PM Mudra Yojana: 9 ਕਰੋੜ ਤੋਂ ਜ਼ਿਆਦਾ ਕਰਜ਼ਧਾਰਕਾਂ ਨੂੰ ਫਾਇਦਾ, Mudra Loan 'ਤੇ ਵਿਆਜ 'ਚ ਮਿਲੇਗੀ ਇੰਨੀ ਸਬਸਿਡੀ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 50 ਹਜ਼ਾਰ ਤਕ ਕਰਜ਼ ਲੈਣ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਨੇ ਤੋਹਫਾ ਦਿੱਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ 12 ਮਹੀਨੇ ਲਈ ਕਰਜ਼ 'ਤੇ ਲੱਗਣ ਵਾਲੇ ਵਿਆਜ 'ਚ 2 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗੀ। ਕੇਂਦਰੀ ਕੈਬਨਿਟ ਮੀਟਿੰਗ 'ਚ ਬੁੱਧਵਾਰ ਇਸ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਲਾਭਪਾਤਰੀਆਂ ਨੂੰ 50 ਹਜ਼ਾਰ ਤਕ ਦਾ ਲੋਨ ਬਿਨਾਂ ਗਾਰੰਟੀ ਦੇ ਦਿੱਤਾ ਜਾਂਦਾ ਹੈ। ਦੇਸ਼ 'ਚ ਅਜਿਹੇ ਲਾਭਪਾਤਰੀਆਂ ਦੀਆਂ ਗਿਣਤੀ ਲਗਪਗ 9.37 ਕਰੋੜ ਹੈ। ਸਰਕਾਰ ਦੀ ਸਬਸਿਡੀ ਦਾ ਲਾਭ ਉਨ੍ਹਾਂ ਕਰਜ਼ਧਾਰਕਾਂ ਨੂੰ ਮਿਲੇਗਾ ਜਿਨ੍ਹਾਂ ਦਾ 31 ਮਾਰਚ 2020 ਤਕ ਬਕਾਇਆ ਸੀ ਪਰ ਕਰਜ਼ ਐੱਨਪ
Publish Date: Thu, 25 Jun 2020 10:32 AM (IST)
Updated Date: Thu, 25 Jun 2020 10:36 AM (IST)
ਨਈਂ ਦੁਨੀਆ, ਜੇਐੱਨਐੱਨ : ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 50 ਹਜ਼ਾਰ ਤਕ ਕਰਜ਼ ਲੈਣ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਨੇ ਤੋਹਫਾ ਦਿੱਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ 12 ਮਹੀਨੇ ਲਈ ਕਰਜ਼ 'ਤੇ ਲੱਗਣ ਵਾਲੇ ਵਿਆਜ 'ਚ 2 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗੀ। ਕੇਂਦਰੀ ਕੈਬਨਿਟ ਮੀਟਿੰਗ 'ਚ ਬੁੱਧਵਾਰ ਇਸ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਲਾਭਪਾਤਰੀਆਂ ਨੂੰ 50 ਹਜ਼ਾਰ ਤਕ ਦਾ ਲੋਨ ਬਿਨਾਂ ਗਾਰੰਟੀ ਦੇ ਦਿੱਤਾ ਜਾਂਦਾ ਹੈ। ਦੇਸ਼ 'ਚ ਅਜਿਹੇ ਲਾਭਪਾਤਰੀਆਂ ਦੀਆਂ ਗਿਣਤੀ ਲਗਪਗ 9.37 ਕਰੋੜ ਹੈ। ਸਰਕਾਰ ਦੀ ਸਬਸਿਡੀ ਦਾ ਲਾਭ ਉਨ੍ਹਾਂ ਕਰਜ਼ਧਾਰਕਾਂ ਨੂੰ ਮਿਲੇਗਾ ਜਿਨ੍ਹਾਂ ਦਾ 31 ਮਾਰਚ 2020 ਤਕ ਬਕਾਇਆ ਸੀ ਪਰ ਕਰਜ਼ ਐੱਨਪੀਏ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 50 ਹਜ਼ਾਰ ਤਕ ਦਿੱਤੇ ਜਾਣ ਵਾਲੇ ਇਸ ਲੋਨ ਨੂੰ 'ਸ਼ਿਸ਼ੂ ਲੋਨ' ਵੀ ਕਿਹਾ ਜਾਂਦਾ ਹੈ।
1,540 ਕਰੋੜ ਖ਼ਰਚ ਕਰੇਗੀ ਸਰਕਾਰ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਸਰਕਾਰ ਨੇ ਇਸ ਫੈਸਲੇ ਦਾ ਲਾਭ ਮੁਦਰਾ ਯੋਜਨਾ ਤਹਿਤ 'ਸ਼ਿਸ਼ੂ' ਸ਼੍ਰੇਣੀ 'ਚ ਕਰਜ਼ ਲੈਣ ਵਾਲੇ 9 ਕਰੋੜ ਤੋਂ ਜ਼ਿਆਦਾ ਕਰਜ਼ਧਾਰਕਾਂ ਨੂੰ ਮਿਲੇਗਾ। ਸਰਕਾਰ ਨੇ ਵਿਆਜ ਸਬਸਿਡੀ ਦਾ ਲਾਭ ਦੇਣ ਲਈ 1,540 ਕਰੋੜ ਰੁਪਏ ਖ਼ਰਚ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਸਬਸਿਡੀ ਦਾ ਲਾਭ ਯਾਨੀ ਵਿਆਜ 'ਤੇ ਛੂਟ 1 ਜੂਨ 2020 ਤੋਂ 31 ਮਈ 2021 ਤਕ ਮਿਲੇਗੀ। ਆਮ ਤੌਰ 'ਤੇ ਇਸ ਸ਼੍ਰੇਣੀ 'ਚ ਲੋਨ ਠੇਲੇ, ਰੇਹੜੀ ਵਾਲੇ ਤੇ ਛੋਟੇ ਦੁਕਾਨਦਾਰਾਂ ਵੱਲੋਂ ਲਿਆ
ਜਾਂਦਾ ਹੈ। ਪਹਿਲਾਂ ਇਹ ਲੋਕ ਸਾਹੂਕਾਰਾਂ ਤੋਂ ਉੱਚੀ ਵਿਆਜ ਦਰ 'ਤੇ ਕਰਜ਼ ਲੈਂਦੇ ਸੀ ਪਰ ਮੁਦਰਾ ਯੋਜਨਾ ਦੇ ਅੰਤਰਗਤ ਇਨ੍ਹਾਂ ਨੂੰ ਲੋਕਾਂ ਬੇਹੱਦ ਸਸਤਾ ਲੋਨ ਮਿਲ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਾਈਕ੍ਰੋ ਯੂਨਿਟਸ ਡਿਵੈੱਲਪਮੈਂਟ ਐਂਡ ਰਿਫਾਇਨੈਂਸ ਏਜੰਸੀ (ਮੁਦਰਾ) ਯੋਜਨਾ ਦੁਨੀਆ ਦਾ ਸਭ ਤੋਂ ਵੱਡੀ ਸਮਾਲ ਲੋਨ ਪ੍ਰੋਗਰਾਮ ਹੈ।
ਮੁਦਰਾ ਯੋਜਨਾ ਦਾ ਇਨ੍ਹਾਂ ਨੂੰ ਮਿਲਦਾ ਹੈ ਲਾਭ
ਸਰਕਾਰ ਵੱਲੋਂ ਸੰਚਾਲਿਤ ਪੀਐੱਮ ਮੁਦਰਾ ਯੋਜਨਾ ਰਾਹੀਂ 10 ਲੱਖ ਤਕ ਦੇ ਲੋਨ ਦੀ ਜ਼ਰੂਰਤ ਵਾਲੀ ਮਾਈਕ੍ਰੋ ਯੂਨਿਟਸ ਨੂੰ ਕਰਜ਼ ਦੇਣ ਲਈ ਬੈਂਕਾਂ/ਮਾਈਕ੍ਰੋ ਫਾਈਨੈਂਸ ਸੰਸਥਾ/ ਐੱਨਬੀਐੱਫਸੀ ਨੂੰ ਰਿਫਾਈਨੈਂਸ ਦੀ ਸਹਾਇਤਾ ਦਿੱਤੀ ਜਾਂਦੀ ਹੈ।