ਟਾਈਮਜ਼ ਆਫ ਇੰਡੀਆ ਦੇ ਕ੍ਰਿਕਟ ਲੇਖਕ ਗੌਰਵ ਗੁਪਤਾ ਤੇ ਨਿਤਿਨ ਨਾਇਕ ਨੇ Ajit Agarkar ਨੂੰ ਕੁਝ ਸਵਾਲ ਪੁੱਛੇ। ਉਨ੍ਹਾਂ ਨੇ ਅਜੀਤ ਨੂੰ ਪੁੱਛਿਆ ਕਿ ਨਵੇਂ ਚੋਣਕਾਰ ਨੂੰ ਮਿਲਣ 'ਚ ਦੇਰੀ ਕਿਉਂ ਹੋਈ ਅਤੇ ਕਿਉਂ ਸਟਾਰ ਖਿਡਾਰੀ ਇਸ ਨੌਕਰੀ ਲਈ ਇੱਛੁਕ ਨਹੀਂ ਹੁੰਦੇ। ਇਸ 'ਤੇ ਉਨ੍ਹਾਂ ਦੱਸਿਆ ਕਿ ਇਸ ਅਹੁਦੇ ਲਈ ਘੱਟ ਪੈਸੇ ਦਿੱਤੇ ਜਾਂਦੇ ਹਨ।
ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਨੂੰ ਅਜੀਤ ਅਗਰਕਰ ਦੇ ਰੂਪ 'ਚ ਨਵਾਂ ਸਿਲੈਕਟਰ ਮਿਲ ਗਿਆ ਹੈ। ਫਰਵਰੀ 2023 ਤੋਂ ਚੇਤਨ ਸ਼ਰਮਾ ਦੀ ਜਗ੍ਹਾ ਖਾਲੀ ਸੀ ਤੇ ਬੀਸੀਸੀਆਈ ਲਗਾਤਾਰ ਇਸ ਅਹੁਦੇ ਲਈ ਚੋਣਕਾਰ ਦੀ ਭਾਲ ਕਰ ਰਿਹਾ ਸੀ ਪਰ 4 ਜੁਲਾਈ ਨੂੰ ਇਹ ਜ਼ਿੰਮੇਵਾਰੀ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਸੌਂਪ ਦਿੱਤੀ ਗਈ।
ਅਜੀਤ ਅਗਰਕਰ, ਜੋ ਵਨਡੇ ਮਾਹਿਰ ਸਨ, ਇਸ ਤੋਂ ਪਹਿਲਾਂ ਆਈਪੀਐਲ ਟੀਮ ਦਿੱਲੀ ਟੀਮ ਨਾਲ ਜੁੜੇ ਹੋਏ ਸਨ। ਉੱਥੇ ਉਹ ਸਹਾਇਕ ਕੋਚ ਦੀ ਭੂਮਿਕਾ 'ਚ ਸਨ, ਪਰ ਹੁਣ ਉਹ ਟੀਮ ਇੰਡੀਆ ਦੇ ਮੁੱਖ ਚੋਣਕਾਰ ਹਨ। ਅਜਿਹੀ ਸਥਿਤੀ ਵਿੱਚ ਵੱਖ-ਵੱਖ ਅਹੁਦੇ ਦੀ ਨੌਕਰੀ 'ਚ ਉਨ੍ਹਾਂ ਦੀ ਭੂਮਿਕਾ ਵੀ ਵੱਖਰੀ ਹੋਵੇਗੀ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਤੇ ਚੁਣੌਤੀਆਂ ਵੀ ਵੱਖਰੀਆਂ ਹੋਣਗੀਆਂ। ਆਓ ਜਾਣਦੇ ਹਾਂ ਅਗਰਕਰ ਦੇ ਸਾਹਮਣੇ ਕਿਹੜੀਆਂ ਪੰਜ ਚੁਣੌਤੀਆਂ ਹਨ।
ਟੀਮ ਇੰਡੀਆ ਦੇ ਨਵੇਂ ਸਿਲੈਕਟਰ ਅਜੀਤ ਅਗਰਕਰ ਸਾਹਮਣੇ ਹਨ ਇਹ 5 ਚੁਣੌਤੀਆਂ
ਦਰਅਸਲ ਟਾਈਮਜ਼ ਆਫ ਇੰਡੀਆ ਦੇ ਕ੍ਰਿਕਟ ਲੇਖਕ ਗੌਰਵ ਗੁਪਤਾ ਤੇ ਨਿਤਿਨ ਨਾਇਕ ਨੇ ਅਜੀਤ ਅਗਰਕਰ ਨੂੰ ਕੁਝ ਸਵਾਲ ਪੁੱਛੇ। ਉਨ੍ਹਾਂ ਨੇ ਅਜੀਤ ਨੂੰ ਪੁੱਛਿਆ ਕਿ ਨਵੇਂ ਚੋਣਕਾਰ ਨੂੰ ਮਿਲਣ 'ਚ ਦੇਰੀ ਕਿਉਂ ਹੋਈ ਅਤੇ ਕਿਉਂ ਸਟਾਰ ਖਿਡਾਰੀ ਇਸ ਨੌਕਰੀ ਲਈ ਇੱਛੁਕ ਨਹੀਂ ਹੁੰਦੇ। ਇਸ 'ਤੇ ਉਨ੍ਹਾਂ ਦੱਸਿਆ ਕਿ ਇਸ ਅਹੁਦੇ ਲਈ ਘੱਟ ਪੈਸੇ ਦਿੱਤੇ ਜਾਂਦੇ ਹਨ। ਹਾਲਾਂਕਿ IPL 'ਚ ਕੋਚ ਦੇ ਤੌਰ 'ਤੇ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਕੁਝ ਚੁਣੌਤੀਆਂ ਬਾਰੇ ਗੱਲ ਕੀਤੀ ਗਈ ਜਿਸ ਦਾ ਸਾਹਮਣਾ ਅਜੀਤ ਅਗਰਕਰ ਨੂੰ ਇਸ ਨਵੀਂ ਜ਼ਿੰਮੇਵਾਰੀ 'ਚ ਝੱਲਣਾ ਪਵੇਗਾ।