Yograj Singh ਕਈ ਵਾਰੀ ਧੋਨੀ ਅਤੇ ਕਪਿਲ 'ਤੇ ਬਰਸ ਚੁੱਕੇ ਹਨ। ਉਨ੍ਹਾਂ ਕਪਿਲ 'ਤੇ ਆਪਣਾ ਕਰੀਅਰ ਖਰਾਬ ਕਰਨ ਦੇ ਦੋਸ਼ ਲਗਾਏ ਹਨ ਜਦੋਂਕਿ ਧੋਨੀ 'ਤੇ ਯੁਵਰਾਜ ਸਿੰਘ ਦੇ ਕਰੀਅਰ ਨੂੰ ਖਰਾਬ ਕਰਨ ਦਾ ਦੋਸ਼ ਮੜ੍ਹਿਆ। ਇਕ ਵਾਰੀ ਫਿਰ ਉਨ੍ਹਾਂ ਧੋਨੀ ਤੇ ਕਪਿਲ ਦੀ ਆਲੋਚਨਾ ਕੀਤੀ ਹੈ।
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦੇ ਐਮਐਸ ਧੋਨੀ ਲਈ ਹੁੱਕਾ ਲਗਾਉਣ ਵਾਲੇ ਬਿਆਨ ਨੂੰ ਲੈ ਕੇ ਇਸ ਸਮੇਂ ਹੰਗਾਮਾ ਮਚਿਆ ਹੋਇਆ ਹੈ। ਇਸ ਗੱਲ 'ਤੇ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਤੇ ਸੋਸ਼ਲ ਮੀਡੀਆ 'ਤੇ ਮੀਮਜ਼ ਬਣ ਰਹੇ ਹਨ। ਹੁਣ ਇਸ ਵਿਚ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਕੁੱਦ ਪਏ ਹਨ। ਯੋਗਰਾਜ ਨੇ ਇਕ ਵਾਰੀ ਫਿਰ ਐਮਐਸ ਧੋਨੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਨਾਲ ਹੀ ਕਪਿਲ ਦੇਵ ਦਾ ਨਾਂ ਵੀ ਲਿਆ।
ਯੋਗਰਾਜ ਕਈ ਵਾਰੀ ਧੋਨੀ ਤੇ ਕਪਿਲ 'ਤੇ ਬਰਸ ਚੁੱਕੇ ਹਨ। ਉਨ੍ਹਾਂ ਕਪਿਲ 'ਤੇ ਆਪਣਾ ਕਰੀਅਰ ਖਰਾਬ ਕਰਨ ਦੇ ਦੋਸ਼ ਲਗਾਏ ਹਨ ਜਦੋਂਕਿ ਧੋਨੀ 'ਤੇ ਯੁਵਰਾਜ ਸਿੰਘ ਦੇ ਕਰੀਅਰ ਨੂੰ ਖਰਾਬ ਕਰਨ ਦਾ ਦੋਸ਼ ਮੜ੍ਹਿਆ। ਇਕ ਵਾਰੀ ਫਿਰ ਉਨ੍ਹਾਂ ਧੋਨੀ ਤੇ ਕਪਿਲ ਦੀ ਆਲੋਚਨਾ ਕੀਤੀ ਹੈ।
ਇਰਫਾਨ ਨੇ ਹਾਲ ਹੀ 'ਚ ਕਿਹਾ ਸੀ ਕਿ ਧੋਨੀ ਉਨ੍ਹਾਂ ਹੀ ਲੋਕਾਂ ਨੂੰ ਟੀਮ 'ਚ ਖਿਡਾਉਂਦੇ ਸਨ ਜੋ ਉਨ੍ਹਾਂ ਲਈ ਹੁੱਕਾ ਲਗਾਉਂਦੇ ਸਨ। ਪਠਾਨ ਦੇ ਇਸ ਬਿਆਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਹੁਣ ਯੋਗਰਾਜ ਸਿੰਘ ਵੀ ਇਸ ਵਿਚ ਸ਼ਾਮਲ ਹੋ ਗਏ ਹਨ। ਯੋਗਰਾਜ ਸਿੰਘ ਨੇ ਇਨਸਾਈਡਸਪੋਰਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਰਫਾਨ ਇਕੱਲੇ ਨਹੀਂ ਸਨ, ਬਲਕਿ ਹੋਰ ਕਈ ਖਿਡਾਰੀ ਵੀ ਸਨ ਜਿਨ੍ਹਾਂ ਨਾਲ ਧੋਨੀ ਨੇ ਬੁਰਾ ਵਿਵਹਾਰ ਕੀਤਾ।
