ਇੰਟਰਨੈੱਟ 'ਤੇ ਇਕ ਚਿੱਠੀ ਵਾਇਰਲ ਹੋਣ ਲੱਗੀ, ਜਿਸ ਬਾਰੇ ਕਿਹਾ ਗਿਆ ਕਿ CSK ਵੱਲੋਂ BCCI ਨੂੰ ਇਕ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ, IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਇਸ ਚਿੱਠੀ ਨੂੰ ਫ਼ਰਜ਼ੀ ਦੱਸਿਆ ਹੈ। ਇੰਨਾ ਹੀ ਨਹੀਂ, ਇਸ ਦੌਰਾਨ ਲਲਿਤ ਮੋਦੀ ਨੇ ਇੱਕ ਅਜਿਹਾ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ, ਜਿਸ ਨਾਲ ਹਰ ਕੋਈ ਦੰਗ ਰਹਿ ਗਿਆ।

ਸਪੋਰਟਸ ਡੈਸਕ, ਨਵੀਂ ਦਿੱਲੀ: IPL 2026 ਦੌਰਾਨ ਕਾਲੇ ਜਾਦੂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। 19 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਖੇਡੇ ਗਏ ਮੈਚ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਸਟੈਂਡਸ 'ਚ ਬੈਠਾ ਇਕ ਪ੍ਰਸ਼ੰਸਕ "ਨਿੰਬੂ ਵਾਲਾ ਟੋਟਕਾ" ਕਰਦਾ ਨਜ਼ਰ ਆਇਆ। ਇਤਫ਼ਾਕ ਨਾਲ, ਉਸੇ ਸਮੇਂ ਸਾਕਿਬ ਹੁਸੈਨ ਨੇ ਇਕ ਫੁੱਲ ਡਿਲੀਵਰੀ ਸੁੱਟੀ ਤੇ ਸ਼ਿਵਮ ਦੁਬੇ ਨੂੰ ਆਊਟ ਕਰ ਦਿੱਤਾ।
ਇਸ ਤੋਂ ਬਾਅਦ ਇੰਟਰਨੈੱਟ 'ਤੇ ਇਕ ਚਿੱਠੀ ਵਾਇਰਲ ਹੋਣ ਲੱਗੀ, ਜਿਸ ਬਾਰੇ ਕਿਹਾ ਗਿਆ ਕਿ CSK ਵੱਲੋਂ BCCI ਨੂੰ ਇਕ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ, IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਇਸ ਚਿੱਠੀ ਨੂੰ ਫ਼ਰਜ਼ੀ ਦੱਸਿਆ ਹੈ। ਇੰਨਾ ਹੀ ਨਹੀਂ, ਇਸ ਦੌਰਾਨ ਲਲਿਤ ਮੋਦੀ ਨੇ ਅਜਿਹਾ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਜਿਸ ਨਾਲ ਹਰ ਕੋਈ ਦੰਗ ਰਹਿ ਗਿਆ।
ਦਰਅਸਲ, ਲਲਿਤ ਮੋਦੀ ਨੇ 'ਐਕਸ' (Twitter) 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਸ ਵਾਰ ਇਹ ਨਕਲੀ ਲੱਗ ਰਿਹਾ ਹੈ ਪਰ ਇਕ ਟੀਮ ਦੇ ਮਾਲਕ ਨੇ ਅਜਿਹੀ ਹਰਕਤ ਕੀਤੀ ਸੀ।
Seems fake this time. But one team owner did indulge in this type of practice
— Lalit Kumar Modi (@LalitKModi) April 19, 2026
I remember I posted some team owner doing this to the opposing team. By doing exactly this themselves in opposing team dressing room. I even alerted the opposing team owners about this way back in 2011 season - when it happened and I got an alert with concrete proof. I will… https://t.co/jxmv84Nkwv
— Lalit Kumar Modi (@LalitKModi) April 19, 2026
ਲਲਿਤ ਮੋਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ, ਉਨ੍ਹਾਂ ਇਕ ਪੋਸਟ ਕੀਤੀ ਸੀ ਜਿਸ ਵਿਚ ਇਕ ਟੀਮ ਦਾ ਮਾਲਕ ਵਿਰੋਧੀ ਟੀਮ ਨਾਲ ਕਾਲਾ ਜਾਦੂ ਕਰ ਰਿਹਾ ਸੀ। ਉਹ ਖੁਦ ਵਿਰੋਧੀ ਟੀਮ ਦੇ ਡਰੈਸਿੰਗ ਰੂਮ 'ਚ ਜਾ ਕੇ ਕੁਝ ਟੋਟਕੇ ਕਰ ਰਿਹਾ ਸੀ। ਉਨ੍ਹਾਂ ਲਿਖਿਆ ਕਿ 2011 ਦੇ ਸੀਜ਼ਨ 'ਚ ਹੀ ਵਿਰੋਧੀ ਟੀਮ ਦੇ ਮਾਲਕਾਂ ਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਸੀ। ਜਦੋਂ ਇਹ ਘਟਨਾ ਹੋਈ ਸੀ, ਉਨ੍ਹਾਂ ਨੂੰ ਪੱਕੇ ਸਬੂਤਾਂ ਦੇ ਨਾਲ ਇਸ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਲਿਖਿਆ ਕਿ ਉਹ ਆਉਣ ਵਾਲੀ ਫਿਲਮ ਜਾਂ ਟੀਵੀ ਸੀਰੀਜ਼ ਵਿੱਚ ਇਸ ਗੱਲ ਦਾ ਖੁਲਾਸਾ ਕਰਨਗੇ ਕਿ ਇਹ ਸਾਰੀਆਂ ਹਰਕਤਾਂ ਕਿਸ ਨੇ ਕੀਤੀਆਂ ਸਨ।