20ਵੀਂ ਸਦੀ ਦੀ ਸ਼ੁਰੂਆਤ 'ਚ ਗੋਦਰੇਜ ਭਾਰਤੀ ਸੁਤੰਤਰਤਾ ਸੰਗਰਾਮ 'ਚ ਸ਼ਾਮਲ ਹੋ ਗਏ। ਜਿਨ੍ਹਾਂ ਕਈ ਚੀਜ਼ਾਂ ਵਿਚ ਉਨ੍ਹਾਂ ਦੀ ਦਿਲਚਸਪੀ ਸੀ, ਉਨ੍ਹਾਂ ਵਿੱਚੋਂ ਇਕ ਸਾਬਣ ਸੀ। ਹਾਲਾਂਕਿ ਸਾਬਣ ਇਕ ਆਧੁਨਿਕ ਕਾਢ ਹੈ ਪਰ ਪਹਿਲਾ ਸਾਬਣ 19ਵੀਂ ਸਦੀ 'ਚ ਕਿਸੇ ਸਮੇਂ ਯੂਰਪ 'ਚ ਬਣਾਇਆ ਗਿਆ ਸੀ।

ਨਵੀਂ ਦਿੱਲੀ : ਭਾਰਤ 'ਚ ਅਜਿਹੇ ਕਈ ਪੁਰਾਣੇ ਵਪਾਰਕ ਸਮੂਹ (Business Groups) ਹਨ ਜਿਨ੍ਹਾਂ ਨੇ ਕੁਝ ਨਾ ਕੁਝ ਅਜਿਹਾ ਬਣਾਇਆ ਜੋ ਬੇਹੱਦ ਖ਼ਾਸ ਤੇ ਵਿਲੱਖਣ ਰਿਹਾ। ਚਾਹੇ ਉਹ ਟਾਟਾ ਦੀਆਂ ਕਾਰਾਂ ਹੋਣ ਜਾਂ ਰਿਲਾਇੰਸ ਦੀ ਤੇਲ ਰਿਫਾਇਨਰੀ, ਦੇਸ਼ ਨੂੰ ਅੱਗੇ ਲਿਜਾਣ ਤੇ ਨਵੀਂ ਪਛਾਣ ਦਿਵਾਉਣ 'ਚ ਸਭ ਦਾ ਯੋਗਦਾਨ ਰਿਹਾ ਹੈ। ਕੁਝ ਅਜਿਹਾ ਹੀ ਕਾਰਨਾਮਾ ਇਕ ਹੋਰ ਕਾਰੋਬਾਰੀ ਨੇ ਕੀਤਾ। ਉਨ੍ਹਾਂ ਹੁਣ ਤੋਂ 100 ਸਾਲ ਤੋਂ ਵੀ ਪਹਿਲਾਂ ਇਕ ਅਜਿਹਾ ਉਤਪਾਦ ਤਿਆਰ ਕੀਤਾ ਜੋ ਉਦੋਂ ਨਾ ਸਿਰਫ਼ ਭਾਰਤ ਸਗੋਂ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਨਹੀਂ ਬਣਦਾ ਸੀ। ਇਹ ਉਤਪਾਦ ਸੀ ਪਹਿਲਾ ਸ਼ੁੱਧ ਸ਼ਾਕਾਹਾਰੀ ਸਾਬਣ ਜਿਸ ਨੂੰ ਬਨਸਪਤੀ ਤੇਲ ਦੇ ਅਰਕ ਜਾਂ ਰਸ ਤੋਂ ਤਿਆਰ ਕੀਤਾ ਜਾਂਦਾ ਸੀ। ਕੌਣ ਸੀ ਇਹ ਕਾਰੋਬਾਰੀ ਤੇ ਕਿਵੇਂ ਹੋਈ ਸ਼ਾਕਾਹਾਰੀ ਸਾਬਣ ਦੀ ਸ਼ੁਰੂਆਤ, ਆਓ ਜਾਣਦੇ ਹਾਂ ਦਿਲਚਸਪ ਕਹਾਣੀ।
ਇਹ ਇਕ ਅਜਿਹੇ ਉੱਦਮੀ ਦੀ ਕਹਾਣੀ ਹੈ ਜਿਸ ਨੇ ਆਪਣੀ ਕਾਰੋਬਾਰੀ ਸੂਝ-ਬੂਝ ਨੂੰ ਇਕ ਉੱਚੇ ਮਕਸਦ ਨਾਲ ਜੋੜਿਆ ਤੇ ਦੁਨੀਆ ਨੂੰ ਇਹ ਸਾਬਤ ਕਰ ਦਿੱਤਾ ਕਿ 'ਮੇਡ ਇਨ ਇੰਡੀਆ' ਬ੍ਰਾਂਡ ਸਮੇਂ ਦੀ ਕਸੌਟੀ 'ਤੇ ਖਰੇ ਉਤਰ ਸਕਦੇ ਹਨ। ਅਸੀਂ ਗੱਲ ਕਰ ਰਹੇ ਹਾਂ ਗੋਦਰੇਜ ਗਰੁੱਪ ਦੇ ਸੰਸਥਾਪਕ ਅਰਦੇਸ਼ਿਰ ਗੋਦਰੇਜ ਦੀ।
ਕਈ ਕਾਰਨਾਂ ਕਰਕੇ ਜਿਨ੍ਹਾਂ ਵਿਚ ਉਨ੍ਹਾਂ ਦੀ ਬੇਦਾਗ਼ ਇਮਾਨਦਾਰੀ ਵੀ ਸ਼ਾਮਲ ਸੀ, ਇਕ ਵਕੀਲ ਵਜੋਂ ਅਰਦੇਸ਼ਿਰ ਗੋਦਰੇਜ ਦਾ ਕਰੀਅਰ ਕਦੇ ਸਫ਼ਲ ਨਹੀਂ ਹੋ ਸਕਿਆ। ਇਸ ਲਈ 1895 'ਚ ਉਨ੍ਹਾਂ ਸਰਜੀਕਲ ਉਪਕਰਨ ਬਣਾਉਣ ਵਾਲੀ ਇਕ ਕੰਪਨੀ ਸ਼ੁਰੂ ਕੀਤੀ। ਪਰ ਜਦੋਂ ਉਨ੍ਹਾਂ ਦੇ ਸਭ ਤੋਂ ਅਹਿਮ ਕਲਾਇੰਟ ਨੇ ਉਨ੍ਹਾਂ ਔਜ਼ਾਰਾਂ 'ਤੇ 'Made in India' ਦੀ ਬ੍ਰਾਂਡਿੰਗ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਅਰਦੇਸ਼ਿਰ ਪਿੱਛੇ ਹਟ ਗਏ। ਦੋ ਸਾਲ ਬਾਅਦ ਗੋਦਰੇਜ ਨੇ ਤਾਲੇ ਬਣਾਉਣ ਦੀ ਇਕ ਫੈਕਟਰੀ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੂੰ ਪਹਿਲੀ ਵਾਰ ਸਫਲਤਾ ਦਾ ਸਵਾਦ ਚੱਖਣ ਨੂੰ ਮਿਲਿਆ।
20ਵੀਂ ਸਦੀ ਦੀ ਸ਼ੁਰੂਆਤ 'ਚ ਗੋਦਰੇਜ ਭਾਰਤੀ ਸੁਤੰਤਰਤਾ ਸੰਗਰਾਮ 'ਚ ਸ਼ਾਮਲ ਹੋ ਗਏ। ਜਿਨ੍ਹਾਂ ਕਈ ਚੀਜ਼ਾਂ ਵਿਚ ਉਨ੍ਹਾਂ ਦੀ ਦਿਲਚਸਪੀ ਸੀ, ਉਨ੍ਹਾਂ ਵਿੱਚੋਂ ਇਕ ਸਾਬਣ ਸੀ। ਹਾਲਾਂਕਿ ਸਾਬਣ ਇਕ ਆਧੁਨਿਕ ਕਾਢ ਹੈ ਪਰ ਪਹਿਲਾ ਸਾਬਣ 19ਵੀਂ ਸਦੀ 'ਚ ਕਿਸੇ ਸਮੇਂ ਯੂਰਪ 'ਚ ਬਣਾਇਆ ਗਿਆ ਸੀ। ਅਰਦੇਸ਼ਿਰ ਨੇ ਦੇਖਿਆ ਕਿ ਸਾਰੇ ਸਾਬਣਾਂ 'ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਹੁੰਦੀ ਸੀ ਜੋ ਇਕ ਅਜਿਹੀ ਚੀਜ਼ ਸੀ ਜਿਸ ਤੋਂ ਭਾਰਤੀ ਆਬਾਦੀ ਦਾ ਵੱਡਾ ਹਿੱਸਾ ਬਹੁਤ ਨਾਰਾਜ਼ ਸੀ।
1919 ਤਕ ਸਾਬਣ ਬਣਾਉਣ ਦੀ ਪ੍ਰਕਿਰਿਆ 'ਚ ਚਰਬੀ ਤੇ ਪਸ਼ੂ-ਮਾਸ ਦੀ ਥਾਂ ਕਿਸੇ ਹੋਰ ਚੀਜ਼ ਦੀ ਵਰਤੋਂ ਕਰਨਾ ਅਸੰਭਵ ਮੰਨਿਆ ਜਾਂਦਾ ਸੀ। ਪਰ ਅਰਦੇਸ਼ਿਰ ਨੇ ਇਸ ਮੌਕੇ ਨੂੰ ਪਛਾਣਿਆ ਤੇ 1919 'ਚ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਸ਼ਾਕਾਹਾਰੀ ਸਾਬਣ ਲਾਂਚ ਕੀਤਾ ਜੋ ਬਨਸਪਤੀ ਤੇਲ ਦੇ ਅਰਕ ਤੋਂ ਬਣਿਆ ਸੀ। ਇਸ ਬ੍ਰਾਂਡ ਦਾ ਨਾਂ 'ਛਵੀ' ਰੱਖਿਆ ਗਿਆ—ਜੋ ਗੋਦਰੇਜ ਦੇ ਤਾਲੇ ਬਣਾਉਣ ਦੇ ਕਾਰੋਬਾਰ ਵੱਲ ਇਕ ਸੰਕੇਤ ਸੀ। ਇਸ ਨੂੰ 'ਕਰੂਰਤਾ-ਮੁਕਤ' ਅਤੇ ਉਨ੍ਹਾਂ ਵਿਦੇਸ਼ੀ ਸਾਬਣਾਂ ਦਾ ਇਕ 'ਸਵਦੇਸ਼ੀ' ਬਦਲ ਦੱਸ ਕੇ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਧਾਰਮਿਕ ਦ੍ਰਿਸ਼ਟੀ ਤੋਂ ਅਪਵਿੱਤਰ ਮੰਨਿਆ ਜਾਂਦਾ ਸੀ। ਇਹ ਤਰੀਕਾ ਕਾਮਯਾਬ ਰਿਹਾ।
ਗੋਦਰੇਜ ਕੋਲ ਮਾਰਕੀਟਿੰਗ ਦੀ ਇਕ ਹੋਰ ਤਰਕੀਬ ਵੀ ਸੀ। ਸਾਬਣ ਦੇ ਪਹਿਲੇ 'ਛਵੀ' ਬ੍ਰਾਂਡ 'ਤੇ "Godrej No. 2" ਦਾ ਟੈਗ ਲੱਗਾ ਸੀ। ਅਤੇ "No. 1" ਕਿਉਂ ਨਹੀਂ? ਗੋਦਰੇਜ ਨੇ ਕਿਹਾ ਸੀ, "ਜੇ ਲੋਕਾਂ ਨੂੰ No. 2 ਇੰਨਾ ਚੰਗਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਯਕੀਨ ਹੋਵੇਗਾ ਕਿ ਜਦੋਂ No. 1 ਲਾਂਚ ਹੋਵੇਗਾ ਤਾਂ ਉਹ ਹੋਰ ਵੀ ਬਿਹਤਰ ਹੋਵੇਗਾ।" ਤਿੰਨ ਸਾਲ ਬਾਅਦ ਉਨ੍ਹਾਂ ਨੇ 'Godrej No. 1' ਲਾਂਚ ਕੀਤਾ ਅਤੇ ਖ਼ੁਦ ਨੂੰ ਸਹੀ ਸਾਬਤ ਕਰ ਦਿੱਤਾ। ਅੱਜ ਵੀ ਉਨ੍ਹਾਂ ਦਾ ਇਹ ਬ੍ਰਾਂਡ ਕਾਫ਼ੀ ਮਸ਼ਹੂਰ ਹੈ।
