ਪਾਕਿਸਤਾਨੀਆਂ ਦੀਆਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ! ਪਾਕਿ PM ਦੇ ਟਵੀਟ 'ਤੇ ਅਜੈ ਜਡੇਜਾ ਨੇ ਸ਼ਰੇਆਮ ਲਈਆਂ ਚੁਟਕੀਆਂ
ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ 168 ਦੌੜਾਂ ਬਣਾਈਆਂ ਸਨ, ਜਦਕਿ ਆਸਟ੍ਰੇਲੀਆ 146 ਦੌੜਾਂ ਹੀ ਬਣਾ ਸਕਿਆ। ਇਸ ਜਿੱਤ ਤੋਂ ਬਾਅਦ PM ਸ਼ਾਹਬਾਜ਼ ਸ਼ਰੀਫ਼ ਨੇ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ "ਕੌਮ ਲਈ ਮਾਣ ਵਾਲਾ ਪਲ" ਦੱਸਿਆ।
Publish Date: Sat, 31 Jan 2026 11:55 AM (IST)
Updated Date: Sat, 31 Jan 2026 12:04 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਦੀ ਜਿੱਤ ਨੇ ਇੱਕ ਨਵੀਂ ਸੋਸ਼ਲ ਮੀਡੀਆ ਜੰਗ ਛੇੜ ਦਿੱਤੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਇਸ ਜਿੱਤ 'ਤੇ ਕੀਤੇ ਗਏ ਟਵੀਟ 'ਤੇ ਭਾਰਤੀ ਕ੍ਰਿਕਟ ਮਾਹਿਰਾਂ ਨੇ ਜੰਮ ਕੇ ਮਜ਼ਾਕ ਉਡਾਇਆ।
ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ 168 ਦੌੜਾਂ ਬਣਾਈਆਂ ਸਨ, ਜਦਕਿ ਆਸਟ੍ਰੇਲੀਆ 146 ਦੌੜਾਂ ਹੀ ਬਣਾ ਸਕਿਆ। ਇਸ ਜਿੱਤ ਤੋਂ ਬਾਅਦ PM ਸ਼ਾਹਬਾਜ਼ ਸ਼ਰੀਫ਼ ਨੇ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ "ਕੌਮ ਲਈ ਮਾਣ ਵਾਲਾ ਪਲ" ਦੱਸਿਆ।
ਅਜੈ ਜਡੇਜਾ ਦਾ ਤਿੱਖਾ ਜਵਾਬ
ਪੂਰਵ ਭਾਰਤੀ ਕ੍ਰਿਕਟਰ ਅਜੈ ਜਡੇਜਾ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਸ ਜ਼ਿਆਦਾ ਉਤਸ਼ਾਹ 'ਤੇ ਤੰਜ ਕੱਸਦਿਆਂ ਲਿਖਿਆ, "ਪਾਕਿਸਤਾਨੀਆਂ ਦੀਆਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ। ਕਿਸੇ ਦੁਵੱਲੀ ਸੀਰੀਜ਼ (Bilateral Series) ਦੇ ਪਹਿਲੇ ਮੈਚ 'ਚ ਜਿੱਤ ਤੋਂ ਬਾਅਦ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਟਵੀਟ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ।"
ਆਕਾਸ਼ ਚੋਪੜਾ ਨੇ ਵੀ ਵਿਖਾਇਆ ਸ਼ੀਸ਼ਾ
ਸਿਰਫ਼ ਜਡੇਜਾ ਹੀ ਨਹੀਂ, ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਵੀ PM ਸ਼ਰੀਫ਼ ਦੇ ਟਵੀਟ 'ਤੇ ਟਿੱਪਣੀ ਕਰਦਿਆਂ ਲਿਖਿਆ, ਉਨ੍ਹਾਂ ਯਾਦ ਕਰਵਾਇਆ ਕਿ ਇਹ ਆਸਟ੍ਰੇਲੀਆ ਦੀ 'ਬੀ' (B) ਟੀਮ ਹੈ, ਜਿਸ ਵਿੱਚ ਮੁੱਖ ਖਿਡਾਰੀ ਮੌਜੂਦ ਨਹੀਂ ਹਨ।ਉਨ੍ਹਾਂ ਕਿਹਾ ਕਿ 170 ਦੌੜਾਂ ਦੇ ਪਿੱਛਾ ਕਰ ਰਹੀ ਕਮਜ਼ੋਰ ਟੀਮ 'ਤੇ 20 ਦੌੜਾਂ ਦੀ ਜਿੱਤ ਨੂੰ 'ਸ਼ਾਨਦਾਰ' ਕਹਿਣਾ ਅਤਿ-ਕਥਨੀ ਹੈ।