ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ, ਪਿਤਾ ਮਾਹਲਾ ਸਿੰਘ ਦੇ ਘਰ ਪਿੰਡ ਢੁੱਡੀਕੇ ਵਿਖੇ ਹੋਇਆ ਸੀ। ਉਨ੍ਹਾਂ ਦਾ ਵਿਆਹ 1943 ਨੂੰ ਮੁਖਤਿਆਰ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਚਾਰ ਬੇਟੀਆਂ ਤੇ ਇਕ ਬੇਟੇ ਨੇ ਜਨਮ ਲਿਆ।

ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ, ਪਿਤਾ ਮਾਹਲਾ ਸਿੰਘ ਦੇ ਘਰ ਪਿੰਡ ਢੁੱਡੀਕੇ ਵਿਖੇ ਹੋਇਆ ਸੀ। ਉਨ੍ਹਾਂ ਦਾ ਵਿਆਹ 1943 ਨੂੰ ਮੁਖਤਿਆਰ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਚਾਰ ਬੇਟੀਆਂ ਤੇ ਇਕ ਬੇਟੇ ਨੇ ਜਨਮ ਲਿਆ। ਪਿੰਡ ਢੁੱਡੀਕੇ ਵਿਖੇ ਇਕ ਫ਼ਕੀਰ ਰਹਿੰਦਾ ਸੀ ਜਿਸ ਤੋਂ ਉਨ੍ਹਾਂ ਨੇ ਵੇਦਾਂਤ ਦਾ ਗਿਆਨ ਹਾਸਲ ਕੀਤਾ। ਨੌਂ ਕੁ ਜਮਾਤਾਂ ਪੜ੍ਹੇ ਕੰਵਲ ਨੂੰ ਰੋਜ਼ੀ-ਰੋਟੀ ਲਈ ਮਲਾਇਆ ਦੇ ਜੰਗਲਾਂ ਵਿਚ ਥਾਈਲੈਂਡ ਦੀ ਸੀਮਾ ਨੇੜੇ ਰਾਤ ਨੂੰ ਪਹਿਰੇਦਾਰੀ ਕਰਨੀ ਪਈ। ਮਲਾਇਆ ਤੋਂ ਆ ਕੇ ਪਿੰਡ ਖੇਤੀਬਾੜੀ ਵੀ ਕਰਨੀ ਪਈ। ਉਹ ਕਿਤਾਬਾਂ ਲਾਹੌਰ ਤੋਂ ਖ਼ਰੀਦ ਕੇ ਪੜ੍ਹਦੇ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਵੀ ਨੌਕਰੀ ਕਰਨੀ ਪਈ। ਉਸ ਸਮੇਂ ਪਿੰਗਲ ਦੀ ਜਾਣਕਾਰੀ ਵੀ ਲਈ।
ਉਨ੍ਹਾਂ ਦੀ ਪਹਿਲੀ ਕਿਤਾਬ ‘ਜੀਵਨੀ ਕਣੀਆਂ’ (1944) ਵਿਚ ਛਪੀ। ਉਨ੍ਹਾਂ ਦੀਆਂ ਪ੍ਰਕਾਸ਼ਿਤ ਮਸ਼ਹੂਰ ਕਿਤਾਬਾਂ ਇਸ ਪ੍ਰਕਾਰ ਹਨ : ‘ਸੱਚ ਨੂੰ ਫਾਂਸੀ’, ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਸਿਵਲ ਲਾਈਨਜ਼’, ‘ਜੰਗਲ ਦੇ ਸ਼ੇਰ’, ‘ਦੇਵਦਾਸ’, ‘ਸੁਰਸਾਂਝ’, ‘ਮਨੁੱਖਤਾ’, ‘ਰੂਪਧਾਰਾ’, ‘ਹਾਣੀ’, ‘ਮਿੱਤਰ ਪਿਆਰੇ ਨੂੰ’, ‘ਭਵਾਨੀ’, ‘ਤਾਰੀਖ ਵੇਖਦੀ ਹੈ’, ‘ਬਰਫ ਦੀ ਅੱਗ’, ‘ਲਹੂ ਦੀ ਲੋਅ’, ‘ਤੌਸ਼ਾਲੀ ਦੀ ਹੰਸੋ’, ‘ਅਹਿਸਾਸ’, ‘ਸੂਰਮੇ’, ‘ਹੁਨਰ ਦੀ ਜਿੱਤ’, ‘ਖੂਬਸੂਰਤ ਦੁਸ਼ਮਣ’, ‘ਗੁਆਚੀ ਪੱਗ’, ‘ਜੁਹੂ ਦਾ ਮੋਤੀ’, (ਸਮਿ੍ਤੀਆਂ), ‘ਮਰਨ ਮਿੱਤਰਾਂ ਦੇ ਅੱਗੇ’, ‘ਭਾਵਨਾ’, (ਕਵਿਤਾਵਾਂ) ਹਨ।
