ਰੇਲਵੇ ਨੇ ਬਦਲਿਆ ਦੋ ਦਰਜਨ ਤੋਂ ਵੱਧ ਟ੍ਰੇਨਾਂ ਦਾ ਸ਼ਡਿਊਲ, ਦੇਖੋ Cancel Train List
ਇਨ੍ਹਾਂ ’ਚ 01913 AF-ETAH UNRESERVED EXP., 02205 MS-RMM SF SPL, 02711 BZA-MAS PINAKINI EXP, 04699 PTK-JDNX EXPSPL, 05669 GHY-DBRT EXPRESS SPECIAL, 06851 MS-RMM SPL ਸ਼ਾਮਿਲ ਹਨ।
Publish Date: Tue, 10 Aug 2021 03:00 PM (IST)
Updated Date: Tue, 10 Aug 2021 04:20 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Indian Railways ਨੇ 10 ਅਗਸਤ 2021 ਨੂੰ ਕਰੀਬ 30 ਟ੍ਰੇਨਾਂ ਦਾ ਰੂਟ ਬਦਲਿਆ ਹੈ ਜਾਂ ਫਿਰ ਉਨ੍ਹਾਂ ਨੂੰ Partially Cancel ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ 01913 AF-ETAH UNRESERVED EXP., 02205 MS-RMM SF SPL, 02711 BZA-MAS PINAKINI EXP, 04699 PTK-JDNX EXPSPL, 05669 GHY-DBRT EXPRESS SPECIAL, 06851 MS-RMM SPL ਸ਼ਾਮਿਲ ਹਨ। ਇਸਤੋਂ ਇਲਾਵਾ ਜਿਨ੍ਹਾਂ ਦਾ ਰੂਟ ਬਦਲਿਆ ਹੈ, ਉਨ੍ਹਾਂ ’ਚ 01914 ETAH-AF UNRESERVED SPL, 02712 MAS-BZA PINAKINI EXP, 05073 TRIVENI EXPRESS [SPECIAL], 05670 DBRT-GHY EXPRESS SPECIAL, 06627 MAS-MAQ SF EXP SPL ਸ਼ਾਮਿਲ ਹਨ।
ਇਕ ਹੋਰ ਚੰਗੀ ਖ਼ਬਰ ਇਹ ਹੈ ਕਿ Bullet train ਭਜਾਉਣ ਦਾ ਟ੍ਰੈਕ ਤਿਆਰ ਹੋ ਗਿਆ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ Bullet train ਨੇ ਕਿਹਾ ਹੈ ਕਿ ਉਸਨੇ ਬੁਲੇਟ ਟ੍ਰੇਨ ਚਲਾਉਣ ਲਈ ਰੇਲ ਰੂਟ ਨੈੱਟਵਰਕ ਤਿਆਰ ਕਰ ਲਿਆ ਹੈ। ਇਹ ਕੰਪਨੀ ਹੀ 508 ਕਿਲੋਮੀਟਰ ਲੰਬੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਦਾ ਕੰਮ ਦੇਖ ਰਹੀ ਹੈ।
ਗੁਜਰਾਤ ਤੋਂ ਹੋ ਕੇ ਲੰਘੇਗੀ Bullet Train
ਕੰਪਨੀ ਅਨੁਸਾਰ ਵਾਪੀ ਨੇੜੇ ਪੂਰੀ ਉਚਾਈ ’ਤੇ ਇਹ ਢਾਂਚਾ ਤਿਆਰ ਕੀਤਾ ਗਿਆ ਹੈ। ਇਹ ਟ੍ਰੇਨ ਮਹਾਰਾਸ਼ਟਰ, ਦਾਦਰਾ, ਨਾਗਰ ਹਵੇਲੀ ਅਤੇ ਗੁਜਰਾਤ ਤੋਂ ਹੋ ਕੇ ਲੰਘੇਗੀ। ਇਸ ਦੌਰਾਨ ਇਹ 12 ਸਟੇਸ਼ਨਾਂ ’ਤੇ ਰੁਕੇਗੀ। ਇਸਦੇ ਤਿਆਰ ਹੋ ਰਹੇ ਸਤੰਭਾਂ ਦੀ ਔਸਤ ਉਚਾਈ 13 ਮੀਟਰ ਤੋਂ ਕੁਝ ਵੱਧ ਹੈ। ਇਹ ਉਚਾਈ ਚਾਰ ਮੰਜ਼ਿਲਾ ਇਮਾਰਤ ਦੇ ਬਰਾਬਰ ਹੋਵੇਗੀ।
Indian railways ਸਮੇਂ-ਸਮੇਂ ’ਤੇ ਮੁਰੰਮਤੀ ਕੰਮਾਂ ਕਾਰਨ ਕਈ ਵਾਰ ਟ੍ਰੈਫਿਕ ਬਲਾਕ ਕਰਦਾ ਹੈ, ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਬਿਹਤਰ ਹੁੰਦੀ ਹੈ। ਇਸਦੇ ਲਈ ਕੁਝ ਟ੍ਰੇਨਾਂ ਨੂੰ ਕੈਂਸਿਲ ਜਾਂ ਉਨ੍ਹਾਂ ਦਾ ਰੂਟ ਬਦਲਣਾ ਪੈਂਦਾ ਹੈ। ਕਦੇ-ਕਦੇ ਮੁਰੰਮਤੀ ਕੰਮ ਕਾਰਨ Train Time ਵੀ ਬਦਲਿਆ ਜਾਂਦਾ ਹੈ।
10 ਅਗਸਤ 2021 ਨੂੰ Indian Railways ਨੇ ਜਿਨ੍ਹਾਂ ਟ੍ਰੇਨਾਂ ਨੂੰ Partially ਕੈਂਸਿਲ ਕੀਤਾ ਹੈ, ਉਨ੍ਹਾਂ ਦੀ ਲਿਸਟ ਰੇਲਵੇ ਦੀ ਵੈਬਸਾਈਟ ’ਤੇ ਜਾਰੀ ਕੀਤੀ ਗਈ ਹੈ।