ਡਿਜੀਟਲ ਗੋਲਡ 'ਚ ਇਨਵੈਸਟ ਕਰਦੇ ਸਮੇਂ ਕੋਈ ਵੀ ਸਟੋਰੇਜ ਜਾਂ ਲਾਗਤ ਨਹੀਂ ਚੁਕਾਉਣੀ ਪੈਂਦੀ। ਡਿਜੀਟਲ ਗੋਲਡ 'ਚ ਨਿਵੇਸ਼ਕਾਂ ਨੂੰ ਸੋਨੇ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਡਿਜੀਟਲ ਗੋਲਡ ਨੂੰ ਟ੍ਰੇਡਿੰਗ ਕੰਪਨੀਆਂ ਵੱਲੋਂ ਸੁਰੱਖਿਅਤ ਤਿਜੌਰੀ 'ਚ ਰੱਖਿਆ ਜਾਂਦਾ ਹੈ।

ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਤਿਉਹਾਰੀ ਸੀਜ਼ਨ ਨੇੜੇ ਆ ਰਿਹਾ ਹੈ। ਅਜਿਹੇ ਵਿਚ ਕਈ ਲੋਕ ਅਜਿਹੇ ਜੋ ਸੋਨਾ ਜਾਂ ਸੋਨੇ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋਣਗੇ। ਇਸ ਤੋਂ ਇਲਾਵਾ ਕਮੋਡਿਟੀ 'ਚ ਨਿਵੇਸ਼ ਗਕਰਨ ਵਾਲੇ ਲੋਕਾਂ ਨੂੰ ਸੋਨਾ ਹਮੇਸ਼ਾ ਲੁਭਾਉਂਦਾ ਰਿਹਾ ਹੈ। ਪਰ ਮੌਜੂਦਾ ਸਮੇਂ ਡਿਜੀਟਲ ਗੋਲਡ 'ਚ ਨਿਵੇਸ਼ ਕਰਨ ਦਾ ਰੁਝਾਣ ਵੀ ਲੋਕਾਂ 'ਚ ਦੇਖਿਆ ਗਿਆ ਹੈ। ਤਿਉਹਾਰੀ ਸੀਜ਼ਨ 'ਚ ਟਾਟਾ ਸਮੂਹ ਦੇ ਤਨਿਸ਼ਕ, ਕਲਿਆਣਾ ਜਿਊਲਰਜ਼ ਇੰਡੀਆ ਲਿਮਟਿਡ, ਪੀਸੀ ਜਿਊਲਰ ਲਿਮਟਿਡ ਜਾਂ ਸਿੱਧੇ ਆਪਣੀ ਵੈੱਬਸਾਈਟ 'ਤੇ ਜਾਂ ਡਿਜੀਟਲ ਗੋਲਡ ਪਲੇਟਫਾਰਮ ਦੇ ਨਾਲ ਗਠਜੋੜ ਜ਼ਰੀਏ 100 ਰੁਪਏ ਤਕ ਦੀ ਕੀਮਤ 'ਚ ਸੋਨਾ ਵੇਚ ਰਹੇ ਹਨ।
ਜਿਹੜਾ ਵੀ ਸੋਨਾ ਤੁਸੀਂ ਡਿਜੀਟਲ ਜਾਂ ਆਨਲਾਈਨ ਖਰੀਦਦੇ ਹੋ, ਉਸੇ ਨੂੰ ਡਿਜੀਟਲ ਗੋਲਡ ਕਿਹਾ ਜਾਂਦਾ ਹੈ। ਇਸ ਵਿਚ ਤੁਸੀਂ 10 ਗ੍ਰਾਮ ਤੋਂ ਲੈ ਕੇ 4 ਕਿੱਲੋ ਤਕ ਦਾ ਸੋਨਾ ਖਰੀਦ ਸਕਦੇ ਹੋ।
ਡਿਜੀਟਲ ਗੋਲਡ 'ਚ ਇਨਵੈਸਟ ਕਰਦੇ ਸਮੇਂ ਕੋਈ ਵੀ ਸਟੋਰੇਜ ਜਾਂ ਲਾਗਤ ਨਹੀਂ ਚੁਕਾਉਣੀ ਪੈਂਦੀ। ਡਿਜੀਟਲ ਗੋਲਡ 'ਚ ਨਿਵੇਸ਼ਕਾਂ ਨੂੰ ਸੋਨੇ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਡਿਜੀਟਲ ਗੋਲਡ ਨੂੰ ਟ੍ਰੇਡਿੰਗ ਕੰਪਨੀਆਂ ਵੱਲੋਂ ਸੁਰੱਖਿਅਤ ਤਿਜੌਰੀ 'ਚ ਰੱਖਿਆ ਜਾਂਦਾ ਹੈ।
