IPL 2026: ਚੇਨਈ ਦੀ ਮਾੜੀ ਹਾਲਤ ਤੋਂ ਬਾਅਦ ਕਪਤਾਨ ਰਿਤੂਰਾਜ ਗਾਇਕਵਾੜ 'ਤੇ ਵਰ੍ਹੇ ਰਵੀਚੰਦਰਨ ਅਸ਼ਵਿਨ, ਸੁਣਾਈਆਂ ਖਰੀਆਂ-ਖਰੀਆਂ
ਅਸ਼ਵਿਨ ਨੇ ਅੱਗੇ ਕਿਹਾ, "ਆਯੂਸ਼ ਦੀ ਵਿਕਟ ਤੋਂ ਬਾਅਦ ਰਿਤੂਰਾਜ ਨੂੰ ਇਕ ਸ਼ਾਨਦਾਰ ਗੇਂਦ ਮਿਲੀ। ਉਨ੍ਹਾਂ ਨੂੰ ਪੁਲ ਸ਼ਾਟ 'ਤੇ ਬੀਟ ਕਰਨਾ ਆਸਾਨ ਨਹੀਂ ਹੈ। ਪਰ ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਦਬਾਅ ਵਿੱਚ ਹਨ ਅਤੇ ਉਨ੍ਹਾਂ ਦਾ ਦਿਮਾਗ ਕੁਝ ਉਲਝਿਆ ਹੋਇਆ ਹੈ।"
Publish Date: Sun, 19 Apr 2026 03:35 PM (IST)
Updated Date: Sun, 19 Apr 2026 03:38 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਇਸ ਸਮੇਂ ਸੰਘਰਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ। ਉਸ ਨੂੰ ਸ਼ਨੀਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਹਰਾ ਦਿੱਤਾ। ਟੀਮ ਦੀ ਇਸ ਹਾਰ ਤੋਂ ਬਾਅਦ ਭਾਰਤ ਦੇ ਸਾਬਕਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦਾ ਗੁੱਸਾ ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ 'ਤੇ ਫੁੱਟ ਪਿਆ ਹੈ। ਅਸ਼ਵਿਨ ਨੇ ਉਨ੍ਹਾਂ ਦੀ ਜ਼ਬਰਦਸਤ ਕਲਾਸ ਲਗਾਈ ਹੈ।
ਅਸ਼ਵਿਨ ਦਾ ਮੰਨਣਾ ਹੈ ਕਿ ਹੈਦਰਾਬਾਦ ਖਿਲਾਫ ਮੈਚ ਵਿੱਚ ਗਾਇਕਵਾੜ ਕੋਲ ਮੌਕਾ ਸੀ ਕਿ ਉਹ ਆਪਣੀ ਗੁਆਚੀ ਹੋਈ ਫਾਰਮ ਵਾਪਸ ਹਾਸਲ ਕਰ ਸਕਦੇ ਸਨ ਕਿਉਂਕਿ ਆਯੂਸ਼ ਮਹਾਤਰੇ ਨੇ ਮੰਚ ਤਿਆਰ ਕਰ ਦਿੱਤਾ ਸੀ। ਇਸ ਮੈਚ ਵਿੱਚ ਚੇਨਈ ਨੂੰ ਹੈਦਰਾਬਾਦ ਖਿਲਾਫ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦਿਆਂ ਕਿਹਾ ਕਿ ਗਾਇਕਵਾੜ ਕੋਲ ਦੌੜਾਂ ਬਣਾਉਣ ਦਾ ਵਧੀਆ ਮੌਕਾ ਸੀ ਜਿਸ ਨੂੰ ਉਨ੍ਹਾਂ ਨੇ ਬਰਬਾਦ ਕਰ ਦਿੱਤਾ। ਅਸ਼ਵਿਨ ਨੇ ਕਿਹਾ, "ਇਹ ਉਨ੍ਹਾਂ ਕੋਲ ਸਕੋਰ ਕਰਨ ਲਈ ਸਭ ਤੋਂ ਵਧੀਆ ਮੌਕਾ ਸੀ। ਉਨ੍ਹਾਂ ਨੂੰ ਰਿਸਕ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਆਯੂਸ਼ ਮਹਾਤਰੇ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਪਾਵਰਪਲੇਅ 'ਚ ਅੱਗੇ ਜਾ ਰਹੇ ਸਨ। ਗਾਇਕਵਾੜ ਲਈ ਇਹ ਸਹੀ ਸੀ ਕਿ ਉਹ ਆਪਣਾ ਸਮਾਂ ਲੈਂਦੇ ਅਤੇ ਕੁਝ ਦੌੜਾਂ ਬਣਾ ਕੇ ਫਾਰਮ ਵਿੱਚ ਵਾਪਸੀ ਕਰਦੇ।"
ਅਸ਼ਵਿਨ ਨੇ ਅੱਗੇ ਕਿਹਾ, "ਆਯੂਸ਼ ਦੀ ਵਿਕਟ ਤੋਂ ਬਾਅਦ ਰਿਤੂਰਾਜ ਨੂੰ ਇਕ ਸ਼ਾਨਦਾਰ ਗੇਂਦ ਮਿਲੀ। ਉਨ੍ਹਾਂ ਨੂੰ ਪੁਲ ਸ਼ਾਟ 'ਤੇ ਬੀਟ ਕਰਨਾ ਆਸਾਨ ਨਹੀਂ ਹੈ। ਪਰ ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਦਬਾਅ ਵਿੱਚ ਹਨ ਅਤੇ ਉਨ੍ਹਾਂ ਦਾ ਦਿਮਾਗ ਕੁਝ ਉਲਝਿਆ ਹੋਇਆ ਹੈ।"
ਦੌੜਾਂ ਬਣਾਉਣੀਆਂ ਹੋਈਆਂ ਮੁਸ਼ਕਲ
ਰਿਤੂਰਾਜ ਦਾ ਇਸ ਸਮੇਂ ਦੌੜਾਂ ਬਣਾਉਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਆਈਪੀਐਲ-2026 ਦੇ ਸ਼ੁਰੂਆਤੀ ਛੇ ਮੈਚਾਂ 'ਚ ਸਿਰਫ 82 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 13.67 ਦੀ ਰਹੀ ਹੈ, ਜਦਕਿ ਉਨ੍ਹਾਂ ਦਾ ਸਟ੍ਰਾਈਕ ਰੇਟ 112.33 ਦਾ ਰਿਹਾ ਹੈ। ਚੇਨਈ ਦੀ ਸਥਿਤੀ ਦੇਖੀ ਜਾਵੇ ਤਾਂ ਉਸ ਨੂੰ ਛੇ ਮੈਚਾਂ ਵਿੱਚੋਂ ਸਿਰਫ਼ ਦੋ ਵਿੱਚ ਜਿੱਤ ਮਿਲੀ ਹੈ।