲ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੀਆਂ ਕਾਰਾਂ ਦੇ ਕਾਫ਼ਲੇ ਨੂੰ ਛੋਟਾ ਕਰਨ ਤੋਂ ਬਾਅਦ ਕੁਝ ਕੇਂਦਰੀ ਮੰਤਰੀਆਂ ਨੇ ਵੀ ਅਜਿਹਾ ਹੀ ਕੀਤਾ ਹੈ। ਉਮੀਦ ਹੈ ਕਿ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਦੇ ਮੁੱਖ ਮੰਤਰੀ ਅਤੇ ਮੰਤਰੀ ਵੀ ਅਜਿਹਾ ਹੀ ਕਰਨਗੇ ਪਰ ਇਹ ਗ਼ੈਰ-ਭਾਜਪਾ ਸ਼ਾਸਿਤ ਰਾਜਾਂ ਵਿਚ ਵੀ ਦਿਸਣਾ ਚਾਹੀਦਾ ਹੈ।
ਇਸੇ ਦੇ ਨਾਲ ਹੀ ਸੰਸਦ ਮੈਂਬਰਾਂ, ਵਿਧਾਇਕਾਂ, ਹੋਰ ਲੋਕ ਨੁਮਾਇੰਦਿਆਂ ਅਤੇ ਨੌਕਰਸ਼ਾਹਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਕਿਫ਼ਾਇਤ ਦਾ ਸਬੂਤ ਦੇਣਾ ਕਿਸੇ ਸਰਕਾਰ ਜਾਂ ਪਾਰਟੀ ਵਿਸ਼ੇਸ਼ ਦਾ ਵਿਸ਼ਾ ਨਹੀਂ, ਸਗੋਂ ਇਹ ਇਕ ਕੌਮੀ ਜ਼ਰੂਰਤ ਹੈ ਅਤੇ ਸਿਰਫ਼ ਵਰਤਮਾਨ ਦੀ ਹੀ ਨਹੀਂ। ਕਿਉਂਕਿ ਅਸੀਂ ਇਕ ਵਿਕਾਸਸ਼ੀਲ ਦੇਸ਼ ਹਾਂ, ਇਸ ਲਈ ਸਰਫ਼ੇ ਦਾ ਸਬੂਤ ਸਦਾ ਹੀ ਦਿੱਤਾ ਜਾਣਾ ਚਾਹੀਦਾ ਹੈ ਖ਼ਾਸ ਕਰਕੇ ਨੇਤਾਵਾਂ ਅਤੇ ਨੌਕਰਸ਼ਾਹਾਂ ਵੱਲੋਂ, ਕਿਉਂਕਿ ਉਨ੍ਹਾਂ ਵਿਚਕਾਰ ਫ਼ਜ਼ੂਲਖ਼ਰਚੀ ਦੀ ਸੰਸਕ੍ਰਿਤੀ ਨੇ ਜੜ੍ਹਾਂ ਡੂੰਘੀਆਂ ਜਮਾ ਲਈਆਂ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਜੋ ਵਿਅਕਤੀ ਲੰਬੇ ਕਾਫ਼ਲੇ ਨਾਲ ਚੱਲਦਾ ਹੈ, ਉਹ ਓਨਾ ਹੀ ਦਬਦਬੇ ਵਾਲਾ ਮੰਨਿਆ ਜਾਂਦਾ ਹੈ।
ਦਿਖਾਵੇ ਵਾਲੀ ਇਸ ਮਨੋਬਿਰਤੀ ਤੋਂ ਮੁਕਤੀ ਪਾਉਣ ਦੀ ਸਖ਼ਤ ਲੋੜ ਹੈ। ਅੱਜ ਜੇਕਰ ਊਰਜਾ ਸੰਕਟ ਕਾਰਨ ਮੰਤਰੀਆਂ ਨੇ ਦੋ-ਤਿੰਨ ਕਾਰਾਂ ਨਾਲ ਚੱਲਣ ਨੂੰ ਵਾਜਬ ਸਮਝਣਾ ਸ਼ੁਰੂ ਕਰ ਦਿੱਤਾ ਹੈ ਤਾਂ ਪਹਿਲਾਂ ਉਹ ਇਸ ਦੀ ਲੋੜ ਕਿਉਂ ਨਹੀਂ ਸਮਝ ਰਹੇ ਸਨ? ਆਖ਼ਰ ਇਹ ਤਾਂ ਨਹੀਂ ਹੈ ਕਿ ਊਰਜਾ ਸੰਕਟ ਤੋਂ ਪਹਿਲਾਂ ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦਾ ਉਤਪਾਦਨ ਹੋ ਰਿਹਾ ਸੀ ਜਾਂ ਫਿਰ ਉਨ੍ਹਾਂ ਦੀ ਦਰਾਮਦ ਬਹੁਤ ਸਸਤੀ ਸੀ।
