Tata ਨੇ ਕੀਤਾ ਵੱਡਾ ਐਲਾਨ, GST 'ਚ ਕਟੌਤੀ ਤੋਂ ਬਾਅਦ ਕਮਰਸ਼ੀਅਲ ਵਾਹਨਾਂ ਦੀ ਕੀਮਤ 'ਚ 4.65 ਲੱਖ ਤਕ ਦੀ ਆਈ ਕਮੀ
Tata Motors ਨੇ ਆਪਣੇ ਕਮਰਸ਼ੀਅਲ ਸੈਗਮੈਂਟ ਦੇ ਵਾਹਨਾਂ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਨਿਰਮਾਤਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਕਮਰਸ਼ੀਅਲ ਸੈਗਮੈਂਟ ਦੇ ਵਾਹਨਾਂ ਦੀ ਕੀਮਤ 'ਚ 4.65 ਲੱਖ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ।
Publish Date: Sun, 07 Sep 2025 01:35 PM (IST)
Updated Date: Sun, 07 Sep 2025 01:48 PM (IST)
ਆਟੋ ਡੈਸਕ, ਨਵੀਂ ਦਿੱਲੀ : ਦੇਸ਼ ਦੇ ਪ੍ਰਮੁੱਖ ਕਮਰਸ਼ੀਅਲ ਵਾਹਨ ਨਿਰਮਾਤਾ ਟਾਟਾ ਮੋਟਰਜ਼ ਨੇ ਆਪਣੇ ਕਮਰਸ਼ੀਅਲ ਵਾਹਨਾਂ ਦੀ ਕੀਮਤ 'ਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਿਰਮਾਤਾ ਵੱਲੋਂ ਜੀਐਸਟੀ ਦਰਾਂ 'ਚ ਕਟੌਤੀ ਤੋਂ ਬਾਅਦ ਕਿਸ ਸੈਗਮੈਂਟ ਦੇ ਵਾਹਨਾਂ ਦੀ ਕੀਮਤ 'ਚ ਕਿੰਨੀ ਕਟੌਤੀ ਕੀਤੀ ਗਈ ਹੈ, ਇਸ ਬਾਰੇ ਅਸੀਂ ਤੁਹਾਨੂੰ ਇਸ ਖ਼ਬਰ 'ਚ ਜਾਣੂ ਕਰਾਵਾਂਗੇ।
Tata ਨੇ ਕੀਤੀ ਕਟੌਤੀ
ਟਾਟਾ ਮੋਟਰਜ਼ ਨੇ ਆਪਣੇ ਕਮਰਸ਼ੀਅਲ ਸੈਗਮੈਂਟ ਦੇ ਵਾਹਨਾਂ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਨਿਰਮਾਤਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਕਮਰਸ਼ੀਅਲ ਸੈਗਮੈਂਟ ਦੇ ਵਾਹਨਾਂ ਦੀ ਕੀਮਤ 'ਚ 4.65 ਲੱਖ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ।
ਕਿਹੜੇ ਸੈਗਮੈਂਟ 'ਚ ਕਿੰਨੀ ਕਟੌਤੀ
ਨਿਰਮਾਤਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਐਸਸੀਵੀ ਤੇ ਪਿਕਅਪ ਦੀ ਕੀਮਤ 'ਚ 30 ਹਜ਼ਾਰ ਰੁਪਏ ਤੋਂ 1.10 ਲੱਖ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਐਸਸੀਵੀ ਪੈਸੰਜਰ ਵਾਹਨਾਂ ਦੀ ਕੀਮਤ 'ਚ 52 ਹਜ਼ਾਰ ਰੁਪਏ ਤੋਂ 66 ਹਜ਼ਾਰ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਬੱਸ ਅਤੇ ਵੈਨ ਦੀ ਕੀਮਤ 'ਚ 1.20 ਲੱਖ ਰੁਪਏ ਤੋਂ 4.35 ਲੱਖ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ILMCV ਸੈਗਮੈਂਟ ਦੇ ਵਾਹਨਾਂ ਦੀ ਕੀਮਤ ਨੂੰ 1 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਘਟਾਇਆ ਗਿਆ ਹੈ ਅਤੇ HCV ਸੈਗਮੈਂਟ ਦੇ ਵਾਹਨਾਂ ਦੀ ਕੀਮਤ ਨੂੰ ਟਾਟਾ ਮੋਟਰਜ਼ ਨੇ 2.80 ਲੱਖ ਰੁਪਏ ਤੋਂ 4.65 ਲੱਖ ਰੁਪਏ ਤਕ ਘਟਾਇਆ ਹੈ।
ਕਦੋਂ ਤੋਂ ਲਾਗੂ ਹੋ ਰਹੀ ਕੀਮਤ
ਨਿਰਮਾਤਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕੀਮਤਾਂ 22 ਸਤੰਬਰ ਤੋਂ ਲਾਗੂ ਹੋ ਜਾਣਗੀਆਂ। ਜਿਸ ਤੋਂ ਬਾਅਦ ਦੇਸ਼ ਭਰ ਵਿਚ ਇਨ੍ਹਾਂ ਵਾਹਨਾਂ ਨੂੰ ਖਰੀਦਣ ਲਈ ਘੱਟ ਕੀਮਤ ਦੇਣੀ ਪਵੇਗੀ। ਇਸ ਨਾਲ ਆਉਣ ਵਾਲੇ ਤਿਉਹਾਰਾਂ 'ਚ ਲੋਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਸਕੇਗਾ।
ਸਰਕਾਰ ਨੇ ਕੀਤਾ ਸੀ ਐਲਾਨ
ਕੇਂਦਰ ਸਰਕਾਰ ਵੱਲੋਂ ਜੀਐਸਟੀ ਕੌਂਸਲ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਸੀ ਕਿ ਵਾਹਨਾਂ 'ਤੇ ਲੱਗਣ ਵਾਲੀ ਜੀਐਸਟੀ ਦੀ ਸਲੈਬ ਨੂੰ ਬਦਲਿਆ ਜਾਵੇਗਾ। ਜਿਸ ਤੋਂ ਬਾਅਦ ਬਹੁਤ ਸਾਰੇ ਵਾਹਨਾਂ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ।