IND U19 vs SA U19 : ਦੱਖਣੀ ਅਫਰੀਕਾ 'ਚ ਸ਼ੇਰ ਵਾਂਗ ਗਰਜਿਆ ਵੈਭਵ ਸੂਰਿਆਵੰਸ਼ੀ, ਸਿਰਫ਼ 63 ਗੇਂਦਾਂ 'ਚ ਸੈਂਕੜਾ ਜੜ ਕੇ ਰਚਿਆ ਇਤਿਹਾਸ
ਵੈਭਵ ਨੇ 23ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸਿੰਗਲ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 8 ਛੱਕੇ ਲਗਾਏ। ਸੈਂਕੜਾ ਪੂਰਾ ਕਰਨ ਤੋਂ ਬਾਅਦ ਵੈਭਵ ਹੋਰ ਵੀ ਖ਼ਤਰਨਾਕ ਹੋ ਗਏ ਅਤੇ ਦੱਖਣੀ ਅਫਰੀਕੀ ਗੇਂਦਬਾਜ਼ ਵਿਕਟ ਲੈਣ ਲਈ ਤਰਸਦੇ ਨਜ਼ਰ ਆਏ।
Publish Date: Wed, 07 Jan 2026 03:18 PM (IST)
Updated Date: Wed, 07 Jan 2026 03:24 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦਾ ਬੱਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੱਖਣੀ ਅਫਰੀਕਾ ਅੰਡਰ-19 ਟੀਮ ਦੇ ਖ਼ਿਲਾਫ਼ ਤੀਜੇ ਅਤੇ ਆਖ਼ਰੀ ਯੂਥ ਵਨਡੇ ਵਿੱਚ ਭਾਰਤੀ ਕਪਤਾਨ ਵੈਭਵ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 63 ਗੇਂਦਾਂ ਵਿੱਚ ਸੈਂਕੜਾ ਜੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਵੈਭਵ ਨੇ ਇਸ ਪਾਰੀ ਦੌਰਾਨ 158 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
ਵੈਭਵ ਨੇ 23ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸਿੰਗਲ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 8 ਛੱਕੇ ਲਗਾਏ। ਸੈਂਕੜਾ ਪੂਰਾ ਕਰਨ ਤੋਂ ਬਾਅਦ ਵੈਭਵ ਹੋਰ ਵੀ ਖ਼ਤਰਨਾਕ ਹੋ ਗਏ ਅਤੇ ਦੱਖਣੀ ਅਫਰੀਕੀ ਗੇਂਦਬਾਜ਼ ਵਿਕਟ ਲੈਣ ਲਈ ਤਰਸਦੇ ਨਜ਼ਰ ਆਏ।
6 ਦੇਸ਼ਾ 'ਚ ਸੈਂਕੜੇ ਲਗਾਉਣ ਦਾ ਵਿਸ਼ਵ ਰਿਕਾਰਡ
ਸਿਰਫ਼ 15 ਸਾਲ ਦੀ ਉਮਰ ਵਿੱਚ ਵੈਭਵ ਸੂਰਿਆਵੰਸ਼ੀ ਨੇ ਇੱਕ ਅਜਿਹਾ ਰਿਕਾਰਡ ਬਣਾਇਆ ਹੈ ਜੋ ਵੱਡੇ-ਵੱਡੇ ਦਿੱਗਜਾਂ ਦੇ ਨਾਮ ਵੀ ਨਹੀਂ ਹੈ। ਉਹ ਹੁਣ ਤੱਕ ਦੁਨੀਆ ਦੇ 6 ਦੇਸ਼ਾਂ ਵਿੱਚ ਸੈਂਕੜਾ ਲਗਾ ਚੁੱਕੇ ਹਨ। ਇਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਯੂ.ਏ.ਈ. (UAE), ਕਤਰ, ਇੰਗਲੈਂਡ, ਆਸਟ੍ਰੇਲੀਆ ਅਤੇ ਹੁਣ ਦੱਖਣੀ ਅਫਰੀਕਾ ਸ਼ਾਮਲ ਹਨ। ਉਹ ਜਿਸ ਵੀ ਦੇਸ਼ ਦੀ ਧਰਤੀ 'ਤੇ ਖੇਡੇ ਹਨ, ਉੱਥੇ ਉਨ੍ਹਾਂ ਨੇ ਸੈਂਕੜਾ ਜ਼ਰੂਰ ਜੜਿਆ ਹੈ।
127 ਦੌੜਾਂ ਦੀ ਧਮਾਕੇਦਾਰ ਪਾਰੀ
ਵੈਭਵ ਨੇ ਕੁੱਲ 74 ਗੇਂਦਾਂ 'ਤੇ 127 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਸਟ੍ਰਾਈਕ ਰੇਟ 171.62 ਰਿਹਾ। ਉਨ੍ਹਾਂ ਦੀ ਇਸ ਪਾਰੀ ਵਿੱਚ 10 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਵੈਭਵ ਅਤੇ ਐਰੋਨ ਵਿਚਕਾਰ ਪਹਿਲੀ ਵਿਕਟ ਲਈ 227 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਹੋਈ। ਆਖ਼ਰਕਾਰ ਐਨਟਾਂਡੋ ਸੋਨੀ ਨੇ ਉਨ੍ਹਾਂ ਨੂੰ ਆਊਟ ਕਰਕੇ ਇਸ ਤੂਫ਼ਾਨ 'ਤੇ ਲਗਾਮ ਲਗਾਈ।