Snapdeal ਦੀ 'Kum Mein Dum' ਦੀਵਾਲੀ ਸੇਲ ਇਸ ਦਿਨ ਹੋਵੇਗੀ ਸ਼ੁਰੂ, ਗਾਹਕਾਂ ਨੂੰ ਮਿਲ ਸਕਦੇ ਨੇ ਸਪੈਸ਼ਲ ਆਫਰ
ਤੁਹਾਨੂੰ ਦੱਸ ਦੇਈਏ ਕਿ ਗਾਹਕਾਂ ਨੂੰ ਇਸ ਦੀਵਾਲੀ ਸੇਲ 'ਚ ਇਲੈਕਟ੍ਰਾਨਿਕ ਡਿਵਾਈਸ ਤੋਂ ਲੈ ਕੇ ਕਿਚਨ ਅਤੇ ਹੋਮ ਦੇ ਸਾਮਾਨ ਤਕ ਆਕਰਸ਼ਕ ਆਫਰ ਮਿਲਣਗੇ। ਇਸ ਆਫਰ ਦੀ ਲੋਕ ਬੇਸਬਰੀ ਨਾਲ ਵੇਟ ਕਰ ਰਹੇ ਹਨ।
Publish Date: Fri, 09 Oct 2020 01:28 PM (IST)
Updated Date: Fri, 09 Oct 2020 01:50 PM (IST)
ਨਵੀਂ ਦਿੱਲੀ, ਟੈਕ ਡੈਸਕ : ਈ-ਕਾਮਰਸ ਸਾਈਟ Snapdeal ਨੇ ਤਿਉਹਾਰ ਦੇ ਸੀਜ਼ਨ ਨੂੰ ਧਿਆਨ 'ਚ ਰੱਖ ਕੇ 'Kum Mein Dum' ਦੀਵਾਲੀ ਸੇਲ ਦਾ ਐਲਾਨ ਕਰ ਦਿੱਤਾ ਹੈ। ਇਹ ਦੀਵਾਲੀ ਸੇਲ 16 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤਕ ਚੱਲੇਗੀ। ਗਾਹਕਾਂ ਨੂੰ ਇਸ ਦੀਵਾਲੀ ਸੇਲ 'ਚ ਇਲੈਕਟ੍ਰਾਨਿਕ ਡਿਵਾਈਸ ਤੋਂ ਲੈ ਕੇ ਕਿਚਨ ਅਤੇ ਹੋਮ ਦੇ ਸਾਮਾਨ ਤਕ ਆਕਰਸ਼ਕ ਆਫਰ ਮਿਲਣਗੇ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਦੇਸ਼ ਦੇ 92 ਸ਼ਹਿਰਾਂ 'ਚ ਸਰਵੇ ਕੀਤਾ ਸੀ, ਜਿਸ 'ਚ 1.25 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਸੀ। ਇਸ ਸਰਵੇ 'ਚ ਪੁੱਛਿਆ ਗਿਆ ਸੀ ਕਿ ਉਹ ਦੀਵਾਲੀ ਦੀ ਸੇਲ 'ਚ ਸਭ ਤੋਂ ਜ਼ਿਆਦਾ ਕੀ ਖ਼ਰੀਦਣਾ ਚਾਹੁੰਦੇ ਹਨ।
Snapdeal ਦੇ ਸਰਵੇ ਅਨੁਸਾਰ, 42 ਫ਼ੀਸਦੀ ਲੋਕ ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲੇ ਗੈਜੇਟ ਅਤੇ 38 ਫ਼ੀਸਦੀ ਲੋਕ ਕਿਚਨ ਦਾ ਸਾਮਾਨ ਖ਼ਰੀਦਣਾ ਚਾਹੁੰਦੇ ਹਨ। ਉਥੇ ਹੀ 26 ਫ਼ੀਸਦੀ ਲੋਕ ਹੋਮ, ਗਿਫਟ ਅਤੇ ਕੱਪੜੇ ਖ਼ਰੀਦਣਾ ਚਾਹੁੰਦੇ ਹਨ। ਸੇਲਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਪਿਛਲੇ ਤਿੰਨ ਮਹੀਨਿਆਂ 'ਚ ਆਪਣੇ ਪਲੇਟਫਾਰਮ 'ਤੇ 10,000 ਤੋਂ ਜ਼ਿਆਦਾ ਵਿਕਰੇਤਾਵਾਂ ਨੂੰ ਜੋੜਿਆ ਹੈ।
ਡਿਸਕਾਊਂਟ ਨੂੰ ਲੈ ਕੇ ਨਹੀਂ ਦਿੱਤੀ ਗਈ ਜਾਣਕਾਰੀ
ਈ-ਕਾਮਰਸ ਸਾਈਟ Snapdeal ਨੇ ਹਾਲੇ ਤਕ ਇਹ ਖ਼ੁਲਾਸਾ ਨਹੀਂ ਕੀਤਾ ਹੈ ਕਿ ਕਿਹੜੇ ਪ੍ਰੋਡਕਟਸ 'ਤੇ ਕਿੰਨੀ ਛੋਟ ਮਿਲੇਗੀ। ਉਮੀਦ ਹੈ ਕਿ ਕੰਪਨੀ ਦੀਵਾਲੀ ਸੇਲ 'ਚ ਗੈਜੇਟ ਤੋਂ ਲੈ ਕੇ ਹੋਮ ਅਤੇ ਕਿਚਨ ਅਪਲਾਈਸ ਤਕ 20 ਫ਼ੀਸਦੀ ਤੋਂ ਜ਼ਿਆਦਾ ਡਿਸਕਾਊਂਟ ਦੇ ਸਕਦੀ ਹੈ। ਇਸਤੋਂ ਇਲਾਵਾ ਐਕਸਚੇਂਜ ਤੇ ਸਸਤੀ ਈਐੱਮਆਈ ਜਿਹੇ ਆਫਰ ਦਿੱਤੇ ਜਾ ਸਕਦੇ ਹਨ।
8 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਮੋਬਾਈਲ ਐਪ
Snapdeal ਦਾ ਮੋਬਾਈਲ ਐਪ 8 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ 'ਚ ਹਿੰਦੀ, ਤੇਲਗੂ, ਤਮਿਲ, ਪੰਜਾਬੀ, ਮਲਿਆਲਮ, ਕੰਨੜ, ਗੁਜਰਾਤੀ ਅਤੇ ਮਰਾਠੀ ਭਾਸ਼ਾ ਸ਼ਾਮਿਲ ਹੈ।