ਇਨਸਾਈਡਸਪੋਰਟ ਨਾਲ ਗੱਲ ਕਰਦੇ ਹੋਏ ਯੋਗਰਾਜ ਸਿੰਘ ਨੇ ਕਿਹਾ, "ਇਹ ਸਿਰਫ ਇਰਫਾਨ ਪਠਾਨ ਦੀ ਗੱਲ ਨਹੀਂ ਹੈ। ਤੁਸੀਂ ਦੇਖੋ ਕਿ ਗੌਤਮ ਗੰਭੀਰ ਨੇ ਵੀ ਇਸ ਬਾਰੇ ਗੱਲ ਕੀਤੀ ਹੈ। ਵਰਿੰਦਰ ਸਹਿਵਾਗ ਨੇ ਖੁੱਲ੍ਹੇ ਤੌਰ 'ਤੇ ਇਸ ਬਾਰੇ ਗੱਲ ਕੀਤੀ। ਹਰਭਜਨ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਮੱਖੀ ਵਾਂਗ ਟੀਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਤੁਹਾਨੂੰ ਉਨ੍ਹਾਂ ਦੇ ਖ਼ਿਲਾਫ਼ ਜਿਊਰੀ ਬਿਠਾਉਣੀ ਚਾਹੀਦੀ ਹੈ ਕਿ ਉਨ੍ਹਾਂ ਅਜਿਹਾ ਕਿਉਂ ਕੀਤਾ। ਐਮਐਸ ਧੋਨੀ ਇਸ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਜੋ ਜਵਾਬ ਨਹੀਂ ਦੇਣਾ ਚਾਹੁੰਦਾ, ਉਹ ਗਲਤੀ 'ਤੇ ਹੁੰਦਾ ਹੈ।"
ਯੋਗਰਾਜ ਸਿਰਫ ਧੋਨੀ ਤਕ ਹੀ ਸੀਮਤ ਨਹੀਂ ਰਹੇ। ਉਹ ਇਸ ਤੋਂ ਅੱਗੇ ਵਧੇ ਤੇ ਕਪਿਲ ਦੇਵ ਦੇ ਨਾਲ-ਨਾਲ ਬਿਸ਼ਨ ਸਿੰਘ ਬੇਦੀ ਦਾ ਵੀ ਨਾਂ ਲਿਆ। ਉਨ੍ਹਾਂ ਕਿਹਾ, "ਮੈਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਧੋਨੀ ਬਾਰੇ ਗੱਲ ਕਰਦਾ ਹਾਂ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਸਕਦਾ ਹਾਂ ਜਿਨ੍ਹਾਂ ਨਾਲ ਮੈਂ ਰਿਹਾ ਹਾਂ। ਇਨ੍ਹਾਂ ਨੇ ਲੋਕਾਂ ਨਾਲ ਕਾਫੀ ਬੁਰਾ ਵਿਵਹਾਰ ਕੀਤਾ ਹੈ। ਜੋ ਗਲਤ ਹੈ, ਉਹ ਗਲਤ ਹੈ। ਦੋ ਗਲਤੀਆਂ ਸਹੀ ਨਹੀਂ ਕਰ ਸਕਦੇ। ਮੈਂ ਇਹ ਗੱਲ ਖੁੱਲ੍ਹੇ ਤੌਰ 'ਤੇ ਕਹਿ ਸਕਦਾ ਹਾਂ ਕਿ ਸਾਡੇ ਕ੍ਰਿਕਟਰ ਅਤੇ ਟੀਮਾਂ ਨੂੰ ਕਪਤਾਨਾਂ ਨੇ ਬਰਬਾਦ ਕੀਤਾ ਹੈ।"