'ਉਸ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਹੈ', ਯੁਜਵੇਂਦਰ ਚਾਹਲ ਦੀ ਇਕ ਹਰਕਤ 'ਤੇ ਭੜਕਿਆ ਸਾਬਕਾ ਕ੍ਰਿਕਟਰ; ਜੁਰਮਾਨੇ ਨੂੰ ਦੱਸਿਆ ਮਾਮੂਲੀ
ਭਾਰਤ ਦੇ ਸਾਬਕਾ ਲੈੱਗ ਸਪਿਨਰ ਤੇ ਦਿੱਗਜ ਕੁਮੈਂਟੇਟਰ ਨੇ ਲਿਖਿਆ, 'ਵੇਪਿੰਗ ਭਾਰਤ 'ਚ ਬੈਨ ਹੈ। ਚਾਹਲ ਨੂੰ ਇਸ ਦੇ ਲਈ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਕਾਨੂੰਨ ਹੋਣ ਅਤੇ ਉਨ੍ਹਾਂ ਨੂੰ ਲਾਗੂ ਨਾ ਕਰਨ ਦਾ ਕੀ ਫਾਇਦਾ? 25 ਫੀਸਦੀ ਮੈਚ ਫੀਸ ਬਹੁਤ ਘੱਟ ਹੈ। ਜੇਕਰ ਕੋਈ ਆਮ ਇਨਸਾਨ ਇਹ ਕਰਦਾ ਤਾਂ ਕੀ ਹੁੰਦਾ? ਉਦੋਂ ਕੀ ਐਕਸ਼ਨ ਲਿਆ ਜਾਂਦਾ?'
Publish Date: Sat, 09 May 2026 02:47 PM (IST)
Updated Date: Sat, 09 May 2026 02:51 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਪੰਜਾਬ ਕਿੰਗਜ਼ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਇਸ ਸਮੇਂ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ। ਇਸ ਦਾ ਕਾਰਨ ਆਈਪੀਐੱਲ-2026 'ਚ ਉਨ੍ਹਾਂ ਦਾ ਪ੍ਰਦਰਸ਼ਨ ਨਹੀਂ, ਸਗੋਂ ਉਨ੍ਹਾਂ ਦੀ ਇਕ ਹਰਕਤ ਹੈ ਜਿਸ ਕਾਰਨ ਉਹ ਸਭ ਦੇ ਨਿਸ਼ਾਨੇ 'ਤੇ ਆ ਗਏ ਹਨ। ਚਾਹਲ ਨੂੰ ਪਲੇਨ 'ਚ 'ਵੇਪਿੰਗ' (e-cigarette) ਕਰਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਬਾਅਦ ਚਾਹਲ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਹੁਣ ਭਾਰਤ ਦੇ ਸਾਬਕਾ ਲੈੱਗ ਸਪਿਨਰ ਲਕਸ਼ਮਣ ਸ਼ਿਵਰਾਮਾਕ੍ਰਿਸ਼ਨਨ ਨੇ ਚਾਹਲ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਇਸ ਲੈੱਗ ਸਪਿਨਰ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
ਚਾਹਲ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਹੈ
ਸ਼ਿਵਰਾਮਾਕ੍ਰਿਸ਼ਨਨ ਨੇ ਕਿਹਾ ਹੈ ਕਿ ਜਦੋਂ ਵੇਪਿੰਗ ਬੈਨ ਹੈ ਤਾਂ ਫਿਰ ਚਾਹਲ ਨੂੰ ਇਸ ਦੀ ਵਰਤੋਂ ਕਰਨ ਦੀ ਸਜ਼ਾ ਮਿਲਣੀ ਚਾਹੀਦੀ ਹੈ। ਚਾਹਲ 'ਤੇ ਇਸ ਨੂੰ ਲੈ ਕੇ 25 ਫੀਸਦੀ ਮੈਚ ਫੀਸ ਦਾ ਜੁਰਮਾਨਾ ਵੀ ਲੱਗਿਆ ਸੀ। ਸ਼ਿਵਰਾਮਾਕ੍ਰਿਸ਼ਨਨ ਨੇ ਕਿਹਾ ਹੈ ਕਿ ਇਹ ਜੁਰਮਾਨਾ ਬਹੁਤ ਘੱਟ ਹੈ। ਆਪਣੇ ਐਕਸ (X) 'ਤੇ ਭਾਰਤ ਦੇ ਸਾਬਕਾ ਲੈੱਗ ਸਪਿਨਰ ਤੇ ਦਿੱਗਜ ਕੁਮੈਂਟੇਟਰ ਨੇ ਲਿਖਿਆ, "ਵੇਪਿੰਗ ਭਾਰਤ 'ਚ ਬੈਨ ਹੈ। ਚਾਹਲ ਨੂੰ ਇਸ ਦੇ ਲਈ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਕਾਨੂੰਨ ਹੋਣ ਅਤੇ ਉਨ੍ਹਾਂ ਨੂੰ ਲਾਗੂ ਨਾ ਕਰਨ ਦਾ ਕੀ ਫਾਇਦਾ? 25 ਫੀਸਦੀ ਮੈਚ ਫੀਸ ਬਹੁਤ ਘੱਟ ਹੈ। ਜੇਕਰ ਕੋਈ ਆਮ ਇਨਸਾਨ ਇਹ ਕਰਦਾ ਤਾਂ ਕੀ ਹੁੰਦਾ? ਉਦੋਂ ਕੀ ਐਕਸ਼ਨ ਲਿਆ ਜਾਂਦਾ?"
ਵੀਡੀਓ ਤੋਂ ਹੋਇਆ ਸੀ ਖੁਲਾਸਾ
ਪੰਜਾਬ ਦੇ ਹੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਫਲਾਈਟ 'ਚ ਇਕ ਵੀਡੀਓ ਬਣਾ ਰਹੇ ਸਨ, ਉਦੋਂ ਹੀ ਇਸ ਵੀਡੀਓ 'ਚ ਚਾਹਲ ਨੂੰ ਚੋਰੀ-ਛਿਪੇ ਵੇਪਿੰਗ ਕਰਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਬੁਰਾ-ਭਲਾ ਕਿਹਾ ਜਾ ਰਿਹਾ ਸੀ। ਚਾਹਲ ਆਈ.ਪੀ.ਐੱਲ.-2026 ਵਿੱਚ ਵੇਪਿੰਗ ਕਰਨ ਵਾਲੇ ਪਹਿਲੇ ਕ੍ਰਿਕਟਰ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਵੀ ਡਰੈਸਿੰਗ ਰੂਮ ਵਿੱਚ ਵੇਪਿੰਗ ਕਰਦੇ ਦੇਖਿਆ ਗਿਆ ਸੀ। ਇਨ੍ਹਾਂ ਮਾਮਲਿਆਂ ਤੋਂ ਬਾਅਦ ਬੀਸੀਸੀਆਈ ਸਖ਼ਤ ਹੋ ਗਈ ਹੈ ਅਤੇ ਉਸ ਨੇ ਸਾਰੀਆਂ 10 ਫ੍ਰੈਂਚਾਇਜ਼ੀਜ਼ ਨੂੰ ਐਡਵਾਈਜ਼ਰੀ ਜਾਰੀ ਕਰਕੇ ਇਸ ਸਬੰਧ ਵਿੱਚ ਸਖ਼ਤ ਕਦਮ ਚੁੱਕਣ ਦੀ ਗੱਲ ਕਹੀ ਹੈ।