Virat Kohli ਨੇ ਜਿੱਤ ਤੋਂ ਬਾਅਦ Rohit ਨੂੰ ਘੁੱਟ ਕੇ ਲਾਇਆ ਗਲੇ, ਪਰ ਕੋਚ ਗੰਭੀਰ ਨਾਲ ਜੋ ਕੀਤਾ ਉਹ ਹੋ ਰਿਹਾ VIRAL
3 ਵਨਡੇ ਮੈਚਾਂ ਵਿੱਚ 300 ਤੋਂ ਵੱਧ ਦੌੜਾਂ ਬਣਾਉਣ ਕਾਰਨ ਕੋਹਲੀ ਨੂੰ ਪਲੇਅਰ ਆਫ਼ ਦਾ ਸੀਰੀਜ਼ ਚੁਣਿਆ ਗਿਆ। ਭਾਰਤ ਦੇ ਵਨਡੇ ਸੀਰੀਜ਼ ਜਿੱਤਣ ਦੇ ਜਸ਼ਨ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
Publish Date: Sun, 07 Dec 2025 03:05 PM (IST)
Updated Date: Sun, 07 Dec 2025 04:07 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਖਿਲਾਫ਼ ODI ਸੀਰੀਜ਼ ਸ਼ਾਨਦਾਰ ਅੰਦਾਜ਼ ਵਿੱਚ ਖਤਮ ਕੀਤੀ। ਕਿੰਗ ਕੋਹਲੀ ਨੇ ਤੀਜੇ ਮੈਚ ਵਿੱਚ ਅਜੇਤੂ 65 ਦੌੜਾਂ ਬਣਾ ਕੇ ਭਾਰਤ ਨੂੰ 9 ਵਿਕਟਾਂ ਨਾਲ ਜਿੱਤ ਦਿਵਾਈ ਅਤੇ ਟੀਮ ਨੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
3 ਵਨਡੇ ਮੈਚਾਂ ਵਿੱਚ 300 ਤੋਂ ਵੱਧ ਦੌੜਾਂ ਬਣਾਉਣ ਕਾਰਨ ਕੋਹਲੀ ਨੂੰ ਪਲੇਅਰ ਆਫ਼ ਦਾ ਸੀਰੀਜ਼ ਚੁਣਿਆ ਗਿਆ। ਭਾਰਤ ਦੇ ਵਨਡੇ ਸੀਰੀਜ਼ ਜਿੱਤਣ ਦੇ ਜਸ਼ਨ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੋਹਲੀ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨਜ਼ਰ ਆ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕੋਹਲੀ ਦੀ ਬੌਡੀ ਲੈਂਗੂਏਜ 'ਤੇ ਚਰਚਾ ਕਰ ਰਹੇ ਹਨ।
Virat Kohli ਨੇ ਕੋਚ ਗੰਭੀਰ ਨੂੰ ਨਹੀਂ ਲਗਾਇਆ ਗਲੇ?
ਦਰਅਸਲ, ਵਾਇਰਲ ਵੀਡੀਓ ਭਾਰਤੀ ਟੀਮ ਦੀ ਦੱਖਣੀ ਅਫ਼ਰੀਕਾ (IND vs SA) 'ਤੇ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਦੀ ਹੈ, ਜਿਸ ਵਿੱਚ ਵਿਰਾਟ ਕੋਹਲੀ (Virat Kohli) ਆਪਣੇ ਸਾਰੇ ਸਾਥੀਆਂ ਅਤੇ ਸਪੋਰਟ ਸਟਾਫ ਨੂੰ ਗਲੇ ਮਿਲ ਕੇ ਅਤੇ ਹੱਥ ਮਿਲਾ ਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਮੈਦਾਨ ਤੋਂ ਬਾਹਰ ਨਿਕਲਦੇ ਸਮੇਂ ਕੋਚ ਗੌਤਮ ਗੰਭੀਰ ਵੀ ਬਾਕੀ ਖਿਡਾਰੀਆਂ ਦੇ ਨਾਲ ਲਾਈਨ ਵਿੱਚ ਖੜ੍ਹੇ ਹੋ ਕੇ ਵਧਾਈ ਦੇਣ ਪਹੁੰਚੇ।
