RTGS ਜ਼ਰੀਏ ਇਕ ਵਾਰ ਵਿਚ ਘੱਟੋ-ਘੱਟ 2 ਲੱਖ ਰੁਪਏ ਭੇਜੇ ਜਾਂਦੇ ਹਨ ਜਦਕਿ ਇਸ ਦੀ ਵੱਧ ਤੋਂ ਵੱਧ ਹੱਦ ਬੈਂਕ ਖ਼ੁਦ ਤੈਅ ਕਰ ਦੇ ਹਨ। ਆਰਬੀਆਈ ਨੇ RTGS ਦੀ ਵੱਧ ਤੋਂ ਵੱਧ ਮਿਆਦ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਹੈ। ਇਸ ਪ੍ਰਕਿਰਿਆ 'ਚ ਅਲੱਗ-ਅਲੱਗ ਬੈਂਕ ਅਲੱਗ-ਅਲੱਗ ਫੀਸ ਵਸੂਲਦੇ ਹਨ। ਆਰਟੀਜੀਐੱਸ ਜ਼ਰੀਏ 2 ਤੋਂ 5 ਲੱਖ ਰੁਪਏ ਤਕ ਦੇ ਟਰਾਂਸਫਰ 'ਤੇ ਔਸਤਨ 30 ਰੁਪਏ ਤੇ 5 ਲੱਖ ਤੋਂ ਉੱਪਰ ਦੀ ਟ੍ਰਾਂਜ਼ੈਕਸ਼ਨ 'ਤੇ 55 ਰੁਪਏ ਵਸੂਲੇ ਜਾਂਦੇ ਹਨ।

ਦੇਸ਼ ਨੂੰ ਡਿਜੀਟਲ ਇੰਡੀਆ ਦਾ ਸੁਪਨਾ ਦਿਖਾਉਣ ਵਾਲਾ ਸ਼ਖਸ ਕੋਈ ਹੋਰ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਪੂਰਾ ਦੇਸ਼ ਇਕਮੁੱਠ ਹੋ ਕੇ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦਾ ਯਤਨ ਕਰ ਰਿਹਾ ਹੈ। ਇਸ ਯਤਨ ਦੀ ਮਦਦ ਨਾਲ ਹੀ ਸਾਡਾ ਦੇਸ਼ ਲਗਾਤਾਰ ਤੇਜ਼ੀ ਨਾਲ ਡਿਜੀਟਲ ਇੰਡੀਆ ਬਣਨ ਵੱਲ ਵਧ ਰਿਹਾ ਹੈ।
ਜਿਸ ਕੰਮ ਲਈ ਪਹਿਲਾਂ ਸਾਨੂੰ ਬੈਂਕਾਂ 'ਚ ਜਾਂ ਕਿਸੇ ਹੋਰ ਦਫ਼ਤਰਾਂ 'ਚ ਜਾ ਕੇ ਲਾਈਨਾਂ 'ਚ ਖੜ੍ਹੇ ਰਹਿਣਾ ਪੈਂਦਾ ਸੀ, ਹੁਣ ਉੱਥੇ ਹੀ ਕੰਮ ਕਿਤੇ ਵੀ ਅਤੇ ਕਦੀ ਵੀ ਚੁਟਕੀਆਂ 'ਚ ਪੂਰੇ ਹੋ ਜਾਂਦੇ ਹਨ। ਦੇਸ਼ ਨੂੰ ਡਿਜੀਟਲ ਬਣਾਉਣ ਦੇ ਯਤਨ ਵਿਚ ਬੈਂਕਿੰਗ ਸਕੈਂਟਰ ਨੇ ਅਦਭੁਤ ਕੰਮ ਕੀਤਾ ਹੈ। ਇਹੀ ਵਜ੍ਹਾ ਹੈ ਕਿ ਦੇਸ਼ ਦਾ ਇਕ ਆਮ ਆਦਮੀ ਵੀ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਉਠਾ ਰਿਹਾ ਹੈ।
ਬੈਂਕ ਨਾਲ ਜੁੜੇ ਜ਼ਿਆਦਾਤਰ ਕੰਮ ਹੁਣ ਆਨਲਾਈਨ ਮਾਧਿਅਮ ਨਾਲ ਹੀ ਘੱਟ ਸਮੇਂ 'ਚ ਆਸਾਨੀ ਨਾਲ ਹੋ ਜਾਂਦੇ ਹਨ ਜਦਕਿ ਪਹਿਲਾਂ ਤਾਂ ਬੈਂਕਾਂ ਨਾਲ ਜੁੜੇ ਛੋਟੇ ਤੋਂ ਛੋਟੇ ਕੰਮ ਲਈ ਵੀ ਬ੍ਰਾਂਚ ਜਾ ਕੇ ਲਾਈਨਾਂ 'ਚ ਖੜ੍ਹੇ ਰਹਿਣਾ ਪੈਂਦਾ ਸੀ। ਅੱਜ ਤੋਂ ਕੁਝ ਸਾਲ ਪਹਿਲਾਂ ਤਕ ਕਿਸੇ ਖਾਤੇ ਵਿਚ ਪੈਸਾ ਜਮ੍ਹਾਂ ਕਰਨ ਲਈ ਬੈਂਕ ਗਏ ਬਿਨਾਂ ਕੰਮ ਨਹੀਂ ਹੁੰਦਾ ਸੀ।
