SBI ਨੇ Video KYC ਰਾਹੀਂ ਸੇਵਿੰਗ ਅਕਾਊਂਟ ਖੋਲ੍ਹਣ ਦੀ ਦਿੱਤੀ ਸਹੂਲਤ, YONO App ਤੋਂ ਘਰ ਬੈਠੇ ਇੰਝ ਖੋਲ੍ਹੋ ਖਾਤਾ
ਹੁਣ ਤੁਸੀਂ ਭਾਰਤੀ ਸਟੇਟ ਬੈਂਕ (SBI) ਦੇ ਮੋਬਾਈਲ ਚੈਕਿੰਗ ਐਪ YONO ਰਾਹੀਂ ਘਰ ਬੈਠੇ ਵੀਡੀਓ ਕੇਵਾਈਸੀ ਰਾਹੀਂ ਬਚਤ ਖਾਤਾ ਖੁਲ੍ਹਵਾ ਸਕਦੇ ਹੋ। ਬੈਂਕ ਨੇ ਸ਼ੁੱਕਰਵਾਰ ਨੂੰ ਯੋਨੋ ਐਪ ਰਾਹੀਂ ਆਪਣੇ ਗਾਹਕਾਂ ਨੂੰ ਇਹ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ।
Publish Date: Fri, 23 Apr 2021 05:01 PM (IST)
Updated Date: Sat, 24 Apr 2021 07:18 AM (IST)
ਜੇਐੱਨਐੱਨ, ਨਵੀਂ ਦਿੱਲ਼ੀ : ਹੁਣ ਤੁਸੀਂ ਭਾਰਤੀ ਸਟੇਟ ਬੈਂਕ (SBI) ਦੇ ਮੋਬਾਈਲ ਚੈਕਿੰਗ ਐਪ YONO ਰਾਹੀਂ ਘਰ ਬੈਠੇ ਵੀਡੀਓ ਕੇਵਾਈਸੀ ਰਾਹੀਂ ਬਚਤ ਖਾਤਾ ਖੁਲ੍ਹਵਾ ਸਕਦੇ ਹੋ। ਬੈਂਕ ਨੇ ਸ਼ੁੱਕਰਵਾਰ ਨੂੰ ਯੋਨੋ ਐਪ ਰਾਹੀਂ ਆਪਣੇ ਗਾਹਕਾਂ ਨੂੰ ਇਹ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਬੈਂਕ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪਹਿਲ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਚਹਿਰੇ ਤੋਂ ਪਛਾਣ ਕਰਨ ਵਾਲੀ ਤਕਨਾਲੋਜੀ 'ਤੇ ਅਧਾਰਿਤ ਹੈ। ਇਹ ਸੰਪਰਕ ਰਹਿਤ ਤੇ ਕਾਗਜਰਹਿਤ ਪ੍ਰਕਿਰਿਆ ਹੈ। ਬੈਂਕ ਨੇ ਕਿਹਾ ਕਿ ਇਸ ਸੁਵਿਧਾ ਦਾ ਫਾਇਦਾ ਅਜਿਹੇ ਲੋਕ ਲੈ ਸਕਦੇ ਹਨ, ਜੋ SBI 'ਚ ਆਪਣਾ ਖਾਤਾ ਖੁਲ੍ਹਵਾਉਣਾ ਚਾਹੁੰਦੇ ਹਨ।
ਪ੍ਰੈੱਸ ਨੋਟੀਫਿਕੇਸ਼ਨ ਮੁਤਾਬਿਕ ਸਟੇਟ ਬੈਂਕ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ, ਇਹ ਗਾਹਕਾਂ ਦੀ ਸੇਫਟੀ, ਵਿੱਤੀ ਸੁਰੱਖਿਆ ਸੁਨਿਸ਼ਚਿਤ ਕਰਨ ਵਾਲਾ ਤੇ ਕਿਫਾਇਤੀ ਕਦਮ ਹੈ। ਸਾਡਾ ਮੰਨਣਾ ਹੈ ਕਿ ਇਸ ਪਹਿਲ ਨਾਲ ਮੋਬਾਈਲ ਬੈਂਕਿੰਗ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਤੇ ਗਾਹਕ ਆਪਣੀ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜੀਟਲ ਮੱਧਮਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਸਕਣਗੇ।
ਪ੍ਰੈੱਸ ਰਿਲੀਜ਼ ਮੁਤਾਬਿਕ ਜੇ ਕੋਈ ਵਿਅਕਤੀ ਇਸ ਨਵੀਂ ਸੁਵਿਧਾ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਸ ਨੂੰ ਇਹ ਕਦਮ ਚੁੱਕਣੇ ਹੋਣਗੇ:
1. ਸਭ ਤੋਂ ਪਹਿਲਾਂ ਪਲੇਅ ਸਟੋਰ ਤੋਂ YONO (You Only Need One) App ਨੂੰ ਆਪਣੇ ਮੋਬਾਈਲ 'ਚ ਇੰਸਟਾਲ ਕਰੋ।
2. ਹੁਣ 'New to SBI' 'ਤੇ ਕਲਿੱਕ ਕਰੋ।
3. ਹੁਣ 'Insta Plus Savings Account' ਨੂੰ ਸੈਲੇਕਟ ਕਰੋ।
4. ਹੁਣ ਗਾਹਕ ਨੂੰ ਆਪਣੇ ਆਧਾਰ ਨੰਬਰ ਨਾਲ ਜੁੜਿਆ ਵਿਵਰਨ App 'ਚ ਪਾਉਣਾ ਹੋਵੇਗਾ।
5. ਇਕ ਵਾਰ ਆਧਾਰ ਸੱਤਿਆਪਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਨਿੱਜੀ ਜਾਣਕਾਰੀ ਪਾਉਣ ਦੀ ਲੋੜ ਹੋਵੇਗੀ।
6. ਇਸ ਤੋਂ ਬਾਅਦ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰਨ ਲਈ ਵੀਡੀਓ ਕਾਲ ਸ਼ੈਡਿਊਲ ਕਰਨ ਦੀ ਲੋੜ ਹੋਵੇਗੀ।
7. ਬੈਂਕ ਨੇ ਕਿਹਾ ਕਿ ਵੀਡੀਓ ਕੇਵਾਈਸੀ ਸਫ਼ਲ ਰਹਿਣ 'ਤੇ ਅਕਾਊਂਟ ਆਟੋਮੈਟਿਕਲੀ ਓਪਨ ਹੋ ਜਾਵੇਗਾ।
ਭਾਰਤੀ ਸਟੇਟ ਬੈਂਕ ਨੇ ਨਵੰਬਰ, 2017 'ਚ YONO ਦੀ ਸ਼ੁਰੂਆਤ ਕੀਤੀ ਸੀ। ਇਸ ਪਲੇਟਫਾਰਮ 'ਤੇ 3.7 ਕਰੋੜ ਰਜਿਸਟਰਡ ਯੂਜ਼ਰਜ਼ ਹਨ। ਬੈਂਕ ਨੇ ਯੋਨੋ ਪਲੇਟਫਾਰਮ 'ਤੇ 20 ਤੋਂ ਜ਼ਿਆਦਾ ਸ਼੍ਰੇਣੀਆਂ 'ਚ 100 ਤੋਂ ਜ਼ਿਆਦਾ ਈ-ਕਾਮਰਜ਼ ਕੰਪਨੀਆਂ ਨਾਲ ਸਾਂਝਾਦਾਰੀ ਕੀਤੀ ਹੈ।