ਨਾਪਸੰਦ ਹੋਣ ਦੇ ਬਾਵਜੂਦ ਟੈਸਟ ਕਪਤਾਨ ਬਣੇ ਰਹਿਣਗੇ ਸ਼ਾਕਿਬ : ਬੀਸੀਬੀ
ਬੰਗਲਾਦੇਸ਼ ਕ੍ਰਿਕਟ ਬੋਰਡ ਪ੍ਰਮੁੱਖ ਨਜਮੁਲ ਹਸਨ ਨੇ ਕਿਹਾ ਕਿ ਸ਼ਾਕਿਬ ਅਲ ਹਸਨ ਪੰਜ ਰੋਜ਼ਾ ਕ੍ਰਿਕਟ ਵੰਨਗੀ ਨਾਪਸੰਦ ਹੋਣ ਦੇ ਬਾਵਜੂਦ ਟੈਸਟ ਕਪਤਾਨ ਬਣੇ ਰਹਿਣਗੇ। ਇਸ ਹਫ਼ਤੇ ਅਫ਼ਗਾਨਿਸਤਾਨ ਨਾਲ ਇਕ ਟੈਸਟ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਸ਼ਾਕਿਬ ਨੇ ਕਪਤਾਨੀ ਅਹੁਦੇ ਤੋਂ ਹਟਣ ਦੀ ਇੱਛਾ ਪ੍ਰਗਟ ਕੀਤੀ ਸੀ।
Publish Date: Thu, 12 Sep 2019 08:24 PM (IST)
Updated Date: Thu, 12 Sep 2019 08:29 PM (IST)
ਢਾਕਾ (ਏਜੰਸੀ) : ਬੰਗਲਾਦੇਸ਼ ਕ੍ਰਿਕਟ ਬੋਰਡ ਪ੍ਰਮੁੱਖ ਨਜਮੁਲ ਹਸਨ ਨੇ ਕਿਹਾ ਕਿ ਸ਼ਾਕਿਬ ਅਲ ਹਸਨ ਪੰਜ ਰੋਜ਼ਾ ਕ੍ਰਿਕਟ ਵੰਨਗੀ ਨਾਪਸੰਦ ਹੋਣ ਦੇ ਬਾਵਜੂਦ ਟੈਸਟ ਕਪਤਾਨ ਬਣੇ ਰਹਿਣਗੇ। ਇਸ ਹਫ਼ਤੇ ਅਫ਼ਗਾਨਿਸਤਾਨ ਨਾਲ ਇਕ ਟੈਸਟ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਸ਼ਾਕਿਬ ਨੇ ਕਪਤਾਨੀ ਅਹੁਦੇ ਤੋਂ ਹਟਣ ਦੀ ਇੱਛਾ ਪ੍ਰਗਟ ਕੀਤੀ ਸੀ। ਨਜਮੁਲ ਨੇ ਸਵੀਕਾਰ ਕੀਤਾ ਕਿ ਇਸ ਹਰਫਨਮੌਲਾ ਖਿਡਾਰੀ ਨੇ ਪੰਜ ਰੋਜ਼ਾ ਕ੍ਰਿਕਟ ਵਿਚ ਜ਼ਿਆਦਾ ਉਤਸ਼ਾਹ ਜਾਂ ਦਿਲਚਸਪੀ ਨਹੀਂ ਦਿਖਾਈ ਸੀ। ਨਜਮੁਲ ਨੇ ਕਿਹਾ ਕਿ ਅਸੀਂ ਦੇਖਿਆ ਕਿ ਉਨ੍ਹਾਂ ਦੀ ਟੈਸਟ ਕ੍ਰਿਕਟ ਵਿਚ ਜ਼ਿਆਦਾ ਦਿਲਚਸਪੀ ਨਹੀਂ ਸੀ। ਤੁਸੀ ਅਜਿਹਾ ਸਾਡੇ ਵਿਦੇਸ਼ੀ ਦੌਰਿਆਂ 'ਤੇ ਦੇਖਿਆ ਹੋਵੇਗਾ, ਉਹ ਟੈਸਟ ਦੌਰਾਨ ਬ੍ਰੇਕ ਲੈਣਾ ਚਾਹੁੰਦੇ ਸਨ। ਉਨ੍ਹਾਂ ਦੀ ਭਲੇ ਹੀ ਇਸ ਵਿਚ ਘੱਟ ਦਿਲਚਸਪੀ ਹੋਵੇ ਪਰ ਅਸੀਂ ਇਹ ਨਹੀਂ ਸੁਣਿਆ ਕਿ ਉਨ੍ਹਾਂ ਦੀ ਕਪਤਾਨੀ ਕਰਨ ਵਿਚ ਘੱਟ ਦਿਲਚਸਪੀ ਹੈ, ਜੇ ਉਹ ਕਪਤਾਨ ਹਨ ਤਾਂ ਉਨ੍ਹਾਂ ਨੂੰ ਖੇਡਣਾ ਹੀ ਹੋਵੇਗਾ। ਜੇ ਤੁਸੀ ਕਪਤਾਨ ਨਹੀਂ ਹੋ ਤਾਂ ਤੁਸੀ ਮੈਚ ਤੋਂ ਬਾਹਰ ਹੋ ਸਕਦੇ ਹੋ।