IPL 2026 Orange Cap Update: ਕੇਐਲ ਰਾਹੁਲ ਨੇ ਅਭਿਸ਼ੇਕ ਤੋਂ ਖੋਹੀ ਆਰੇਂਜ ਕੈਪ, ਸੰਜੂ ਸੈਮਸਨ ਦੀ ਟਾਪ-5 'ਚ ਧਮਾਕੇਦਾਰ ਐਂਟਰੀ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਤੋਂ ਪਹਿਲਾਂ ਸੰਜੂ ਸੈਮਸਨ ਆਰੇਂਜ ਕੈਪ ਦੀ ਸੂਚੀ 'ਚ ਥੋੜ੍ਹਾ ਪਿੱਛੇ ਸਨ, ਪਰ 52 ਗੇਂਦਾਂ 'ਚ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਖੇਡੀ ਗਈ ਉਨ੍ਹਾਂ ਦੀ ਪਾਰੀ ਨੇ ਉਨ੍ਹਾਂ ਨੂੰ 400 ਦੌੜਾਂ ਦਾ ਅੰਕੜਾ ਪਾਰ ਕਰਵਾ ਦਿੱਤਾ ਹੈ।
Publish Date: Wed, 06 May 2026 04:46 PM (IST)
Updated Date: Wed, 06 May 2026 04:54 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਦਿੱਲੀ ਕੈਪੀਟਲਸ (DC) ਵਿਰੁੱਧ ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਸੰਜੂ ਸੈਮਸਨ ਦੀ ਨਾਬਾਦ 87 ਦੌੜਾਂ ਦੀ ਮੈਚ ਜੇਤੂ ਪਾਰੀ ਨੇ ਨਾ ਸਿਰਫ਼ ਚੇਨਈ ਸੁਪਰ ਕਿੰਗਜ਼ (CSK) ਨੂੰ ਪਲੇਅ-ਆਫ ਦੀ ਦੌੜ 'ਚ ਬਣਾਈ ਰੱਖਿਆ ਹੈ, ਸਗੋਂ ਆਰੇਂਜ ਕੈਪ ਦੀ ਦੌੜ ਨੂੰ ਵੀ ਹੋਰ ਰੋਮਾਂਚਕ ਕਰ ਦਿੱਤਾ ਹੈ। ਇਸ ਪਾਰੀ ਦੇ ਦਮ 'ਤੇ ਸੈਮਸਨ ਹੁਣ ਆਈਪੀਐਲ 2026 ਦੇ ਟਾਪ-5 ਸਕੋਰਰਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ। ਉੱਥੇ ਹੀ, ਅਭਿਸ਼ੇਕ ਸ਼ਰਮਾ ਦੇ ਸਿਰ ਤੋਂ ਕੇਐਲ ਰਾਹੁਲ ਨੇ ਆਰੇਂਜ ਕੈਪ ਖੋਹ ਲਈ ਹੈ। ਹੁਣ ਆਰੇਂਜ ਕੈਪ 'ਤੇ ਕੇਐਲ ਰਾਹੁਲ ਦਾ ਕਬਜ਼ਾ ਹੈ।
IPL 2026 Orange Cap 'ਤੇ ਕਿਸ ਦਾ ਕਬਜ਼ਾ?
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਤੋਂ ਪਹਿਲਾਂ ਸੰਜੂ ਸੈਮਸਨ ਆਰੇਂਜ ਕੈਪ ਦੀ ਸੂਚੀ 'ਚ ਥੋੜ੍ਹਾ ਪਿੱਛੇ ਸਨ, ਪਰ 52 ਗੇਂਦਾਂ 'ਚ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਖੇਡੀ ਗਈ ਉਨ੍ਹਾਂ ਦੀ ਪਾਰੀ ਨੇ ਉਨ੍ਹਾਂ ਨੂੰ 400 ਦੌੜਾਂ ਦਾ ਅੰਕੜਾ ਪਾਰ ਕਰਵਾ ਦਿੱਤਾ ਹੈ। ਸੈਮਸਨ ਹੁਣ 10 ਮੈਚਾਂ 'ਚ 402 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਸੀਜ਼ਨ ਵਿੱਚ ਉਹ ਹੁਣ ਤਕ ਦੋ ਸੈਂਕੜੇ ਵੀ ਜੜ ਚੁੱਕੇ ਹਨ।
ਉੱਥੇ ਹੀ, ਦਿੱਲੀ ਕੈਪੀਟਲਸ ਦੇ ਵਿਕਟਕੀਪਰ ਕੇਐਲ ਰਾਹੁਲ ਅਜੇ ਵੀ 445 ਦੌੜਾਂ ਦੇ ਨਾਲ ਸਿਖਰ 'ਤੇ ਕਾਬਜ਼ ਹਨ। ਉਨ੍ਹਾਂ ਦੇ ਬਿਲਕੁਲ ਪਿੱਛੇ ਸਨਰਾਈਜ਼ਰਜ਼ ਹੈਦਰਾਬਾਦ ਦੇ ਅਭਿਸ਼ੇਕ ਸ਼ਰਮਾ ਅਤੇ ਹੇਨਰਿਕ ਕਲਾਸੇਨ ਦੀ ਜੋੜੀ ਬਣੀ ਹੋਈ ਹੈ।
CSK ਦੀ ਪਲੇਅ-ਆਫ ਦੀਆਂ ਉਮੀਦਾਂ ਵਧੀਆਂ
ਸੈਮਸਨ ਅਤੇ ਕਾਰਤਿਕ ਸ਼ਰਮਾ (41*) ਵਿਚਕਾਰ ਹੋਈ 114 ਦੌੜਾਂ ਦੀ ਨਾਬਾਦ ਸਾਂਝੇਦਾਰੀ ਦੀ ਬਦੌਲਤ ਚੇਨਈ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਪੰਜਵੀਂ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ CSK ਹੁਣ ਅੰਕ ਸੂਚੀ ਵਿਚ 10 ਅੰਕਾਂ ਦੇ ਨਾਲ ਛੇਵੇਂ ਸਥਾਨ 'ਤੇ ਹੈ। ਨੈੱਟ ਰਨ-ਰੇਟ 'ਚ ਵੀ ਇਸ ਵੱਡੀ ਜਿੱਤ ਨਾਲ ਕਾਫੀ ਸੁਧਾਰ ਹੋਇਆ ਹੈ, ਜੋ ਟੂਰਨਾਮੈਂਟ ਦੇ ਆਖਰੀ ਪੜਾਅ ਵਿੱਚ ਨਿਰਣਾਇਕ ਸਾਬਤ ਹੋ ਸਕਦਾ ਹੈ।