ਕਿਰੋਨ ਪੋਲਾਰਡ ਨੇ ਭਾਰਤੀ ਟੀਮ ਦੇ ਇਸ ਖਿਡਾਰੀ ਨੂੰ ਕਿਹਾ 'ਸੁਪਰਸਟਾਰ', ਜਾਣੋ ਕੌਣ ਹੈ ਉਹ ਦਿੱਗਜ
ਵੈਸਟਇੰਡੀਜ਼ ਟੀਮ ਦੇ ਧਾਕੜ ਆਲਰਾਊਂਡਰ ਕਿਰੋਨ ਪੋਲਾਰਡ ਨੇ ਦੱਸਿਆ ਕਿ ਕਿਹੜਾ ਖਿਡਾਰੀ ਭਾਰਤੀ ਟੀਮ ਦਾ ਸੁਪਰਸਟਾਰ ਹੈ। ਕਿਰੋਨ ਪੋਲਾਰਡ ਨੇ ਦੱਸਿਆ ਹੈ ਕਿ ਟੀਮ ਇੰਡੀਆ ਦੇ ਆਲ ਰਾਊਂਡਰ ਹਾਰਦਿਕ ਪੰਡਿਆ ਨੇ ਆਪਣੇ ਆਪ 'ਚ ਬਹੁਤ ਬਦਲਾਅ ਲਿਆਂਦਾ ਹੈ। ਇਸੇ ਕਾਰਨ ਉਹ ਹੁਣ ਭਾਰਤੀ ਟੀਮ ਦੇ ਸੁਪਰਸਟਾਰ ਹਨ।
Publish Date: Sat, 31 Aug 2019 02:23 PM (IST)
Updated Date: Sat, 31 Aug 2019 02:35 PM (IST)
ਕੋਲਕਾਤਾ : ਵੈਸਟਇੰਡੀਜ਼ ਟੀਮ ਦੇ ਧਾਕੜ ਆਲਰਾਊਂਡਰ ਕਿਰੋਨ ਪੋਲਾਰਡ ਨੇ ਦੱਸਿਆ ਕਿ ਕਿਹੜਾ ਖਿਡਾਰੀ ਭਾਰਤੀ ਟੀਮ ਦਾ ਸੁਪਰਸਟਾਰ ਹੈ। ਕਿਰੋਨ ਪੋਲਾਰਡ ਨੇ ਦੱਸਿਆ ਹੈ ਕਿ ਟੀਮ ਇੰਡੀਆ ਦੇ ਆਲ ਰਾਊਂਡਰ ਹਾਰਦਿਕ ਪੰਡਿਆ ਨੇ ਆਪਣੇ ਆਪ 'ਚ ਬਹੁਤ ਬਦਲਾਅ ਲਿਆਂਦਾ ਹੈ। ਇਸੇ ਕਾਰਨ ਉਹ ਹੁਣ ਭਾਰਤੀ ਟੀਮ ਦੇ ਸੁਪਰਸਟਾਰ ਹਨ। ਹਾਰਦਿਕ ਪੰਡਿਆ ਨੇ ਆਪਣੇ ਗੁੱਸੇ 'ਤੇ ਕਾਬੂ ਪਾਉਣਾ, ਖੁਦ 'ਤੇ ਵਿਸ਼ਵਾਸ ਜਤਾਉਣਾ ਸਿੱਖਿਆ ਹੈ, ਜੋ ਉਸ ਦੀ ਸਭ ਤੋਂ ਵੱਡੀ ਤਾਕਤ ਬਣ ਗਈ ਹੈ।
ਦੱਸ ਦਈਏ ਕਿ ਕਿਰੋਨ ਪੋਲਾਰਡ ਤੇ ਹਾਰਦਿਕ ਪੰਡਿਆ ਪ੍ਰੀਮੀਅਰ ਲੀਗ ਯਾਨੀ ਆਈਪੀਐੱਲ 'ਚ ਇਕ ਹੀ ਟੀਮ ਮੁੰਬਈ ਇੰਡੀਅਨਜ਼ ਲਈ ਕਾਫੀ ਸਮੇਂ ਤੋਂ ਖੇਡਦੇ ਆ ਰਹੇ ਹਨ। ਇਸੇ ਗੱਲ ਨੂੰ ਲੈ ਕੇ ਕਿਰੋਨ ਪੋਲਾਰਡ ਨੇ ਕਿਹਾ ਹੈ ਕਿ ਉਸ ਨੇ ਹਾਰਦਿਕ ਨੂੰ ਉਦੋਂ ਤੋਂ ਦੇਖਿਆ ਹੈ ਜਦੋਂ ਉਨ੍ਹਾਂ ਨੇ ਮੁੰਬਈ ਲਈ ਖੇਡਣ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਉਹ ਹਾਰਦਿਕ 'ਚ ਆਏ ਬਦਲਾਅ ਕਾਰਨ ਹੈਰਾਨ ਹੈ। ਉਹ ਹੁਣ ਇੰਡੀਅਨ ਸੁਪਰਸਟਾਰ ਦੇ ਰੂਪ 'ਚ ਬਦਲ ਚੁੱਕਾ ਹੈ, ਜਿਸ ਤਰ੍ਹਾਂ ਪੰਡਿਆ ਨੇ ਖੁਦ ਨੂੰ ਇਸ ਤਰ੍ਹਾਂ ਢਾਲਿਆ ਹੈ, ਕਾਬਿਲੇ ਤਾਰੀਫ ਹੈ।
ਪੋਲਾਰਡ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਵਿਸ਼ਵਾਸ ਹਾਰਦਿਕ 'ਚ ਆਫ ਦਿ ਫੀਲਡ ਹੁੰਦਾ ਹੈ, ਉਸੇ ਤਰ੍ਹਾਂ ਦਾ ਆਤਮਵਿਸ਼ਵਾਸ ਉਹ ਫੀਲਡ ਦੇ ਅੰਦਰ ਵੀ ਦਿਖਾਉਂਦਾ ਹੈ। ਪੋਲਾਰਡ ਨੇ ਕਰਨ ਜੌਹਰ ਦੇ ਚੈਟ ਸ਼ੋਅ ਕਾਰਨ ਹਾਰਦਿਕ ਤੇ ਕੇਐੱਲ ਰਾਹੁਲ 'ਤੇ ਲੱਗੇ ਬੈਨ 'ਤੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਹਾਰਦਿਕ ਲਈ ਛੋਟਾ ਜਿਹਾ ਦੌਰ ਸੀ, ਜਿਲ ਨਾਲ ਉਸ ਨੂੰ ਕਾਫੀ ਕੁਝ ਸਿੱਖਣ ਲਈ ਮਿਲਿਆ ਹੋਵੇਗਾ। ਇਹੀ ਕਾਰਨ ਸੀ ਕਿ ਕਮਬੈਕ ਤੋਂ ਬਾਅਦ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ।