ਰਿਲੀਜ਼ ਅਨੁਸਾਰ, SGB ਦਾ ਰਿਡੰਪਸ਼ਨ ਪ੍ਰਾਈਸ, ਰਿਡੰਪਸ਼ਨ ਦੀ ਮਿਤੀ ਤੋਂ ਪਿਛਲੇ ਤਿੰਨ ਕਾਰੋਬਾਰੀ ਦਿਨਾਂ ਦੇ 999 ਸ਼ੁੱਧਤਾ ਵਾਲੇ ਸੋਨੇ ਦੀ ਕਲੋਜ਼ਿੰਗ ਕੀਮਤ ਦੇ ਸਾਧਾਰਨ ਔਸਤ (Average) 'ਤੇ ਅਧਾਰਤ ਹੁੰਦਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਲਈ ਉਹੀ ਕੀਮਤ ਵਰਤੀ ਜਾਵੇਗੀ ਜੋ 'ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਟਿਡ' (IBJA) ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ, ਕੇਂਦਰੀ ਬੈਂਕ ਨੇ ਨਿਵੇਸ਼ਕਾਂ ਲਈ ਕੱਲ੍ਹ, 20 ਅਪ੍ਰੈਲ ਨੂੰ ਆਪਣੀ ਸੌਵਰੇਨ ਗੋਲਡ ਬੌਂਡ (SGB) 2020-21 ਸੀਰੀਜ਼-VII ਤਹਿਤ ਸਮੇਂ ਤੋਂ ਪਹਿਲਾਂ ਰਿਡੀਮ (SGB Premature Redemption) ਕਰਨ ਦਾ ਐਲਾਨ ਕੀਤਾ ਹੈ। ਇਹ SGB ਯੋਜਨਾ ਨਾਲ ਜੁੜੇ ਸਰਕਾਰੀ ਨਿਯਮਾਂ ਦੇ ਅਧੀਨ ਆਉਂਦਾ ਹੈ ਜਿਸ ਅਨੁਸਾਰ "ਗੋਲਡ ਬੌਂਡ ਦਾ ਸਮੇਂ ਤੋਂ ਪਹਿਲਾਂ ਭੁਗਤਾਨ (Redemption) ਉਨ੍ਹਾਂ ਦੀ ਜਾਰੀ ਹੋਣ ਦੀ ਮਿਤੀ (Issue Date) ਤੋਂ ਪੰਜਵੇਂ ਸਾਲ ਤੋਂ ਬਾਅਦ ਉਸ ਤਾਰੀਖ ਨੂੰ ਕੀਤਾ ਜਾ ਸਕਦਾ ਹੈ ਜਿਸ ਦਿਨ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ।"
ਰਿਲੀਜ਼ ਅਨੁਸਾਰ, SGB ਦਾ ਰਿਡੰਪਸ਼ਨ ਪ੍ਰਾਈਸ, ਰਿਡੰਪਸ਼ਨ ਦੀ ਮਿਤੀ ਤੋਂ ਪਿਛਲੇ ਤਿੰਨ ਕਾਰੋਬਾਰੀ ਦਿਨਾਂ ਦੇ 999 ਸ਼ੁੱਧਤਾ ਵਾਲੇ ਸੋਨੇ ਦੀ ਕਲੋਜ਼ਿੰਗ ਕੀਮਤ ਦੇ ਸਾਧਾਰਨ ਔਸਤ (Average) 'ਤੇ ਅਧਾਰਤ ਹੁੰਦਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਲਈ ਉਹੀ ਕੀਮਤ ਵਰਤੀ ਜਾਵੇਗੀ ਜੋ 'ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਟਿਡ' (IBJA) ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।