ਤਿੰਨ ਸਾਲਾਂ ਤੋਂ ਘੱਟ ਸਮੇਂਲਈ ਗੋਲਡ ਦੀ ਇਨਵੈਸਟਮੈਂਟ 'ਤੇ ਹੋਣ ਵਾਲੇ ਫਾਇਦੇ 'ਤੇ ਨਿਵੇਸ਼ਕ ਨੂੰ ਆਮਦਨ ਕਰ ਸਲੈਬ ਦੇ ਹਿਸਾਬ ਨਾਲ ਟੈਕਸ ਦੇਣਾ ਹੁੰਦਾ ਹੈ। ਤਿੰਨ ਸਾਲ ਤੋਂ ਜ਼ਿਆਦਾ ਦੀ ਇਨਵੈਸਟਮੈਂਟ ਵਿਦਹੋਲਡਿੰਗ ਲਈ, ਨਿਵੇਸ਼ਕ ਨੂੰ ਇੰਡੈਕਸੇਸ਼ਨ ਫਾਇਦੇ ਸਮੇਤ 20 ਫ਼ੀਸਦ ਟੈਕ ਦੇਣਾ ਪੈਂਦਾ ਹੈ। ਉੱਥੇ ਹੀ ਡਿਜੀਟਲ ਗੋਲਡ 'ਤੇ, ਤਿੰਨ ਸਾਲ ਤੋਂ ਘੱਟ ਸਮੇਂ ਲਈ ਇਨਵੈਸਟਮੈਂਟ ਕੀਤੇ ਗਏ ਗੋਲਡ ਨਾਲ ਹੋਣ ਵਾਲੇ ਫਾਇਦੇ ਸਬੰਧੀ ਨਿਵੇਸ਼ਕ ਦੀ ਆਮਦਨ ਸਲੈਬ ਦੇ ਹਿਸਾਬ ਨਾਲ ਟੈਕਸ ਲਗਦਾ ਹੈ। ਤਿੰਨ ਸਾਲ ਤੋਂ ਜ਼ਿਆਦਾ ਦੀ ਨਿਵੇਸ਼ ਵਿਦਹੋਲਡਿੰਗ ਲਈ, ਇੰਡੈਕਸੇਸ਼ਨ ਦੇ ਫਾਇਦੇ ਸਮੇਤ 20 ਫ਼ੀਸਦ ਦਾ ਟੈਕਸ ਦੇਣਾ ਹੁੰਦਾ ਹੈ।
ਤੁਸੀਂ ਡਿਜੀਟਲ ਗੋਲਡ 'ਚ ਘੱਟ ਮਾਤਰਾ 'ਚ ਨਿਵੇਸ਼ ਕਰ ਸਕਦੇ ਹੋ ਕਿਉਂਕਿ ਇਸ ਤਹਿਤ ਸੋਨਾ ਖਰੀਦਣ ਦੀ ਕੋਈ ਘੱਟੋ-ਘੱਟ ਹੱਦ ਨਹੀਂ ਹੁੰਦੀ। ਨਿਵੇਸ਼ਕ ਵਜ਼ਨ ਜਾਂ ਯਕੀਨੀ ਰਕਮ ਦੇ ਹਿਸਾਬ ਨਾਲ ਗੋਲਡ ਖਰੀਦ ਤੇ ਵੇਚ ਸਕਦੇ ਹਨ। ਹਾਲਾਂਕਿ ਨਿਵੇਸ਼ਕ ਸਿੱਧੇ ਤੌਰ 'ਤੇ ਡਿਜੀਟਲ ਸੋਨੇ 'ਚ ਨਿਵੇਸ਼ ਨਹੀਂ ਕਰ ਸਕਦੇ। ਡਿਜੀਟਲ ਸੋਨੇ 'ਚ ਇਨਵੈਸਟ ਕਰਨ ਲਈ ਨਿਵੇਸ਼ਕਾਂ ਨੂੰ ਅਧਿਕਾਰਤ ਥਰਡ ਪਾਰਟੀ ਨਾਲ ਸੰਪਰਕ ਕਰਨਾ ਪੈਂਦਾ ਹੈ। ਜਦੋਂ ਨਿਵੇਸ਼ਕ ਡਿਜੀਟਲ ਸੋਨੇ ਲਈ ਆਰਡਰ ਦਿੰਦੇ ਹਨ ਤੇ ਆਪਣੇ ਵੱਲੋਂ ਉਸ ਨੂੰ ਤਿਜੌਰੀ 'ਚ ਰੱਖਦੇ ਹਨ ਤਾਂ ਏਜੰਟ ਨਿਵੇਸ਼ਕ ਲਈ ਓਨੀ ਹੀ ਮਾਤਰਾ 'ਚ ਗੋਲਡ ਨੂੰ ਖਰੀਦਦੇ ਹਨ। ਡਿਜੀਟਲ ਗੋਲਡ ਨੂੰ ਇਸੇ ਤਰ੍ਹਾਂ ਵੇਚਿਆ ਵੀ ਜਾਂਦਾ ਹੈ। ਏਜੰਡ ਮਾਰਕੀਟ ਵੈਲਿਊ 'ਤੇ ਸੋਨਾ ਵੇਚਦਾ ਹੈ ਤੇ ਮਿਲਣ ਵਾਲੀ ਰਕਮ ਨੂੰ ਨਿਵੇਸ਼ਕ ਦੇ ਅਕਾਊਂਟ 'ਚ ਜਮ੍ਹਾਂ ਕਰਦਾ ਹੈ।