IND vs SA 2nd ODI: ਕੋਚ ਗੰਭੀਰ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਵਧੇ ਕਿੰਗ ਕੋਹਲੀ ਤਾਂ ਰੋਹਿਤ ਨੇ ਕੀਤਾ ਕੁਝ ਅਜਿਹਾ, ਬਣਿਆ ਚਰਚਾ ਦਾ ਵਿਸ਼ਾ
ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਨੈੱਟ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੇ ਬੱਲੇ ਮੋਢਿਆਂ 'ਤੇ ਲਟਕਾਏ ਅਤੇ ਗੰਭੀਰ ਕੋਲੋਂ ਬਿਨਾਂ ਗੱਲਬਾਤ ਕੀਤੇ ਨਿਕਲ ਗਏ, ਜਦੋਂ ਕਿ ਰੋਹਿਤ ਸ਼ਰਮਾ ਨੇ ਥੋੜ੍ਹੀ ਦੇਰ ਰੁਕ ਕੇ ਗੰਭੀਰ ਨਾਲ ਗੱਲਬਾਤ ਕੀਤੀ
Publish Date: Wed, 03 Dec 2025 11:28 AM (IST)
Updated Date: Wed, 03 Dec 2025 11:38 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : Virat Kohli Walked Past Gautam Gambhir : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਅੱਜ ਦੂਜਾ ਮੈਚ ਹੈ। ਰਾਏਪੁਰ ਵਿੱਚ ਖੇਡੇ ਜਾਣ ਵਾਲੇ ਦੂਜੇ ਵਨਡੇ ਮੈਚ ਤੋਂ ਪਹਿਲਾਂ ਮੰਗਲਵਾਰ ਯਾਨੀ 2 ਦਸੰਬਰ ਨੂੰ ਹੋਏ ਨੈੱਟ ਸੈਸ਼ਨ ਦੀ ਕਾਫੀ ਚਰਚਾ ਹੋ ਰਹੀ ਹੈ।
ਨੈੱਟ ਸੈਸ਼ਨ ਵਿੱਚ ਭਾਰਤੀ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਥ੍ਰੋ-ਡਾਊਨ ਸਪੈਸ਼ਲਿਸਟ ਖਿਲਾਫ ਅਭਿਆਸ ਕੀਤਾ। ਇਸ ਦੌਰਾਨ ਕੋਚ ਗੌਤਮ ਗੰਭੀਰ ਨੇੜਿਓਂ ਸਭ ਕੁਝ ਦੇਖ ਰਹੇ ਸਨ। ਕੋਹਲੀ ਆਪਣਾ ਸੈਸ਼ਨ ਪੂਰਾ ਕਰਨ ਤੋਂ ਬਾਅਦ ਆਪਣੇ ਦੋਵੇਂ ਬੱਲੇ ਮੋਢਿਆਂ 'ਤੇ ਰੱਖ ਕੇ ਗੰਭੀਰ ਨਾਲ ਬਿਨਾਂ ਕੁਝ ਬੋਲੇ ਅੱਗੇ ਵਧ ਗਏ ਫਿਰ ਰੋਹਿਤ ਸ਼ਰਮਾ ਨੇ ਜੋ ਕੀਤਾ, ਉਸ ਦੀ ਕਾਫੀ ਚਰਚਾ ਹੋ ਰਹੀ ਹੈ।
ਕੋਹਲੀ ਨੇ ਗੰਭੀਰ ਨੂੰ ਕੀਤਾ ਇਗਨੋਰ
ਦਰਅਸਲ, ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਨੈੱਟ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੇ ਬੱਲੇ ਮੋਢਿਆਂ 'ਤੇ ਲਟਕਾਏ ਅਤੇ ਗੰਭੀਰ ਕੋਲੋਂ ਬਿਨਾਂ ਗੱਲਬਾਤ ਕੀਤੇ ਨਿਕਲ ਗਏ, ਜਦੋਂ ਕਿ ਰੋਹਿਤ ਸ਼ਰਮਾ ਨੇ ਥੋੜ੍ਹੀ ਦੇਰ ਰੁਕ ਕੇ ਗੰਭੀਰ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਵਨਡੇ ਸੀਰੀਜ਼ ਦੀ ਸ਼ੁਰੂਆਤ ਤੋਂ ਹੀ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਫਿਲਹਾਲ ਚੰਗੀ ਗੱਲਬਾਤ ਵਿੱਚ ਨਹੀਂ ਹਨ। ਹਾਲਾਂਕਿ ਕੋਹਲੀ ਨੇ ਆਗਾਮੀ ਵਿਜੇ ਹਜ਼ਾਰੇ ਟਰਾਫੀ ਵਿੱਚ ਖੇਡਣ ਦੀ ਪੁਸ਼ਟੀ ਕੀਤੀ ਸੀ।
ਸੀਰੀਜ਼ 'ਚ 1-0 ਨਾਲ ਅੱਗੇ ਭਾਰਤ
ਰਾਂਚੀ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕੀਤੀ। ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦਿਆਂ 135 ਦੌੜਾ ਬਣਾਈਆ। ਇਹ ਕੋਹਲੀ ਦਾ 52ਵਾਂ ਸੈਂਕੜਾ ਰਿਹਾ। ਰੋਹਿਤ ਸ਼ਰਮਾ ਨੇ 57 ਦੌੜਾ ਦੀ ਪਾਰੀ ਖੇਡੀ ਅਤੇ ਉਨ੍ਹਾਂ ਤੋਂ ਇਲਾਵਾ ਕੇਐਲ ਰਾਹੁਲ ਨੇ 60 ਦੌੜਾ ਬਣਾਈਆ। ਇਨ੍ਹਾਂ ਪਾਰੀਆਂ ਨੇ ਭਾਰਤ ਨੂੰ 17 ਰਨ ਨਾਲ ਜਿੱਤ ਦਿਵਾਈ।
ਦੂਜੇ ਵਨਡੇ ਲਈ ਸੰਭਾਵਿਤ ਪਲੇਇੰਗ 11
ਭਾਰਤ ਦੀ ਸੰਭਾਵਿਤ ਪਲੇਇੰਗ 11: ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਨਿਤੀਸ਼ ਕੁਮਾਰ ਰੈੱਡੀ, ਕੇਐਲ ਰਾਹੁਲ (ਕਪਤਾਨ, ਵਿਕਟਕੀਪਰ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ।
ਦੱਖਣੀ ਅਫ਼ਰੀਕਾ ਦੀ ਸੰਭਾਵਿਤ ਪਲੇਇੰਗ-11: ਏਡਨ ਮਾਰਕਰਮ, ਕਵਿੰਟਨ ਡੀਕੌਕ/ਰਾਇਨ ਰਿਕੇਲਟਨ (ਵਿਕਟਕੀਪਰ), ਟੈਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਟੋਨੀ ਡੀ ਜ਼ੋਰਜੀ, ਡੇਵਾਲਡ ਬ੍ਰੇਵਿਸ, ਮਾਰਕੋ ਜਾਨਸਨ, ਕਾਰਬਿਨ ਬੋਸ਼, ਕੇਸ਼ਵ ਮਹਾਰਾਜ, ਨਾਂਦ੍ਰੇ, ਓਟਨੀਲ ਬਾਰਟਮੈਨ।