ਉਸ ਸਮੇਂ ਮਹਾਤਮਾ ਗਾਂਧੀ ਦਾ ਸਵਦੇਸ਼ੀ ਅੰਦੋਲਨ ਜ਼ੋਰਾਂ 'ਤੇ ਸੀ ਤੇ ਗੋਦਰੇਜ ਇਸ ਕੰਮ ਵਿਚ ਇਕ ਸਰਗਰਮ ਯੋਗਦਾਨੀ ਸਨ। ਕਈ ਆਗੂਆਂ ਦਾ ਮੰਨਣਾ ਸੀ ਕਿ ਭਾਰਤੀਆਂ ਨੂੰ ਦੇਸੀ ਉਤਪਾਦ ਅਪਣਾਉਣੇ ਚਾਹੀਦੇ ਹਨ, ਭਾਵੇਂ ਉਹ ਘੱਟ ਗੁਣਵੱਤਾ ਵਾਲੇ ਹੋਣ ਪਰ ਗੋਦਰੇਜ ਦਾ ਮੰਨਣਾ ਸੀ ਕਿ ਇਹ ਲੰਬੇ ਸਮੇਂ ਤਕ ਨਹੀਂ ਚੱਲ ਸਕਦਾ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤੀ ਉੱਦਮੀਆਂ ਨੂੰ ਆਪਣੀ ਗੁਣਵੱਤਾ 'ਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਖਪਤਕਾਰਾਂ ਨੂੰ ਵਧੀਆ ਕੁਆਲਿਟੀ ਦੇਣੀ ਚਾਹੀਦੀ ਹੈ।
ਗਾਂਧੀ ਜੀ ਨੇ ਇਸ ਲੜਾਈ 'ਚ ਅਰਦੇਸ਼ਿਰ ਦੇ ਯੋਗਦਾਨ ਦੀ ਬਹੁਤ ਸ਼ਲਾਘਾ ਕੀਤੀ। ਇਕ ਹੋਰ ਰਾਸ਼ਟਰੀ ਹਸਤੀ ਨੇ ਵੀ Godrej No. 1 ਦਾ ਸਮਰਥਨ ਕੀਤਾ ਸੀ, ਉਹ ਸਨ ਰਬਿੰਦਰਨਾਥ ਟੈਗੋਰ। ਉਨ੍ਹਾਂ ਨੇ ਵੀ ਗੋਦਰੇਜ ਨੂੰ ਸਪੋਰਟ ਕੀਤਾ ਜਿਸ ਨਾਲ ਇਸ ਸਾਬਣ ਦੀ ਪ੍ਰਸਿੱਧੀ ਹੋਰ ਵਧ ਗਈ। ਉਨ੍ਹਾਂ ਤੋਂ ਇਲਾਵਾ ਡਾ. ਐਨੀ ਬੇਸੈਂਟ ਤੇ ਸੀ. ਰਾਜਗੋਪਾਲਾਚਾਰੀ ਨੇ ਵੀ ਇਸ ਸਵਦੇਸ਼ੀ ਸਾਬਣ ਦਾ ਸਮਰਥਨ ਕੀਤਾ ਸੀ।
ਆਪਣੀ ਸ਼ੁਰੂਆਤ ਦੇ ਸੌ ਸਾਲ ਤੋਂ ਵੀ ਵੱਧ ਸਮੇਂ ਬਾਅਦ Godrej No. 1 ਭਾਰਤ ਦੇ ਸਭ ਤੋਂ ਪ੍ਰਸਿੱਧ ਸਾਬਣ ਬ੍ਰਾਂਡਾਂ 'ਚੋਂ ਇਕ ਹੈ, ਜਿਸ ਦੀਆਂ ਹਰ ਸਾਲ 380 ਮਿਲੀਅਨ ਤੋਂ ਵੀ ਵੱਧ ਟਿੱਕੀਆਂ ਵਿਕਦੀਆਂ ਹਨ। ਇਹ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਸਵਦੇਸ਼ੀ ਬ੍ਰਾਂਡਾਂ 'ਚੋਂ ਇਕ ਹੈ। ਇਹ ਸਭ ਇਕ ਅਜਿਹੇ ਵਿਅਕਤੀ ਤੋਂ ਸ਼ੁਰੂ ਹੋਇਆ ਜਿਸ ਨੂੰ 'Make in India' ਦੀ ਤਾਕਤ 'ਤੇ ਸੱਚਮੁੱਚ ਵਿਸ਼ਵਾਸ ਸੀ।