Sensex ਪਹਿਲੀ ਵਾਰ 54,000 ਦੇ ਪਾਰ, Nifty ਵੀ ਨਵੀਂ ਉਚਾਈ 'ਤੇ, ਨਿਵੇਸ਼ਕ ਹੋਏ ਮਾਲਾਮਾਲ
BSE ਸੈਂਸੇਕਸ 873 ਅੰਕ ਮਜ਼ਬੂਤ ਹੋ ਕੇ ਰਿਕਾਰਡ ਉਚਾਈ 'ਤੇ ਬੰਦ ਹੋਇਆ। NSE ਨਿਫਟੀ ਵੀ ਪਹਿਲੀ ਵਾਰ 16,000 ਅੰਕ ਦੇ ਉੱਪਰ ਬੰਦ ਹੋਇਆ। ਆਰਥਿਕ ਸੁਧਾਰ ਦੀ ਉਮੀਦ ਦੇ ਨਾਲ ਚੁਫੇਰੇ ਲਿਵਾਲੀ ਨਾਲ ਬਾਜ਼ਾਰ 'ਚ ਤੇਜ਼ੀ ਆਈ। ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਨੂੰ 2.30 ਲੱਖ ਕਰੋਡ਼ ਰੁਪਏ ਦਾ ਫਾਇਦਾ ਹੋਇਆ ਹੈ।
Publish Date: Wed, 04 Aug 2021 09:11 AM (IST)
Updated Date: Wed, 04 Aug 2021 09:59 AM (IST)
ਨਵੀਂ ਦਿੱਲੀ, ਬਿਜ਼ਨੈੱਸ ਡੈਸਕ : Share Market 'ਚ ਬੁੱਧਵਾਰ ਨੂੰ ਸ਼ਾਨਦਾਰ ਸ਼ੁਰੂਆਤ ਹੋਈ। Sensex 54,071 ਅੰਕ 'ਤੇ ਖੁੱਲ੍ਹਣ ਤੋਂ ਬਾਅਦ ਕੱਲ੍ਹ ਦੇ ਬੰਦ ਤੋਂ 370 ਅੰਕ ਉੱਪਰ ਕਾਰੋਬਾਰ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤਕ Sexnsex 54,186 ਅੰਕ 'ਤੇ ਪਹੁੰਚ ਗਿਆ ਸੀ। Sensex ਨੇ 54210 ਦਾ High ਬਣਾਇਆ ਹੈ। HDFC, Tata Steel ਸਮੇਤ ਜ਼ਿਆਦਾਤਰ ਸ਼ੇਅਰਾਂ ਵਿਚ ਤੇਜ਼ੀ ਦੇਖੀ ਗਈ। ਉੱਥੇ ਹੀ Nifty 50 ਕਰੀਬ 100 ਅੰਕ ਉੱਪਰ 16,228 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ੇਅਰ ਬਾਜ਼ਾਰਾਂ 'ਚ ਜ਼ੋਰਦਾਰ ਉਛਾਲ ਆਇਆ ਸੀ। BSE ਸੈਂਸੇਕਸ 873 ਅੰਕ ਮਜ਼ਬੂਤ ਹੋ ਕੇ ਰਿਕਾਰਡ ਉਚਾਈ 'ਤੇ ਬੰਦ ਹੋਇਆ। NSE ਨਿਫਟੀ ਵੀ ਪਹਿਲੀ ਵਾਰ 16,000 ਅੰਕ ਦੇ ਉੱਪਰ ਬੰਦ ਹੋਇਆ। ਆਰਥਿਕ ਸੁਧਾਰ ਦੀ ਉਮੀਦ ਦੇ ਨਾਲ ਚੁਫੇਰੇ ਲਿਵਾਲੀ ਨਾਲ ਬਾਜ਼ਾਰ 'ਚ ਤੇਜ਼ੀ ਆਈ। ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਨੂੰ 2.30 ਲੱਖ ਕਰੋਡ਼ ਰੁਪਏ ਦਾ ਫਾਇਦਾ ਹੋਇਆ ਹੈ।
ਸ਼ੇਅਰ ਬਾਜ਼ਾਰ 'ਚ ਜ਼ੋਰਦਾਰ ਤੇਜ਼ੀ ਨਾਲ ਬੀਐੱਸਈ 'ਚ ਲਡ਼ੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਮੰਗਲਵਾਰ ਨੂੰ ਉਛਲ ਕੇ ਰਿਕਾਰਡ 2,40,04,664.28 ਕਰੋਡ਼ ਰੁਪਏ ਪਹੁੰਚ ਗਿਆ। ਇਸ ਦੌਰਾਨ ਬੀਐੱਸਈ ਸੈਂਸੇਕਸ 872.73 ਅੰਕ ਦਾ ਉਛਾਲ ਆਇਆ। ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਸਰੇ ਦਿਨ ਤੇਜ਼ੀ ਰਹੀ ਤੇ ਬੀਐੱਸਈ ਸੈਂਸੇਕਸ 872.73 ਅੰਕ ਯਾਨੀ 1.65 ਫ਼ੀਸਦ ਦੀ ਤੇਜ਼ੀ ਨਾਲ 53,823.36 ਅੰਕ 'ਤੇ ਚਲਾ ਗਿਆ। ਕਾਰੋਬਾਰ ਦੌਰਾਨ ਇਸ ਵਿਚ 937.35 ਅੰਕ ਤਕ ਦੀ ਤੇਜ਼ੀ ਆਈ ਸੀ।
ਸੈਂਸੇਕਸ ਦੇ 30 ਸ਼ੇਅਰਾਂ 'ਚ 3.89 ਫ਼ੀਸਦ ਦੀ ਤੇਜ਼ੀ ਨਾਲ ਸਭ ਤੋਂ ਵੱਧ ਫਾਇਦੇ 'ਚ ਟਾਈਟਨ ਦਾ ਸ਼ੇਅਰ ਰਿਹਾ। ਇਸ ਤੋਂ ਇਲਾਵਾ ਐੱਚਡੀਐੱਫਸੀ, ਨੈਸਲੇ ਇੰਡੀਆ, ਇੰਡਸਇੰਡ ਬੈਂਕ, ਅਲਟ੍ਰਾਟੈੱਕ ਸੀਮੈਂਟ ਤੇ ਭਾਰਤੀ ਏਅਰਟੈੱਲ 'ਚ ਵੀ ਚੰਗੀ ਤੇਜ਼ੀ ਰਹੀ।