ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨੇ ਕਵੀਸ਼ਰੀ ਨੂੰ ਜੱਟੀ ਤੋਂ ਹੀਰ ਬਣਾ ਕੇ ਪੇਸ਼ ਕੀਤਾ ਤੇ ਨਵੇਂ-ਨਵੇਕਲੇ ਅੰਦਾਜ਼ ’ਚ ਨਵੀਆਂ ਤਸ਼ਬੀਹਾਂ ਘੜੀਆਂ। ਕਾਵਿਕ ਰੰਗ ਦੀ ਪੁੱਠ ਚਾੜ੍ਹੀ ਤੇ ਜਦੋਂ ਕਵੀਸ਼ਰੀ ਖੁੱਲ੍ਹੇ ਅਖਾੜਿਆਂ ਦਾ ਸ਼ਿੰਗਾਰ ਬਣੀ ਤਾਂ ਲੋਕ ਮਨਾਂ ’ਤੇ ਗਹਿਰਾ ਅਸਰ ਕੀਤਾ। ਪਾਰਸ ਦੀ ਇਸ ਨਿਵੇਕਲੀ ਪੇਸ਼ਕਾਰੀ ਨੇ ਉਸ ਨੂੰ ਦੇਸ਼-ਵਿਦੇਸ਼ ਤੱਕ ਸਤਿਕਾਰ ਦਿਵਾਇਆ। ਇਸ ਲਈ ਜੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨੂੰ ਕਵੀਸ਼ਰੀ ਦਾ ਥੰਮ੍ਹ ਕਹਿ ਲਿਆ ਜਾਵੇ ਤਾਂ ਅਤਿ-ਕਥਨੀ ਨਹੀਂ ਹੋਵੇਗੀ।

ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨੇ ਕਵੀਸ਼ਰੀ ਨੂੰ ਜੱਟੀ ਤੋਂ ਹੀਰ ਬਣਾ ਕੇ ਪੇਸ਼ ਕੀਤਾ ਤੇ ਨਵੇਂ-ਨਵੇਕਲੇ ਅੰਦਾਜ਼ ’ਚ ਨਵੀਆਂ ਤਸ਼ਬੀਹਾਂ ਘੜੀਆਂ। ਕਾਵਿਕ ਰੰਗ ਦੀ ਪੁੱਠ ਚਾੜ੍ਹੀ ਤੇ ਜਦੋਂ ਕਵੀਸ਼ਰੀ ਖੁੱਲ੍ਹੇ ਅਖਾੜਿਆਂ ਦਾ ਸ਼ਿੰਗਾਰ ਬਣੀ ਤਾਂ ਲੋਕ ਮਨਾਂ ’ਤੇ ਗਹਿਰਾ ਅਸਰ ਕੀਤਾ। ਪਾਰਸ ਦੀ ਇਸ ਨਿਵੇਕਲੀ ਪੇਸ਼ਕਾਰੀ ਨੇ ਉਸ ਨੂੰ ਦੇਸ਼-ਵਿਦੇਸ਼ ਤੱਕ ਸਤਿਕਾਰ ਦਿਵਾਇਆ। ਇਸ ਲਈ ਜੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨੂੰ ਕਵੀਸ਼ਰੀ ਦਾ ਥੰਮ੍ਹ ਕਹਿ ਲਿਆ ਜਾਵੇ ਤਾਂ ਅਤਿ-ਕਥਨੀ ਨਹੀਂ ਹੋਵੇਗੀ। ਪਿਤਾ ਤਾਰਾ ਸਿੰਘ ਦੇ ਘਰ ਮਾਂ ਰਾਮ ਕੌਰ ਰਾਮੀ ਦੀ ਕੁੱਖੋਂ 28 ਜੂਨ 1916 ਨੂੰ ਜਨਮੇ ਕਰਨੈਲ ਸਿੰਘ ਪਾਰਸ ਨੇ ਆਪਣਾ ਤੇ ਪਿੰਡ ਰਾਮੂਵਾਲੇ ਦਾ ਨਾਂ ਪੂਰੀ ਦੁਨੀਆ ਅੰਦਰ ਚਮਕਾਇਆ। ਬਾਪੂ ਪਾਰਸ ਨੇ ਜਿੱਥੇ ਕਵੀਸ਼ਰੀ ’ਚ ਮੱਲਾਂ ਮਾਰੀਆਂ ਓਥੇ ਹੀ ਇਹ ਕਵੀਸ਼ਰ ਇਕ ਹੋਣਹਾਰ ਕਿੱਸਾਕਾਰ ਵੀ ਸੀ ਜਿਸ ਦੇ ਲਿਖੇ ਕਿੱਸੇ ਲੱਖਾਂ ਦੀ ਗਿਣਤੀ ’ਚ ਵਿਕੇ ਤੇ ਅੱਜ ਵੀ ਪਾਠਕਾਂ ਵੱਲੋਂ ਪਾਰਸ ਦੇ ਕਿੱਸੇ ਪੜ੍ਹੇ ਤੇ ਸਲਾਹੇ ਜਾਂਦੇ ਹਨ। ਇਸ ਮਹਾਨ ਕਵੀਸ਼ਰ ਨੂੰ ਚੰਗੀ ਗਾਇਕੀ ਲਈ ਅਨੇਕ ਪੁਰਸਕਾਰਾਂ ਤੋਂ ਇਲਾਵਾ ‘ਸ਼੍ਰੋਮਣੀ ਪੁਰਸਕਾਰ’ ਨਾਲ ਵੀ ਸਨਮਾਨਤ ਕੀਤਾ ਗਿਆ।
ਪਾਰਸ ਨੇ ਲੰਬਾ ਸਮਾਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ ਤੇ ਅਜੇ ਵੀ ਕਰ ਰਿਹਾ ਹੈ। ਉਨ੍ਹਾਂ ਦਾ ਲੜ ਫੜ ਕੇ ਉੱਘੇ ਗਾਇਕ ਤੇ ਆਦਾਕਾਰ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਪ੍ਰਸਿੱਧੀ ਹਾਸਲ ਕੀਤੀ। ਮਾਨ ਭਰਾਵਾਂ ਨੇ ਰਲ ਕੇ ਕਵੀਸ਼ਰੀ ਪ੍ਰਸੰਗ ਗਾਏ। ਬਾਪੂ ਪਾਰਸ ਦੇ ਸਪੁੱਤਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਸਵਰਗੀ ਇਕਬਾਲ ਸਿੰਘ ਰਾਮੂਵਾਲੀਆ ਨੇ ਵੀ ਕਵੀਸ਼ਰੀ ਗਾਇਨ ਕੀਤੀ ਤੇ ਹੋਰ ਵੀ ਅਨੇਕ ਉਨ੍ਹਾਂ ਦੇ ਸ਼ਗਿਰਦ ਬਣੇ ਪਰ ਐਡੇ ਮਹਾਨ ਕਵੀਸ਼ਰ ਦਾ ਪਿੰਡ ਹੋਣ ਦੇ ਬਾਵਜੂਦ ਨਵੀਂ ਪੀੜ੍ਹੀ ’ਚੋਂ ਨਗਰ ਦਾ ਕੋਈ ਬੱਚਾ ਕਵੀਸ਼ਰੀ ਲਾਈਨ ਵੱਲ ਨਾ ਜਾ ਸਕਿਆ ਜਿਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਬੱਚਿਆਂ ਦਾ ਵਿਦੇਸ਼ ਜਾਣ ਵੱਲ ਰੁਝਾਨ ਪਰ ਇਕ ਕਾਰਨ ਬਾਪੂ ਪਾਰਸ ਦੇ ਨਾਂ ’ਤੇ ਪਿੰਡ ਅੰਦਰ ਕੋਈ ਸੰਗੀਤ ਅਕੈਡਮੀ ਨਾ ਖੁੱਲ੍ਹਣਾ ਵੀ ਹੋ ਸਕਦਾ ਹੈ। ਜੇ ਅਜਿਹਾ ਉਪਰਾਲਾ ਹੋ ਜਾਂਦਾ ਤਾਂ ਸ਼ਾਇਦ ਬਾਪੂ ਪਾਰਸ ਦੀ ਕਵੀਸ਼ਰੀ ਕਲਾ ਤੋਂ ਪ੍ਰਭਾਵਿਤ ਹੋ ਕੇ ਤਿੰਨੇ ਰਾਮੂਵਾਲਿਆਂ ਵਿੱਚੋਂ ਕੋਈ ਹੋਰ ਕਵੀਸ਼ਰੀ ਜੱਥਾ ਪੈਦਾ ਹੋ ਸਕਦਾ ਸੀ। ਪਾਰਸ ਨੇ ਜਿਉਂਦੇ ਜੀਅ ਆਪਣੇ ਨਗਰ ਰਾਮੂਵਾਲਾ ਨਵਾਂ ਦੀ ਤਰੱਕੀ ਤੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਤੇ ਆਪਣੇ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਆਪ ਤੇ ਆਪਣੇ ਧੀਆਂ-ਪੁੱਤਰਾਂ ਰਾਹੀਂ ਕਾਫ਼ੀ ਪੈਸਾ ਖ਼ਰਚ ਕਰ ਕੇ ਕਈ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜ੍ਹਿਆ।
ਉਨ੍ਹਾਂ ਨੇ ਸਕੂਲ ਦੇ ਦੋ ਗੇਟ, ਬਿਰਧ ਘਰ ਤੇ ਲਾਇਬ੍ਰੇਰੀ ਦੀ ਬਿਲਡਿੰਗ ਬਣਵਾਈ ਹੋਈ ਹੈ। ਇਹੀ ਨਹੀਂ, ਪਾਰਸ ਤੇ ਉਨ੍ਹਾਂ ਦੇ ਪਰਿਵਾਰ ਨੇ ਮੇਨ ਬੱਸ ਸਟੈਂਡ ਮੋਗਾ ਰੋਡ ’ਤੇ ਕਰਨੈਲ ਸਿੰਘ ਪਾਰਸ ਕੰਪਲੈਕਸ ਬਣਵਾਇਆ ਹੋਇਆ ਹੈ। ਇਸ ਵਿਚ ਮੁਸਾਫ਼ਰਖਾਨਾ, ਸਰਕਾਰੀ ਹਸਪਤਾਲ ਦੀ ਬਿਲਡਿੰਗ, ਪਸ਼ੂ ਹਸਪਤਾਲ ਲਈ ਬਿਲਡਿੰਗ ਤੇ ਜਿਮ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਰੱਖੀ ਨਕਦ ਰਾਸ਼ੀ ਭਰ ਕੇ ਉਸ ਵੇਲੇ ਸਰਕਾਰੀ ਸਕੂਲ ਦਾ ਨਾਂ ਵੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਵਾਇਆ ਹੋਇਆ ਹੈ।
-ਕਾਕਾ ਰਾਮੂਵਾਲਾ, ਚੜਿੱਕ।
-ਮੋਬਾਈਲ : 98148-46215