- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਬਜਟ 2026 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਪਰ 1 ਫਰਵਰੀ ਦੀ ਤਰੀਕ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ, 1 ਫਰਵਰੀ ਨੂੰ ਐਤਵਾਰ ਹੈ, ਅਜਿਹੇ ਵਿੱਚ ਕੀ ਬਜਟ ਇਸ ਦਿਨ ਪੇਸ਼ ਹੋਵੇਗਾ, ਇਹ ਫਿਲਹਾਲ ਤੈਅ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਅੱਜ ਬਜਟ ਦੀ ਤਰੀਕ 'ਤੇ ਫੈਸਲਾ ਲੈ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਰਕਾਰ ਅੱਜ 7 ਜਨਵਰੀ ਨੂੰ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕਰਨ ਦੀ ਤਰੀਕ 'ਤੇ ਫੈਸਲਾ ਕਰ ਸਕਦੀ ਹੈ। ਦਰਅਸਲ, ਅੱਜ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCPA) ਦੀ ਮੀਟਿੰਗ ਹੈ ਅਤੇ ਇਸੇ ਬੈਠਕ ਵਿੱਚ ਬਜਟ ਦੀ ਤਰੀਕ 'ਤੇ ਮੋਹਰ ਲੱਗੇਗੀ।

ਆਮ ਤੌਰ 'ਤੇ, ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਸੰਸਦ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਸਤਾਵਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਲੋੜੀਂਦਾ ਸਮਾਂ ਮਿਲ ਜਾਂਦਾ ਹੈ।
ਦੂਜੇ ਪਾਸੇ, ਮੋਦੀ ਸਰਕਾਰ ਦੇ ਪਹਿਲੇ ਵਿੱਤ ਮੰਤਰੀ ਰਹੇ ਸਵਰਗੀ ਅਰੁਣ ਜੇਤਲੀ ਨੇ 2015 ਅਤੇ 2016 ਦੇ ਬਜਟ 28 ਫਰਵਰੀ ਨੂੰ ਪੇਸ਼ ਕੀਤੇ ਸਨ, ਅਤੇ ਇਹ ਦੋਵੇਂ ਬਜਟ ਸ਼ਨਿੱਚਰਵਾਰ ਦੇ ਦਿਨ ਆਏ ਸਨ। ਦੱਸ ਦੇਈਏ ਕਿ ਬਜਟ 2026 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਲਗਾਤਾਰ ਅੱਠਵਾਂ ਬਜਟ ਹੋਵੇਗਾ ਅਤੇ ਆਜ਼ਾਦੀ ਤੋਂ ਬਾਅਦ ਇਹ ਦੇਸ਼ ਦਾ 80ਵਾਂ ਬਜਟ ਹੋਵੇਗਾ।