ਇਸ ਹਿਸਾਬ ਨਾਲ 20 ਅਪ੍ਰੈਲ ਨੂੰ ਹੋਣ ਵਾਲੇ ਪ੍ਰੀ-ਮੈਚਿਓਰ ਰਿਡੰਪਸ਼ਨ ਲਈ ਰਿਡੰਪਸ਼ਨ ਪ੍ਰਾਈਸ ₹15,254 (ਪੰਦਰਾਂ ਹਜ਼ਾਰ ਦੋ ਸੌ ਚੌਵੰਜਾ ਰੁਪਏ) ਪ੍ਰਤੀ SGB ਯੂਨਿਟ ਹੋਵੇਗਾ।
ਜਿਨ੍ਹਾਂ ਨਿਵੇਸ਼ਕਾਂ ਨੇ ਗੋਲਡ ਬੌਂਡ ਦਾ ਵਿਕਲਪ ਚੁਣਿਆ ਸੀ, ਉਨ੍ਹਾਂ ਨੂੰ ₹5,051 ਪ੍ਰਤੀ ਯੂਨਿਟ ਦੇ ਖਰੀਦ ਮੁੱਲ ਦੇ ਮੁਕਾਬਲੇ ₹15,254 ਪ੍ਰਤੀ ਯੂਨਿਟ 'ਤੇ 202% ਤੋਂ ਵੱਧ ਦਾ ਲਾਭ ਮਿਲਿਆ ਹੈ। ਜਿਨ੍ਹਾਂ ਨਿਵੇਸ਼ਕਾਂ ਨੇ SGBs ਆਨਲਾਈਨ ਖਰੀਦੇ ਸਨ, ਉਨ੍ਹਾਂ ਨੂੰ ਜਾਰੀ ਹੋਣ ਸਮੇਂ ₹50 ਦੀ ਛੋਟ ਮਿਲੀ ਸੀ। ਜਦੋਂ ਆਨਲਾਈਨ ਛੋਟ ਨੂੰ ਵੀ ਹਿਸਾਬ 'ਚ ਜੋੜਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਲਾਭ ਵਧ ਕੇ 205% ਹੋ ਜਾਂਦਾ ਹੈ।
ਉੱਪਰ ਦੱਸੇ ਗਏ ਰਿਟਰਨ ਤੋਂ ਇਲਾਵਾ, SGB 'ਤੇ ਨਿਵੇਸ਼ਕਾਂ ਨੂੰ ਹੋਲਡਿੰਗ ਪੀਰੀਅਡ ਲਈ 2.5% ਸਾਲਾਨਾ ਵਿਆਜ ਵੀ ਦਿੱਤਾ ਜਾਂਦਾ ਹੈ। RBI ਦੁਆਰਾ ਜਾਰੀ ਕੀਤੇ ਗਏ ਸੌਵਰੇਨ ਗੋਲਡ ਬੌਂਡ ਦਾ ਭੁਗਤਾਨ ਆਮ ਤੌਰ 'ਤੇ ਉਨ੍ਹਾਂ ਦੀ ਮੈਚਿਓਰਿਟੀ 'ਤੇ ਕੀਤਾ ਜਾਂਦਾ ਹੈ, ਜੋ ਜਾਰੀ ਕਰਨ ਦੀ ਮਿਤੀ ਤੋਂ ਅੱਠ ਸਾਲ ਬਾਅਦ ਹੁੰਦੀ ਹੈ।
ਸੌਵਰੇਨ ਗੋਲਡ ਬੌਂਡ (SGBs) ਸਰਕਾਰੀ ਸਕਿਓਰਿਟੀਜ਼ ਹਨ, ਜਿਨ੍ਹਾਂ ਨੂੰ ਸੋਨੇ ਦੇ ਗ੍ਰਾਮ ਵਿੱਚ ਮਾਪਿਆ ਜਾਂਦਾ ਹੈ ਅਤੇ ਭਾਰਤ ਸਰਕਾਰ ਦੀ ਤਰਫੋਂ RBI ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹ ਅਸਲੀ ਸੋਨੇ ਦਾ ਇੱਕ ਬਦਲ ਹਨ, ਜੋ ਨਿਵੇਸ਼ਕਾਂ ਨੂੰ ਸਰਕਾਰੀ ਸੁਰੱਖਿਆ ਦੇ ਨਾਲ-ਨਾਲ ਪੂੰਜੀ ਵਿੱਚ ਵਾਧੇ ਦਾ ਫਾਇਦਾ ਦਿੰਦੇ ਹਨ, ਅਤੇ ਇਨ੍ਹਾਂ ਵਿੱਚ ਅਸਲੀ ਸੋਨਾ ਰੱਖਣ ਨਾਲ ਜੁੜੇ ਵਾਧੂ ਖਰਚੇ ਵੀ ਨਹੀਂ ਲੱਗਦੇ।
ਵਿੱਤੀ ਸਾਲ 2026-27 ਲਈ ਸਾਵਰੇਨ ਗੋਲਡ ਬੌਂਡ ਦੀ ਕੋਈ ਨਵੀਂ ਕਿਸ਼ਤ ਘੋਸ਼ਿਤ ਨਹੀਂ ਕੀਤੀ ਗਈ ਹੈ, ਅਤੇ ਅਪ੍ਰੈਲ 2026 ਤੱਕ ਕੋਈ ਕੈਲੰਡਰ ਵੀ ਜਾਰੀ ਨਹੀਂ ਕੀਤਾ ਗਿਆ ਹੈ।