IPL Auction 2022:ਪਹਿਲੇ ਸੈੱਟ ਦੇ ਸਾਰੇ 10 ਮਾਰਕੀ ਖਿਡਾਰੀ ਵਿਕੇ, ਇਸ ਭਾਰਤੀ ਨੂੰ ਮਿਲੇ ਸਭ ਤੋਂ ਜ਼ਿਆਦਾ ਪੈਸੇ
ਇੰਡੀਅਨ ਪਰੀਮਿਅਮ ਲੀਗ ਦੇ 15ਵੇਂ ਸੀਜਨ ਲਈ ਹੋ ਰਹੇ ਮੈਗਾ ਆਕਸ਼ਨ 'ਚ ਬੈਂਗਲੌਰ 'ਚ ਸਾਰੀਆਂ 10 ਟੀਮਾਂ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਆਪਣੇ ਨਾਲ ਜੋਡ਼ਨ ਲਈ ਪਹੁੰਚੀਆਂ। ਪਹਿਲੇ ਦਿਨ ਦੀ ਨਿਲਾਮੀ 'ਚ ਸਭ ਤੋਂ ਪਹਿਲਾਂ ਮਾਰਕੀ ਸੈੱਟ ਦੀ ਬੋਲੀ ਲੱਗੀ।
Publish Date: Sat, 12 Feb 2022 01:54 PM (IST)
Updated Date: Sat, 12 Feb 2022 01:57 PM (IST)
ਜੇਐੱਨਐੱਨ,ਨਵੀਂ ਦਿੱਲੀ:ਇੰਡੀਅਨ ਪਰੀਮਿਅਮ ਲੀਗ ਦੇ 15ਵੇਂ ਸੀਜਨ ਲਈ ਹੋ ਰਹੇ ਮੈਗਾ ਆਕਸ਼ਨ 'ਚ ਬੈਂਗਲੌਰ 'ਚ ਸਾਰੀਆਂ 10 ਟੀਮਾਂ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਆਪਣੇ ਨਾਲ ਜੋਡ਼ਨ ਲਈ ਪਹੁੰਚੀਆਂ। ਪਹਿਲੇ ਦਿਨ ਦੀ ਨਿਲਾਮੀ 'ਚ ਸਭ ਤੋਂ ਪਹਿਲਾਂ ਮਾਰਕੀ ਸੈੱਟ ਦੀ ਬੋਲੀ ਲੱਗੀ। ਇਸ ਸੈੱਟ 'ਚ ਕੁੱਲ 10 ਸੀਨੀਅਰ ਤੇ ਪਾਪੂਲਰ ਖਿਡਾਰੀਆਂ ਨੂੰ ਜਗ੍ਹਾਂ ਦਿੱਤੀ ਗਈ ਸੀ। ਇਸ 'ਚ ਚਾਰ ਭਾਰਤੀ ਤੇ ਛੇ ਵਿਦੇਸ਼ੀ ਖਿਡਾਰੀਆਂ ਨੂੰ ਰੱਖਿਆ ਗਿਆ ਸੀ। ਨਿਲਾਮੀ 'ਚ ਬਾਜੀ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਮਾਰੀ ਹੈ ਜੋ ਕਿ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ ਹਨ। ਇਸ ਲਿਸਟ 'ਚ ਸ਼੍ਰੇਅਸ ਅਇਅਰ,ਸ਼ਿਖਰ ਧਵਨ, ਮੁਹੰਮਦ ਸ਼ਮੀ, ਰਵਿਚੰਦਰਨ ਅਸ਼ਵਨੀ, ਪੈਟ ਕਮਿੰਸ, ਕੈਗਿਸੋ ਰਬਾਡਾ, ਟ੍ਰੈਂਟ ਬੋਲਟ, ਕਿਵੰਟਨ ਡਿਕਾਕ, ਫਾਫ ਡੁਪਲੇਸਿਸ, ਡੇਵਿਡ ਵਾਰਨਰ ਵਰਗੇ ਅਨੁਭਵੀ ਖਿਡਾਰੀਆਂ ਦੇ ਨਾਮ ਸ਼ਾਮਲ ਸੀ। ਇਨ੍ਹਾਂ ਸਾਰੇ ਖਿਡਾਰੀਆਂ ਦਾ ਬੇਸ ਪ੍ਰਾਈਸ 2 ਕਰੋਡ਼ ਹੈ।
ਸਭ ਤੋਂ ਮਹਿੰਗੇ ਮਾਰਕੀ ਰਹੇ ਸ਼੍ਰੇਅਸ
ਮਾਰਕੀ ਲਿਸਟ 'ਚ ਸਭ ਤੋਂ ਉੱਚੀ ਬੋਲੀ ਸ਼੍ਰੇਅਸ ਅਈਅਰ ਦੀ ਲੱਗੀ।ਉਸ ਨੂੰ 12.25 ਕਰੋਡ਼ ਦੀ ਬੋਲੀ ਲਗਾ ਕੇ ਕਲਕੱਤਾ ਨਾਈਟ ਰਾਈਡਰਜ਼ ਦੀ ਟੀਮ ਖਰੀਦ ਲਿਆ। ਕੈਗਿਸੋ ਰਬਾਦਾ ਵਿਦੇਸ਼ੀ ਸਭ ਤੋਂ ਮਹਿੰਗੇ ਖਿਡਾਰੀ ਰਹੇ। ਉਨ੍ਹਾਂ ਨੂੰ ਪੰਜਾਬ ਦੀ ਟੀਮ ਨੇ 9.25 ਕਰੋਡ਼ ਦੇ ਕੇ ਆਪਣੇ ਨਾਲ ਜੋਡ਼ ਲਿਆ। ਸ਼ਿਖਰ ਧਵਨ ਨੂੰ ਪੰਜਾਬ ਦੀ ਟੀਮ ਨੇ 8.25 ਕਰੋਡ਼ ਦੇਕੇ ਖਰੀਦ ਲਿਆ।