ਮੁੰਬਈ ਨੇ ਵੀਰਵਾਰ ਨੂੰ ਧਰਮਸ਼ਾਲਾ 'ਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਮਾਤ ਦਿੱਤੀ। ਹਾਲਾਂਕਿ, ਮੁੰਬਈ ਪਹਿਲਾਂ ਹੀ ਪਲੇਅਓਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ ਪਰ ਉਸ ਨੇ ਪੰਜਾਬ ਦਾ ਗਣਿਤ ਵਿਗਾੜ ਦਿੱਤਾ ਹੈ। ਇਸ ਮੈਚ ਵਿਚ ਹਾਰਦਿਕ ਪਾਂਡਿਆ ਨਹੀਂ ਸਨ। ਉਹ ਪਿਛਲੇ ਤਿੰਨ ਮੈਚਾਂ ਤੋਂ ਬਾਹਰ ਹਨ ਅਤੇ ਇਸ ਦਾ ਕਾਰਨ ਸੱਟ ਦੱਸੀ ਗਈ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ: ਮੁੰਬਈ ਇੰਡੀਅਨਜ਼ ਤੇ ਉਸ ਦੇ ਕਪਤਾਨ ਹਾਰਦਿਕ ਪਾਂਡਿਆ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁੰਬਈ ਟੀਮ ਦੇ ਕਈ ਖਿਡਾਰੀ ਪਾਂਡਿਆ ਦੇ ਖਿਲਾਫ਼ ਖੜ੍ਹੇ ਹਨ। ਇਸ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਕ੍ਰਿਸ਼ਣਾਮਾਚਾਰੀ ਸ਼੍ਰੀਕਾਂਤ ਨੇ ਪਾਂਡਿਆ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਪਾਂਡਿਆ ਨਹੀਂ ਹੁੰਦੇ ਤਾਂ ਮੁੰਬਈ ਦੇ ਖਿਡਾਰੀ ਕਾਫੀ ਖੁਸ਼ ਨਜ਼ਰ ਆਉਂਦੇ ਹਨ।
ਮੁੰਬਈ ਨੇ ਵੀਰਵਾਰ ਨੂੰ ਧਰਮਸ਼ਾਲਾ 'ਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਮਾਤ ਦਿੱਤੀ। ਹਾਲਾਂਕਿ, ਮੁੰਬਈ ਪਹਿਲਾਂ ਹੀ ਪਲੇਅਓਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ ਪਰ ਉਸ ਨੇ ਪੰਜਾਬ ਦਾ ਗਣਿਤ ਵਿਗਾੜ ਦਿੱਤਾ ਹੈ। ਇਸ ਮੈਚ ਵਿਚ ਹਾਰਦਿਕ ਪਾਂਡਿਆ ਨਹੀਂ ਸਨ। ਉਹ ਪਿਛਲੇ ਤਿੰਨ ਮੈਚਾਂ ਤੋਂ ਬਾਹਰ ਹਨ ਅਤੇ ਇਸ ਦਾ ਕਾਰਨ ਸੱਟ ਦੱਸੀ ਗਈ ਹੈ।
ਸੂਰਿਆਕੁਮਾਰ ਯਾਦਵ ਵੀ ਇਸ ਮੈਚ ਵਿਚ ਨਹੀਂ ਖੇਡੇ ਸਨ। ਉਨ੍ਹਾਂ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਨੇ ਕਪਤਾਨੀ ਕੀਤੀ ਸੀ। ਸ਼੍ਰੀਕਾਂਤ ਨੇ ਮੁੰਬਈ ਦੇ ਇਸ ਫੈਸਲੇ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦਿਆਂ ਕਿਹਾ, "ਇਹ ਵਧੀਆ ਸਮਾਂ ਸੀ। ਬੁਮਰਾਹ ਨੂੰ ਕਪਤਾਨ ਬਣਾਉਣਾ ਇੱਕ ਚੰਗਾ ਕਦਮ ਸੀ।"
ਸ਼੍ਰੀਕਾਂਤ ਨੇ ਕਿਹਾ ਕਿ ਜਦੋਂ ਤੋਂ ਪਾਂਡਿਆ ਟੀਮ ਦੇ ਨਾਲ ਨਹੀਂ ਹਨ, ਉਦੋਂ ਤੋਂ ਟੀਮ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ, "ਯਕੀਨੀ ਤੌਰ 'ਤੇ ਕੋਈ ਗੱਲ ਹੈ। ਟੀਮ ਦਾ ਮੂਡ ਇਸ ਸਮੇਂ ਥੋੜ੍ਹਾ ਹਲਕਾ ਹੈ। ਟੀਮ ਅਚਾਨਕ ਪਹਿਲਾਂ ਨਾਲੋਂ ਜ਼ਿਆਦਾ ਇਕਜੁੱਟ ਨਜ਼ਰ ਆਉਣ ਲੱਗੀ ਹੈ।"
ਕਈ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੁੰਬਈ ਦੀ ਟੀਮ 'ਚ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਏ ਜਾਣ ਦਾ ਵਿਰੋਧ ਹੋ ਰਿਹਾ ਹੈ। ਪਾਂਡਿਆ ਨੇ ਆਪਣੇ ਆਈਪੀਐੱਲ ਕਰੀਅਰ ਦੀ ਸ਼ੁਰੂਆਤ ਮੁੰਬਈ ਤੋਂ ਹੀ ਕੀਤੀ ਸੀ ਪਰ ਸਾਲ 2022 'ਚ ਉਹ ਗੁਜਰਾਤ ਟਾਈਟਨਸ ਚਲੇ ਗਏ ਸਨ। 2024 'ਚ ਉਹ ਵਾਪਸ ਮੁੰਬਈ ਆਏ। ਉਦੋਂ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨ ਬਣਾਇਆ ਗਿਆ। ਇਸੇ ਗੱਲ ਨੂੰ ਲੈ ਕੇ ਪਾਂਡਿਆ ਦਾ ਵਿਰੋਧ ਰਿਹਾ ਹੈ ਕਿਉਂਕਿ ਕਈ ਸੀਨੀਅਰ ਖਿਡਾਰੀਆਂ ਦਾ ਮੰਨਣਾ ਹੈ ਕਿ ਜੇਕਰ ਰੋਹਿਤ ਨੂੰ ਕਪਤਾਨੀ ਤੋਂ ਹਟਾਇਆ ਜਾਣਾ ਸੀ ਤਾਂ ਉਨ੍ਹਾਂ ਤੋਂ ਬਾਅਦ ਸੂਰਿਆਕੁਮਾਰ ਜਾਂ ਬੁਮਰਾਹ ਨੂੰ ਕਪਤਾਨ ਬਣਾਉਣਾ ਚਾਹੀਦਾ ਸੀ।