ਭਾਰਤੀ ਗਣਤੰਤਰ ਦੇ ਪਹਿਲੇ ਬਜਟ ਦੀ ਕਹਾਣੀ: ਜਦੋਂ 'ਚਾਰ ਆਨੇ-ਅੱਠ ਆਨੇ' ਦੇ ਹਿਸਾਬ ਨਾਲ ਲੱਗਦਾ ਸੀ ਇਨਕਮ ਟੈਕਸ, ਜਾਣੋ ਉਦੋਂ ਕਿੰਨੀ ਕਮਾਈ 'ਤੇ ਸੀ ਛੋਟ
ਹਾਲਾਂ ਕਿ ਇਨਕਮ ਟੈਕਸ ਘਟਾਇਆ ਗਿਆ ਸੀ, ਪਰ ਕਾਰਪੋਰੇਟ ਟੈਕਸ ਨੂੰ 2 ਆਨੇ ਤੋਂ ਵਧਾ ਕੇ ਢਾਈ ਆਨੇ ਕਰਨ ਦਾ ਪ੍ਰਸਤਾਵ ਸੀ। ਇਸ ਦੇ ਬਾਵਜੂਦ, ਕੁੱਲ ਟੈਕਸ ਦਰ ਕੰਪਨੀਆਂ ਲਈ 7 ਆਨੇ ਤੋਂ ਘਟ ਕੇ ਸਾਢੇ 6 ਆਨੇ ਰਹਿ ਗਈ ਸੀ।
Publish Date: Tue, 20 Jan 2026 03:04 PM (IST)
Updated Date: Tue, 20 Jan 2026 03:10 PM (IST)
ਨਵੀਂ ਦਿੱਲੀ : ਸਾਲ 1950 ਵਿੱਚ ਜਦੋਂ ਭਾਰਤ ਇੱਕ ਗਣਤੰਤਰ ਦੇਸ਼ ਬਣਿਆ ਤਾਂ ਦੇਸ਼ ਦਾ ਪਹਿਲਾ ਬਜਟ ਤਤਕਾਲੀ ਵਿੱਤ ਮੰਤਰੀ ਜੌਨ ਮਥਾਈ (John Matthai) ਨੇ ਪੇਸ਼ ਕੀਤਾ ਸੀ। ਉਸ ਸਮੇਂ ਟੈਕਸ ਦੀਆਂ ਦਰਾਂ ਅੱਜ ਵਾਂਗ ਪ੍ਰਤੀਸ਼ਤ (%) ਵਿੱਚ ਨਹੀਂ, ਸਗੋਂ 'ਆਨਿਆਂ' ਵਿੱਚ ਤੈਅ ਕੀਤੀਆਂ ਜਾਂਦੀਆਂ ਸਨ।
1. ਬਿਜ਼ਨੈੱਸ ਪ੍ਰੋਫਿਟ ਟੈਕਸ ਦਾ ਖ਼ਾਤਮਾ : ਮਥਾਈ ਨੇ 1950 ਦੇ ਬਜਟ ਵਿੱਚ ਕੰਪਨੀਆਂ ਨੂੰ ਵੱਡੀ ਰਾਹਤ ਦਿੰਦਿਆਂ 'ਬਿਜ਼ਨੈੱਸ ਪ੍ਰੋਫਿਟ ਟੈਕਸ' ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਟੈਕਸ ਉਸ ਪੂੰਜੀ (Capital) 'ਤੇ ਬੋਝ ਪਾਉਂਦਾ ਹੈ ਜੋ ਜੋਖਮ ਉਠਾਉਂਦੀ ਹੈ।
2. 'ਆਨਿਆਂ' 'ਚ ਟੈਕਸ ਦੀ ਗਣਨਾ: ਵਿੱਤ ਮੰਤਰੀ ਨੇ ਇਨਕਮ ਟੈਕਸ ਨਾਲ ਸਬੰਧਤ ਤਿੰਨ ਵੱਡੇ ਪ੍ਰਸਤਾਵ ਰੱਖੇ ਸਨ।
ਟੈਕਸ ਦਰ ਵਿੱਚ ਕਟੌਤੀ: ਵੱਧ ਤੋਂ ਵੱਧ ਟੈਕਸ ਦਰ ਨੂੰ 5 ਆਨੇ ਤੋਂ ਘਟਾ ਕੇ 4 ਆਨੇ ਕਰ ਦਿੱਤਾ ਗਿਆ ਸੀ।
ਮੱਧ ਵਰਗ ਨੂੰ ਰਾਹਤ: 10,000 ਤੋਂ 15,000 ਰੁਪਏ ਦੀ ਸਾਲਾਨਾ ਆਮਦਨ 'ਤੇ ਟੈਕਸ ਦਰ ਸਾਢੇ 3 ਆਨੇ ਤੋਂ ਘਟਾ ਕੇ 3 ਆਨੇ ਕਰ ਦਿੱਤੀ ਗਈ ਸੀ।
ਟੈਕਸ ਫ੍ਰੀ ਲਿਮਟ: ਸਾਂਝੇ ਹਿੰਦੂ ਪਰਿਵਾਰ (Unidivided Family) ਲਈ ਟੈਕਸ ਮੁਕਤ ਸੀਮਾ 5,000 ਰੁਪਏ ਤੋਂ ਵਧਾ ਕੇ 6,000 ਰੁਪਏ ਕੀਤੀ ਗਈ ਸੀ।
3. ਕਾਰਪੋਰੇਟ ਟੈਕਸ 'ਚ ਵਾਧਾ: ਹਾਲਾਂ ਕਿ ਇਨਕਮ ਟੈਕਸ ਘਟਾਇਆ ਗਿਆ ਸੀ, ਪਰ ਕਾਰਪੋਰੇਟ ਟੈਕਸ ਨੂੰ 2 ਆਨੇ ਤੋਂ ਵਧਾ ਕੇ ਢਾਈ ਆਨੇ ਕਰਨ ਦਾ ਪ੍ਰਸਤਾਵ ਸੀ। ਇਸ ਦੇ ਬਾਵਜੂਦ, ਕੁੱਲ ਟੈਕਸ ਦਰ ਕੰਪਨੀਆਂ ਲਈ 7 ਆਨੇ ਤੋਂ ਘਟ ਕੇ ਸਾਢੇ 6 ਆਨੇ ਰਹਿ ਗਈ ਸੀ।
4. ਸੁਪਰ ਟੈਕਸ (Super-Tax) ਦਾ ਐਲਾਨ : ਮਥਾਈ ਨੇ 'ਕਮਾਈ ਹੋਈ' (Earned) ਅਤੇ 'ਬਿਨਾਂ ਕਮਾਈ' (Unearned) ਆਮਦਨ ਦੇ ਅੰਤਰ ਨੂੰ ਖ਼ਤਮ ਕਰਦਿਆਂ ਦੋਵਾਂ 'ਤੇ ਇੱਕ ਸਮਾਨ ਸਾਢੇ 8 ਆਨੇ ਦੀ ਦਰ ਲਾਗੂ ਕੀਤੀ ਸੀ। ਇਹ ਦਰ 1 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ ਲਾਗੂ ਹੁੰਦੀ ਸੀ। ਹੇਠਲੇ ਸਲੈਬਾਂ ਲਈ ਇਹ ਦਰ 8 ਆਨੇ ਤੋਂ ਸ਼ੁਰੂ ਹੋ ਕੇ 3 ਆਨੇ ਤੱਕ ਘਟਦੀ ਜਾਂਦੀ ਸੀ।