ਇਸ ਦੌਰਾਨ ਕੋਹਲੀ ਨੇ ਸਾਰੇ ਖਿਡਾਰੀਆਂ ਅਤੇ ਸਪੋਰਟ ਸਟਾਫ ਨੂੰ ਗਲੇ ਮਿਲ ਕੇ ਵਧਾਈ ਦਿੱਤੀ ਪਰ ਕਈ ਪ੍ਰਸ਼ੰਸਕਾਂ ਨੇ ਧਿਆਨ ਦਿੱਤਾ ਕਿ ਕੋਹਲੀ ਦਾ ਪ੍ਰਤੀਕਰਮ ਆਪਣੇ ਬਾਕੀ ਸਾਥੀਆਂ ਦੇ ਮੁਕਾਬਲੇ ਕੋਚ ਗੰਭੀਰ (Gautam Gambhir) ਨਾਲ ਮਿਲਦੇ ਸਮੇਂ ਥੋੜ੍ਹਾ ਵੱਖਰਾ ਸੀ।
ਕੋਹਲੀ ਆਪਣੇ ਬਾਕੀ ਸਾਥੀ ਖਿਡਾਰੀਆਂ, ਜਿਸ ਵਿੱਚ ਰੋਹਿਤ ਸ਼ਰਮਾ ਵੀ ਸ਼ਾਮਲ ਸਨ, ਨੂੰ ਮੁਸਕਰਾ ਕੇ ਗਰਮਜੋਸ਼ੀ ਨਾਲ ਗਲੇ ਮਿਲੇ ਪਰ ਜਦੋਂ ਉਹ ਗੰਭੀਰ ਕੋਲ ਪਹੁੰਚੇ ਤਾਂ ਹੈਂਡਸ਼ੇਕ ਅਤੇ ਇੱਕ ਜੱਫੀ (ਹੱਗ) ਪ੍ਰਸ਼ੰਸਕਾਂ ਨੂੰ ਥੋੜ੍ਹਾ 'ਠੰਡਾ' ਜਿਹਾ ਲੱਗਾ। ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਗੌਤਮ ਗੰਭੀਰ ਨੇ 2027 ਵਿਸ਼ਵ ਕੱਪ 'ਤੇ ਕੀ ਕਿਹਾ?
ਵਨਡੇ ਵਿਸ਼ਵ ਕੱਪ 2027 ਦੀ ਚੋਣ ਨੂੰ ਲੈ ਕੇ ਕੋਚ ਗੰਭੀਰ ਨੇ ਫਿਰ ਦੁਹਰਾਇਆ ਕਿ ਇਹ ਵੱਡਾ ਟੂਰਨਾਮੈਂਟ ਅਜੇ ਦੋ ਸਾਲ ਦੂਰ ਹੈ। ਕੋਚ ਨੇ ਸਾਫ਼ ਕੀਤਾ ਕਿ ਰਿਤੂਰਾਜ ਗਾਇਕਵਾੜ, ਯਸ਼ਸਵੀ ਜੈਸਵਾਲ ਅਤੇ ਹੋਰ ਨੌਜਵਾਨ ਖਿਡਾਰੀਆਂ ਨੂੰ ਟੀਮ ਵਿੱਚ ਜ਼ਿਆਦਾ ਮੌਕੇ ਅਤੇ ਤਜ਼ਰਬਾ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਇਰਾਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਜ਼ਿਆਦਾ ਮੌਕੇ ਦਿੱਤੇ ਜਾਣ ਅਤੇ ਵਿਸ਼ਵ ਕੱਪ ਨੇੜੇ ਆਉਣ ਤੱਕ ਉਨ੍ਹਾਂ ਨੂੰ ਬਿਹਤਰ ਬਣਾਇਆ ਜਾਵੇ। ਗੰਭੀਰ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਹੋਵੇਗਾ ਕਿ ਵਨਡੇ ਵਿਸ਼ਵ ਕੱਪ ਦੋ ਸਾਲ ਦੂਰ ਹੈ। ਵਰਤਮਾਨ ਵਿੱਚ ਅਜੇ ਰਹਿਣਾ ਜ਼ਰੂਰੀ ਹੈ ਅਤੇ ਜੋ ਨੌਜਵਾਨ ਖਿਡਾਰੀ ਟੀਮ ਵਿੱਚ ਆ ਰਹੇ ਹਨ, ਉਨ੍ਹਾਂ ਨੂੰ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ।"