ਇਸ ਤੋਂ ਬਿਨਾਂ ‘ਗੋਰਾ ਮੁੱਖ ਸੱਜਣਾਂ ਦਾ’, ‘ਸੰਧੂਰ’, ‘ਰੂਹ ਦਾ ਹਾਣ’, ‘ਲੰਬੇ ਵਾਲਾਂ ਦੀ ਪੀੜ’, ‘ਰੂਪਮਤੀ’, ‘ਚਿੱਕੜ ਤੇ ਕੰਵਲ’, ‘ਫੁੱਲਾਂ ਦਾ ਮਾਲੀ’, ‘ਜ਼ਿੰਦਗੀ ਦੂਰ ਨਹੀਂ’, ‘ਕੰਡੇ’, ‘ਮਾਈ ਦਾ ਲਾਲ’, ‘ਹਾਉਕਾ ਤੇ ਮੁਸਕਾਨ’, ‘ਰੂਪ ਤੇ ਰਾਖੇ’, ‘ਜੰਡ ਪੰਜਾਬ ਦਾ’, ‘ਮੁਕਤੀ ਮਾਰਗ’, ‘ਮੇਰੀਆਂ ਸਾਰੀਆਂ ਕਹਾਣੀਆਂ ਚਾਰ ਭਾਗਾਂ ਵਿਚ’, ‘ਸਾਧਨਾ’, ‘ਇਕ ਹੋਰ ਹੈਲਨ’, ‘ਨਵਾਂ ਸੰਨਿਆਸ’, ‘ਕਾਲੇ ਹੰਸ’, ‘ਝੀਲ ਦਾ ਮੋਤੀ’, ‘ਹਾਲ ਮਰੀਦਾਂ ਦਾ’, ‘ਸੱਚ ਕੀ ਬੇਲਾ’, ‘ਪੰਜਾਬ! ਤੇਰਾ ਕੀ ਬਣੂੰ’, ‘ਆਪਣਾ ਕੌਮੀ ਘਰ’, ‘ਕੌਮੀ ਲਲਕਾਰ’, ‘ਕੰਵਲ ਕਹਿੰਦਾ ਰਿਹਾ’, ‘ਦੂਜਾ ਸਫ਼ਰਨਾਮਾ’, ‘ਪੰਨਿਆਂ ਦਾ ਚਾਨਣ’ (ਸਵੈ-ਜੀਵਨੀ) ਆਦਿ ਵੀ ਹਨ।
ਡਾ. ਜਸਵੰਤ ਸਿੰਘ ਕੰਵਲ ਦੇ ਇਨਾਮਾਂ-ਸਨਮਾਨਾਂ ਦੀ ਸੂਚੀ ਵੀ ਲੰਬੀ ਹੈ। ਜਿੰਨਾ ਕੰਵਲ ਸਾਹਿਬ ਨੂੰ ਸਾਹਿਤਕ ਖੇਤਰ ’ਚ ਮਾਣ-ਸਨਮਾਨ ਮਿਲਿਆ, ਓਨਾ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਾ ਆਇਆ ਹੋਵੇ। ਸ਼੍ਰੋਮਣੀ ਐਵਾਰਡ, ਭਾਸ਼ਾ ਵਿਭਾਗ, ਪੰਜਾਬ, ਸਾਹਿਤ ਅਕੈਡਮੀ ਪੁਰਸਕਾਰ, ਦਿੱਲੀ, ਪੰਜਾਬ ਸਾਹਿਤ ਰਤਨ, ਪੰਜਾਬ ਸਰਕਾਰ ਦੇ ਅਦਾਰੇ ਭਾਸ਼ਾ ਵਿਭਾਗ ਤੇ ਕਈ ’ਵਰਸਿਟੀਆਂ ਵੱਲੋਂ ਡਾਕਟਰੇਟ ਦੀ ਉਪਾਧੀ (ਗਵਰਨਰ ਦੇ ਹੱਥੀਂ) ਤੇ ਹੋਰ ਸਾਹਿਤ ਸਭਾਵਾਂ ਤੇ ਕਲੱਬਾਂ ਵੱਲੋਂ ਤਾਂ ਸੈਂਕੜੇ ਇਨਾਮ-ਸਨਮਾਨ ਮਿਲ ਚੁੱਕੇ ਹਨ। ਨਾਵਲ ਦਾ ਘੇਰਾ ਕੰਵਲ ਸਾਹਿਬ ਨੇ ਬਹੁਤ ਵਿਸ਼ਾਲ ਕੀਤਾ। ਜਸਵੰਤ ਸਿੰਘ ਕੰਵਲ ਇਕ ਫਰਵਰੀ 2020 ਨੂੰ ਸਵੇਰ ਵੇਲੇ ਪਰਲੋਕ ਸਿਧਾਰ ਗਏ ਸਨ।
-ਦਰਸ਼ਨ ਸਿੰਘ ਪ੍ਰੀਤੀਮਾਨ।
ਮੋਬਾਈਲ : 98786-06963