Top UP Loan ਕੀ ਹੈ, ਪਰਸਨਲ ਲੋਨ ਤੋਂ ਕਿੰਨਾ ਅਲੱਗ ਹੈ ਇਹ, ਜਾਣੋ ਕੀ ਹਨ ਇਸ ਦੇ ਫਾਇਦੇ
ਟਾਪ-ਅਪ ਲੋਨ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਅਜਿਹੇ ਲੋਨ ਨੂੰ ਕਰਜ਼ਦਾਤਿਆਂ ਵੱਲੋਂ ਬੰਧਕ ਲੋਨ ਦੇ ਰੂਪ 'ਚ ਮੰਨਿਆ ਜਾਂਦਾ ਹੈ ਤੇ ਇਸ ਲਈ ਪਰਨਸਲ ਲੋਨ ਦੇ ਮੁਕਾਬਲੇ ਜ਼ਿਆਦਾ ਰਕਮ, ਲੰਬੀ ਮਿਆਦ ਤੇ ਘੱਟ ਵਿਆਜ ਦਰ ਹੁੰਦੀ ਹੈ।
Publish Date: Tue, 24 Aug 2021 01:25 PM (IST)
Updated Date: Sun, 29 Aug 2021 02:58 PM (IST)
ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਕਈ ਵਾਰ ਇਕ ਲੋਨ ਲੈਣ ਤੋਂ ਬਾਅਦ ਵੀ ਵਿੱਤੀ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਦੂਸਰਾ ਲੋਨ ਲੈਣਾ ਪੈਂਦਾ ਹੈ। ਪਹਿਲਾਂ ਤੋਂ ਚੱਲ ਰਹੇ ਕਰਜ਼ 'ਤੇ ਦੁਬਾਰਾ ਕਰਜ਼ ਲੈਣ ਨੂੰ ਟਾਪ-ਅਪ ਲੋਨ ਕਹਿੰਦੇ ਹਨ। ਕਰਜ਼ਦਾਤਾ ਅਜਿਹੇ ਗਾਹਕ ਨੂੰ ਬਿਹਤਰ ਵਿਆਜ ਸ਼ਰਤਾਂ ਦੇ ਨਾਲ ਕਰਜ਼ ਦਿੰਦੇ ਹਨ ਜਿਨ੍ਹਾਂ ਦੀ ਕ੍ਰੈਡਿਟ ਹਿਸਟਰੀ ਚੰਗੀ ਹੁੰਦੀ ਹੈ। ਇਹ ਸੋਨਾ ਤੇ ਅਚੱਲ ਜਾਇਦਾਦ ਵਰਗੀਆਂ ਸੰਪਤੀਆਂ ਵੇਚਣ ਜਾਂ ਗਿਰਵੀ ਰੱਖਣ ਨਾਲੋਂ ਬਿਹਤਰ ਬਦਲ ਹੈ।
ਹਾਲਾਂਕਿ, ਉਧਾਰਕਰਤਾ ਆਮਤੌਰ 'ਤੇ ਟਾਪ ਅਪ ਲੋਨ ਲੈਣ ਲਈ ਉਦੋਂ ਯੋਗ ਹੁੰਦੇ ਹਨ ਜਦੋਂ ਉਹ ਘੱਟੋ-ਘੱਟ ਇਕ ਸਾਲ ਤੋਂ ਨਿਯਮਤ ਰੂਪ 'ਚ ਆਪਣੀ EMI ਦਾ ਭੁਗਤਾਨ ਕਰ ਰਹੇ ਹੋਣ। ਉਧਾਰਕਰਤਾ ਦੀ ਕ੍ਰੈਡਿਟ ਹਿਸਟਰੀ ਤੇ ਰੀਪੇਮੈਂਟ ਹਿਸਟਰੀ ਇਕ ਪ੍ਰਮੁੱਖ ਕਾਰਕ ਹੈ ਜੋ ਇਹ ਤੈਅ ਕਰਦਾ ਹੈ ਕਿ ਉਸ ਨੂੰ ਟਾਪ-ਅਪ ਲੋਨ ਮਿਲੇਗਾ ਜਾਂ ਨਹੀਂ। ਟਾਪ-ਅਪ ਲੋਨ ਆਮਤੌਰ 'ਤੇ ਓਰਿਜਨਲ ਲੋਨ ਦੇ ਬਰਾਬਰ ਸ਼ਰਤਾਂ, ਵਿਆਜ ਦਰਾਂ ਆਦਿ 'ਤੇ ਦਿੱਤਾ ਜਾਂਦਾ ਹੈ।
