ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ਹੋਟਲ, ਅਰਬਾਂ ਰੁਪਏ ਦੀ ਲਾਗਤ ਨਾਲ ਹੋਇਆ ਤਿਆਰ; ਜਾਣੋ ਇੱਕ ਰਾਤ ਦਾ ਕਿਰਾਇਆ
ਇਸ ਹੋਟਲ ਦੀ ਮਾਲਕ 'ਇੰਮੋ ਪ੍ਰੈਸਟੀਜ ਲਿਮਟਿਡ' ਹੈ ਅਤੇ ਇਸ ਦਾ ਨਿਰਮਾਣ 'ਦ ਫਸਟ ਗਰੁੱਪ' ਵੱਲੋਂ ਕੀਤਾ ਗਿਆ ਹੈ। ਇਸ ਨੂੰ ਲੰਡਨ ਦੇ ਮਸ਼ਹੂਰ 'NORR ਗਰੁੱਪ' ਨੇ ਡਿਜ਼ਾਈਨ ਕੀਤਾ ਹੈ। ਇਸ ਨੂੰ 'ਦ ਫਸਟ ਗਰੁੱਪ' ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸ਼ਾਨਦਾਰ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ।
Publish Date: Wed, 07 Jan 2026 01:40 PM (IST)
Updated Date: Wed, 07 Jan 2026 01:48 PM (IST)
ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ ਖਲੀਫਾ' ਬਾਰੇ ਤਾਂ ਸਭ ਜਾਣਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਉੱਚਾ ਹੋਟਲ ਕਿਹੜਾ ਹੈ? ਖਾਸ ਗੱਲ ਇਹ ਹੈ ਕਿ ਇਹ ਹੋਟਲ ਵੀ ਦੁਬਈ ਵਿੱਚ ਹੀ ਸਥਿਤ ਹੈ, ਜਿਸ ਨੇ ਹਾਲ ਹੀ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਕਿਹੜਾ ਹੈ ਦੁਨੀਆ ਦਾ ਸਭ ਤੋਂ ਉੱਚਾ ਹੋਟਲ
ਦੁਬਈ ਮਰੀਨਾ ਵਿੱਚ ਸਥਿਤ 'ਸਿਏਲ ਟਾਵਰ' (Ciel Tower) ਹੁਣ ਦੁਨੀਆ ਦਾ ਸਭ ਤੋਂ ਉੱਚਾ ਹੋਟਲ ਬਣ ਗਿਆ ਹੈ। ਇਸ ਦੀ ਉਚਾਈ 377 ਮੀਟਰ (1,237 ਫੁੱਟ) ਹੈ ਅਤੇ ਇਸ ਵਿੱਚ 1,000 ਤੋਂ ਵੱਧ ਕਮਰੇ ਹਨ। ਇਹ ਹੋਟਲ ਦਸੰਬਰ 2025 ਦੇ ਅਖੀਰ ਵਿੱਚ ਲੋਕਾਂ ਲਈ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਦੁਬਈ ਦੇ ਹੀ 'ਗੇਵੋਰਾ ਹੋਟਲ' (356 ਮੀਟਰ) ਦੇ ਨਾਮ ਸੀ।
ਕਿਸਨੇ ਬਣਾਇਆ ਹੈ ਇਹ ਆਲੀਸ਼ਾਨ ਹੋਟਲ
ਇਸ ਹੋਟਲ ਦੀ ਮਾਲਕ 'ਇੰਮੋ ਪ੍ਰੈਸਟੀਜ ਲਿਮਟਿਡ' ਹੈ ਅਤੇ ਇਸ ਦਾ ਨਿਰਮਾਣ 'ਦ ਫਸਟ ਗਰੁੱਪ' ਵੱਲੋਂ ਕੀਤਾ ਗਿਆ ਹੈ। ਇਸ ਨੂੰ ਲੰਡਨ ਦੇ ਮਸ਼ਹੂਰ 'NORR ਗਰੁੱਪ' ਨੇ ਡਿਜ਼ਾਈਨ ਕੀਤਾ ਹੈ। ਇਸ ਨੂੰ 'ਦ ਫਸਟ ਗਰੁੱਪ' ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸ਼ਾਨਦਾਰ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ।
ਕਿੰਨੀ ਆਈ ਲਾਗਤ
ਇਸ ਗਗਨਚੁੰਬੀ ਹੋਟਲ ਨੂੰ ਬਣਾਉਣ 'ਤੇ ਲਗਪਗ $544 ਮਿਲੀਅਨ (ਕਰੀਬ 4893 ਕਰੋੜ ਰੁਪਏ) ਦਾ ਖਰਚਾ ਆਇਆ ਹੈ। ਇਸ ਵਿੱਚ 1,004 ਕਮਰੇ ਅਤੇ ਇੱਕ ਸ਼ਾਨਦਾਰ 'ਸਕਾਈ ਪੂਲ' ਵੀ ਬਣਾਇਆ ਗਿਆ ਹੈ।
ਕਮਰੇ ਦਾ ਕਿੰਨਾ ਹੈ ਕਿਰਾਇਆ
ਹੁਣ ਕਮਰੇ ਦੇ ਕਿਰਾਇਆ ਬਾਰੇ ਗੱਲ ਕਰੀਏ। ਸਿਏਨਾ ਹੋਟਲ ਵਿੱਚ ਕਮਰੇ ਦੇ ਕਿਰਾਇਆ 1,172 ਦਿਰਹਾਮ ਤੋਂ ਸ਼ੁਰੂ ਹੁੰਦੇ ਹਨ, ਜੋ ਕਿ ਭਾਰਤੀ ਮੁਦਰਾ ਵਿੱਚ ਲਗਪਗ ₹28,764 ਹੈ। ਹੋਟਲ ਦੇ ਸਭ ਤੋਂ ਮਹਿੰਗੇ ਕਮਰੇ ਦੀ ਕੀਮਤ 2,170 ਦਿਰਹਾਮ ਹੈ, ਜੋ ਕਿ ਭਾਰਤੀ ਮੁਦਰਾ ਵਿੱਚ ਲਗਪਗ ₹53,256 ਹੈ।