ਮੌਜੂਦਾ ਸਮੇਂ ਮੋਟੀ ਰਕਮ ਟਰਾਂਸਫਰ ਕਰਨ ਲਈ RTGS (Real Time Gross Settlement) ਸਭ ਤੋਂ ਵਧੀਆ ਬਦਲ ਮੰਨਿਆ ਜਾਂਦਾ ਹੈ। ਇਸ ਸੇਵਾ ਤਹਿਤ ਪੈਸਾ ਪ੍ਰਾਪਤ ਕਰਨ ਵਾਲੇ ਸ਼ਖ਼ਸ ਨੂੰ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਦੇਣੀ ਪੈਂਦੀ ਤੇ 2 ਤੋਂ 3 ਘੰਟੇ ਦੇ ਅੰਦਰ ਟਰਾਂਸਫਰ ਕੀਤਾ ਗਿਆ ਪੈਸਾ ਅਕਾਊਂਟ 'ਚ ਵੀ ਪਹੁੰਚ ਜਾਂਦਾ ਹੈ।
RTGS ਜ਼ਰੀਏ ਇਕ ਵਾਰ ਵਿਚ ਘੱਟੋ-ਘੱਟ 2 ਲੱਖ ਰੁਪਏ ਭੇਜੇ ਜਾਂਦੇ ਹਨ ਜਦਕਿ ਇਸ ਦੀ ਵੱਧ ਤੋਂ ਵੱਧ ਹੱਦ ਬੈਂਕ ਖ਼ੁਦ ਤੈਅ ਕਰ ਦੇ ਹਨ। ਆਰਬੀਆਈ ਨੇ RTGS ਦੀ ਵੱਧ ਤੋਂ ਵੱਧ ਮਿਆਦ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਹੈ। ਇਸ ਪ੍ਰਕਿਰਿਆ 'ਚ ਅਲੱਗ-ਅਲੱਗ ਬੈਂਕ ਅਲੱਗ-ਅਲੱਗ ਫੀਸ ਵਸੂਲਦੇ ਹਨ। ਆਰਟੀਜੀਐੱਸ ਜ਼ਰੀਏ 2 ਤੋਂ 5 ਲੱਖ ਰੁਪਏ ਤਕ ਦੇ ਟਰਾਂਸਫਰ 'ਤੇ ਔਸਤਨ 30 ਰੁਪਏ ਤੇ 5 ਲੱਖ ਤੋਂ ਉੱਪਰ ਦੀ ਟ੍ਰਾਂਜ਼ੈਕਸ਼ਨ 'ਤੇ 55 ਰੁਪਏ ਵਸੂਲੇ ਜਾਂਦੇ ਹਨ।
ਦੱਸ ਦੇਈਏ ਕਿ ਬੈਂਕ ਵੱਲੋਂ RTGS 'ਤੇ ਵਸੂਲੇ ਜਾਣ ਵਾਲੀ ਫੀਸ ਵਿਚ ਬਦਲਾਅ ਵੀ ਹੋ ਸਕਦਾ ਹੈ। ਹਾਲਾਂਕਿ ਇਸ ਸੇਵਾ ਤਹਿਤ ਸਿਰਫ਼ ਪੈਸੇ ਭੇਜਣ ਵਾਲਿਆਂ ਨੂੰ ਫੀਸ ਦੇਣੀ ਪੈਂਦੀ ਹੈ, ਪੈਸਾ ਪ੍ਰਾਪਤ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਦੇਣ ਦੀ ਲੋੜ ਨਹੀਂ ਪੈਂਦੀ ਹੈ। RTGS ਨੂੰ ਸਾਲ ਦੇ 365 ਦਿਨ ਅਤੇ ਦਿਨ ਦੇ 24 ਘੰਟੇ 'ਚ ਕਦੀ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।