ਮਾਹਿਰ ਕਹਿੰਦੇ ਹਨ ਕਿ ਹੋਮ ਲੋਨ ਦੇ ਮਾਮਲੇ 'ਚ ਬੈਂਕ ਆਮਤੌਰ 'ਤੇ ਘਰ ਦੀ ਲਾਗਤ ਦਾ 70-80% ਲੋਨ ਦਿੰਦੇ ਹਨ, ਪਰ ਬਹੁਤ ਸਾਰੇ ਲੋਕ ਫੁੱਲ ਲੋਨ ਦਾ ਬਦਲ ਨਹੀਂ ਚੁਣਦੇ, ਇਸ ਲਈ ਬਚੀ ਹੋਈ ਰਕਮ ਨੂੰ ਭਵਿੱਖ ਵਿਚ ਟਾਪ-ਅਪ ਦੇ ਰੂਪ 'ਚ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਰਜ਼ਦਾਰ ਵੱਲੋਂ ਪਹਿਲਾਂ ਹੀ ਚੁਕਾਏ ਗਏ ਕਰਜ਼ ਦੇ ਹਿੱਸੇ ਨੂੰ ਮੁੜ ਆਧਾਰ ਦਿੱਤਾ ਜਾ ਸਕਦਾ ਹੈ।
ਘਰ ਦੇ ਕਿਸੇ ਹਿੱਸੇ ਦੀ ਮੁਰੰਮਤ ਜਾਂ ਸਜਾਵਟ ਲਈ ਕਈ ਵਾਰ ਅਸੀਂ ਆਪਣੇ ਪੁਰਾਣੇ ਹੋਮਲੋਨ 'ਤੇ ਟਾਪ-ਅਪ ਲੈ ਸਕਦੇ ਹਾਂ। ਇਸ ਦੀ ਵਿਆਜ ਦਰ ਪਰਸਨਲ ਲੋਨ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ। ਟਾਪ-ਅਪ ਲੋਨ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ।
ਅਜਿਹੇ ਲੋਨ ਨੂੰ ਕਰਜ਼ਦਾਤਿਆਂ ਵੱਲੋਂ ਬੰਧਕ ਲੋਨ ਦੇ ਰੂਪ 'ਚ ਮੰਨਿਆ ਜਾਂਦਾ ਹੈ ਤੇ ਇਸ ਲਈ ਪਰਨਸਲ ਲੋਨ ਦੇ ਮੁਕਾਬਲੇ ਜ਼ਿਆਦਾ ਰਕਮ, ਲੰਬੀ ਮਿਆਦ ਤੇ ਘੱਟ ਵਿਆਜ ਦਰ ਹੁੰਦੀ ਹੈ।
ਅਜਿਹੇ ਲੋਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਧਾਰਕਰਤਾ ਨੂੰ ਵਾਧੂ ਕਾਗਜ਼ੀ ਕਾਰਵਾਈ ਜਾਂ ਦਸਤਾਵੇਜ਼ੀਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੇ ਬੈਂਕ ਕੋਲ ਪਹਿਲਾਂ ਤੋਂ ਹੀ ਗਾਹਕ ਦਾ ਕੇਵਾਈਸੀ ਵੇਰਵਾ ਹੁੰਦਾ ਹੈ। ਜ਼ਿਆਦਾਤਰ ਸਰਕਾਰੀ ਤੇ ਨਿੱਜੀ ਖੇਤਰ ਦੇ ਬੈਂਕ ਹੋਮ ਲੋਨ 'ਤੇ ਟਾਪ-ਅਪ ਦੀ ਸਹੂਲਤ ਦਿੰਦੇ ਹਨ। ਟਾਪ-ਅਪ ਲੋਨ ਲਈ ਅਪਲਾਈ ਕਰਨਾ ਕਾਫੀ ਆਸਾਨ ਹੈ। ਟਾਪ-ਅਪ ਲੋਨ ਲਈ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। ਅਜਿਹੇ ਲੋਨ 'ਤੇ ਪ੍ਰੋਸੈੱਸਿੰਗ ਫੀਸ ਕਾਫੀ ਘੱਟ ਹੈ।