ਸਰਕਾਰੀ ਤੰਤਰ ਨੂੰ ਤਾਂ ਇਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਿਦੇਸ਼ੀ ਮੁਦਰਾ ਦੀ ਸਭ ਤੋਂ ਵੱਡੀ ਖਪਤ ਪੈਟਰੋਲੀਅਮ ਪਦਾਰਥਾਂ ਦੀ ਦਰਾਮਦ ਵਿਚ ਹੀ ਹੁੰਦੀ ਹੈ। ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ ਦੀ ਖਪਤ ਵਿਚ ਕਮੀ ਲਿਆਉਣ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਬਚਾਉਣ ਵਾਲੇ ਹੋਰ ਲੰਬੇ ਸਮੇਂ ਦੇ ਉਪਾਵਾਂ ’ਤੇ ਵੀ ਧਿਆਨ ਦੇਣਾ ਹੋਵੇਗਾ। ਵਿਦੇਸ਼ੀ ਮੁਦਰਾ ਦੀ ਇਕ ਵੱਡੀ ਖਪਤ ਸੈਰ-ਸਪਾਟੇ ਲਈ ਵਿਦੇਸ਼ ਯਾਤਰਾਵਾਂ ਕਾਰਨ ਹੁੰਦੀ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਦੇਸ਼ ਵਿਚ ਉਸ ਤਰ੍ਹਾਂ ਦੇ ਸੈਰ-ਸਪਾਟਾ ਸਥਾਨ ਅਤੇ ਸੈਲਾਨੀਆਂ ਲਈ ਮਾਫ਼ਕ ਮਾਹੌਲ ਵਿਕਸਤ ਨਹੀਂ ਹੋ ਸਕਿਆ ਹੈ, ਜਿਹੋ ਜਿਹਾ ਮਾਲਦੀਵ, ਥਾਈਲੈਂਡ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਨੇ ਵਿਕਸਤ ਕਰ ਲਿਆ ਹੈ।
ਇਹ ਉਦੋਂ ਹੈ ਜਦੋਂ ਭਾਰਤ ਸੈਰ-ਸਪਾਟੇ ਵਾਲੇ ਸਥਾਨਾਂ ਦੇ ਨਜ਼ਰੀਏ ਨਾਲ ਕਾਫ਼ੀ ਜ਼ਿਆਦਾ ਖ਼ੁਸ਼ਹਾਲ ਹੈ। ਫਿਰ ਵੀ ਸਥਿਤੀ ਇਹ ਹੈ ਕਿ ਹੁਣ ਲੋਕ ਸ਼ਾਦੀਆਂ, ਪਾਰਟੀਆਂ ਆਦਿ ਕਰਨ ਲਈ ਵੀ ਵਿਦੇਸ਼ ਜਾਣ ਲੱਗੇ ਹਨ। ਵਿਦੇਸ਼ੀ ਮੁਦਰਾ ਦੀ ਵੱਡੀ ਖਪਤ ਵਿਦੇਸ਼ ਪੜ੍ਹਨ ਵਾਲੇ ਵਿਦਿਆਰਥੀਆਂ ਕਾਰਨ ਵੀ ਹੁੰਦੀ ਹੈ। ਸਾਡੇ ਵਿਦਿਆਰਥੀ ਵੱਡੀ ਗਿਣਤੀ ਵਿਚ ਵਿਦੇਸ਼ ਪੜ੍ਹਨ ਇਸ ਲਈ ਜਾਂਦੇ ਹਨ, ਕਿਉਂਕਿ ਦੇਸ਼ ਵਿਚ ਗੁਣਵੱਤਾ ਭਰਪੂਰ ਸਿੱਖਿਆ ਦੇ ਕੇਂਦਰ ਵਿਕਸਤ ਨਹੀਂ ਹੋ ਪਾ ਰਹੇ ਹਨ। ਚੰਗਾ ਹੋਵੇਗਾ ਕਿ ਆਮ ਦਿਨਾਂ ਵਿਚ ਵੀ ਫ਼ਜ਼ੂਲਖ਼ਰਚੀ ’ਤੇ ਲਗਾਮ ਲਗਾਉਣ ਅਤੇ ਵਿਦੇਸ਼ੀ ਮੁਦਰਾ ਬਚਾਉਣ ਦੀ ਸੰਸਕ੍ਰਿਤੀ ਵਿਕਸਤ ਕੀਤੀ ਜਾਵੇ।